ਬਠਿੰਡਾ AIIMS ਹਸਪਤਾਲ ਦੀ ਨਰਸ ਦੀ ਬਾਥਰੂਮ ਵੀਡੀਓ, ਪੁਲਿਸ ਨੇ ਫੋਨ ਸਮੇਤ ਕਾਬੂ ਕੀਤਾ ਮੁਲਜ਼ਮ

Bathinda AIIMS : ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮਹਿਲਾ ਸਟਾਫ਼ ਨਰਸ ਦੇ ਪਿੰਡ ਦਾ ਇਹ ਲੜਕਾ, ਜਿਸ ਦਾ ਨਾਂਅ ਜਸਕਰਨ ਸਿੰਘ ਦੱਸਿਆ ਜਾ ਰਿਹਾ ਹੈ, ਕਾਫ਼ੀ ਸਮੇਂ ਤੋਂ ਇਸ ਔਰਤ ਨੂੰ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਜਿਸ ਨੇ ਮੌਕਾ ਦੇਖ ਕੇ ਮੋਬਾਈਲ ਫ਼ੋਨ ਔਰਤ ਦੇ ਬਾਥਰੂਮ 'ਚ ਰੱਖ ਦਿੱਤਾ ਸੀ।

By  KRISHAN KUMAR SHARMA December 25th 2024 03:48 PM -- Updated: December 25th 2024 03:50 PM

Bathinda AIIMS Hospital News : ਬਠਿੰਡਾ ਦੇ ਏਮਜ਼ ਹਸਪਤਾਲ ਦੀ ਇੱਕ ਸਟਾਫ ਨਰਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਪਿੰਡ ਜੋਧਪੁਰ ਰੋਮਾਣਾ ਦੇ ਵਸਨੀਕ ਉਸ ਦੇ ਗੁਆਂਢੀ ਨੇ ਉਸ ਦੀ ਬਾਥਰੂਮ ਵਿੱਚ ਨਹਾਉਂਦੇ ਹੋਏ ਦੀ ਵੀਡੀਓ ਬਣਾਈ ਹੈ, ਜਿਸ 'ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਜਦੋਂ ਔਰਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਸਬੰਧੀ ਤੁਰੰਤ ਥਾਣਾ ਸਦਰ ਬਠਿੰਡਾ ਵਿਖੇ ਸ਼ਿਕਾਇਤ ਦਿੱਤੀ, ਜਿਸ 'ਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਨੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਹੈ, ਜਿਸ 'ਚ ਮਹਿਲਾ ਨਰਸ ਦੀ ਵੀਡੀਓ ਬਣਾਈ ਗਈ।

ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮਹਿਲਾ ਸਟਾਫ਼ ਨਰਸ ਦੇ ਪਿੰਡ ਦਾ ਇਹ ਲੜਕਾ, ਜਿਸ ਦਾ ਨਾਂਅ ਜਸਕਰਨ ਸਿੰਘ ਦੱਸਿਆ ਜਾ ਰਿਹਾ ਹੈ, ਕਾਫ਼ੀ ਸਮੇਂ ਤੋਂ ਇਸ ਔਰਤ ਨੂੰ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ, ਜਿਸ ਨੇ ਮੌਕਾ ਦੇਖ ਕੇ ਮੋਬਾਈਲ ਫ਼ੋਨ ਔਰਤ ਦੇ ਬਾਥਰੂਮ 'ਚ ਰੱਖ ਦਿੱਤਾ ਸੀ।ਉਨ੍ਹਾਂ ਕਿਹਾ ਕਿ ਪੁਲਿਸ ਨੇ ਮਹਿਲਾ ਸਟਾਫ ਨਰਸ ਦੇ ਬਿਆਨ ਦਰਜ ਕਰਕੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਵੱਲੋਂ ਇਸ ਮਾਮਲੇ 'ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਇਹ ਵੀਡੀਓ ਵਾਇਰਲ ਕੀਤੀ ਹੈ ਜਾਂ ਇਸਦੇ ਪਿੱਛੇ ਕੀ ਮਕਸਦ ਸੀ।

Related Post