Banur Gian Sagar Hospital : ਗਿਆਨ ਸਾਗਰ ਹਸਪਤਾਲ ਦੇ ਵਿੱਚ ਈਡੀ ਵਿਭਾਗ ਵੱਲੋਂ ਰੇਡ; ਰਿਕਾਰਡ ਨੂੰ ਕੀਤਾ ਗਿਆ ਜ਼ਬਤ

ਮਿਲੀ ਜਾਣਕਾਰੀ ਮੁਤਾਬਿਕ ਛਾਪੇਮਾਰੀ ਦੌਰਾਨ ਗਿਆਨ ਸਾਗਰ ਹਸਪਤਾਲ ਦੇ ਦੂਜੀ ਮੰਜ਼ਿਲ ’ਤੇ ਸਥਿਤ ਐਚਆਰ ਡਿਪਾਰਟਮੈਂਟ ਦੇ ਸਮੁੱਚੇ ਰਿਕਾਰਡ ਨੂੰ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

By  Aarti April 15th 2025 02:49 PM
Banur Gian Sagar Hospital : ਗਿਆਨ ਸਾਗਰ ਹਸਪਤਾਲ ਦੇ ਵਿੱਚ ਈਡੀ ਵਿਭਾਗ ਵੱਲੋਂ ਰੇਡ; ਰਿਕਾਰਡ ਨੂੰ ਕੀਤਾ ਗਿਆ ਜ਼ਬਤ

Banur Gian Sagar Hospital :  ਬਨੂੜ ਦੇ ਨੇੜੇ ਸਥਿਤ ਗਿਆਨ ਸਾਗਰ ਹਸਪਤਾਲ ਦੇ ਵਿੱਚ ਈਡੀ ਵਿਭਾਗ ਵੱਲੋਂ ਰੇਡ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਰੀਬ 9:30 ਵਜੇ ਈਡੀ ਦੇ ਅਧਿਕਾਰੀਆਂ ਨੇ ਹਸਪਤਾਲ ਦੇ ਵਿੱਚ ਦਬਿਸ਼ ਦਿੱਤੀ। 

ਮਿਲੀ ਜਾਣਕਾਰੀ ਮੁਤਾਬਿਕ ਛਾਪੇਮਾਰੀ ਦੌਰਾਨ ਗਿਆਨ ਸਾਗਰ ਹਸਪਤਾਲ ਦੇ ਦੂਜੀ ਮੰਜ਼ਿਲ ’ਤੇ ਸਥਿਤ ਐਚਆਰ ਡਿਪਾਰਟਮੈਂਟ ਦੇ ਸਮੁੱਚੇ ਰਿਕਾਰਡ ਨੂੰ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਗਿਆਨ ਸਾਗਰ ਹਸਪਤਾਲ ਪਰਲ ਗਰੁੱਪ ਦੇ ਨਾਲ ਸਬੰਧਿਤ ਰਿਹਾ ਹੈ ਅਤੇ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ ਹੈ। ਗਿਆਨ ਸਾਗਰ ਹਸਪਤਾਲ ਦੇ ਵਿੱਚ ਪਹਿਲਾਂ ਨਰਸਿੰਗ ਅਤੇ ਹੋਰ ਡਿਪਾਰਟਮੈਂਟਾਂ ਸਮੇਤ ਕੋਰਸ ਬੰਦ ਕਰ ਦਿੱਤੇ ਗਏ ਸੀ ਅਤੇ ਕਰੋਨਾ ਕਾਲ ਤੋਂ ਗਿਆਨ ਸਾਗਰ ਦਾ ਕੰਮਕਾਰ ਬਿਲਕੁਲ ਠੱਪ ਹੋ ਚੁੱਕਿਆ ਸੀ। 

ਗਿਆਨ ਸਾਗਰ ਹਸਪਤਾਲ ਦੇ ਵਿੱਚ ਹਾਲ ਹੀ ਦੇ ਵਿੱਚ ਐਮਬੀਬੀਐਸ, ਬੀਡੀਐਸ ਅਤੇ ਨਰਸਿੰਗ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਈਡੀ ਨੂੰ ਹਸਪਤਾਲ ਦੇ ਸਬੰਧੀ ਕੁਝ ਇਨਪੁਟਸ ਮਿਲੇ ਹਨ ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਇੱਥੇ ਰੇਡ ਕੀਤੀ ਗਈ। ਪਰ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਸੂਤਰਾਂ ’ਤੇ ਪਤਾ ਲੱਗਿਆ ਹੈ ਕਿ ਗਿਆਨ ਸਾਗਰ ਵਿੱਚ ਈਡੀ ਦੀ ਰੇਡ ਚੱਲ ਰਹੀ ਹੈ। 

ਇਹ ਵੀ ਪੜ੍ਹੋ : Partap Singh Bajwa : ਪ੍ਰਤਾਪ ਸਿੰਘ ਬਾਜਵਾ ਅੱਜ ਪੁਲਿਸ ਦੇ ਸਾਹਮਣੇ ਹੋਣਗੇ ਪੇਸ਼, ਗ੍ਰਨੇਡ 'ਤੇ ਬਿਆਨ ਮਾਮਲੇ ਵਿੱਚ ਹੋਵੇਗੀ ਪੁੱਛਗਿੱਛ, ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਕਰੇਗੀ ਪ੍ਰਦਰਸ਼ਨ

Related Post