Bank 5 Day Working : 5 ਦਿਨ ਹੀ ਖੁੱਲ੍ਹਣਗੇ ਬੈਂਕ ਤੇ 2 ਦਿਨ ਹੋਵੇਗੀ ਛੁੱਟੀ ! ਜਾਣੋ ਕਦੋਂ ਹੋਵੇਗਾ ਐਲਾਨ

ਦਸ ਦਈਏ ਕਿ ਫ਼ਿਲਹਾਲ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਪਰ ਇੰਡੀਅਨ ਬੈਂਕਿੰਗ ਐਸੋਸੀਏਸ਼ਨ (IBA) ਅਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵਿਚਕਾਰ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ।

By  Aarti July 3rd 2024 06:24 PM

Bank 5 Day Working: ਇੰਡੀਅਨ ਬੈਂਕ ਦੇ ਕਰਮਚਾਰੀਆਂ ਨੂੰ ਜਲਦੀ ਹੀ ਇੱਕ ਚੰਗੀ ਖ਼ਬਰ ਸੁਣਨ ਨੂੰ ਮਿਲ ਸਕਦੀ ਹੈ। ਕਿਉਂਕਿ ਬੈਂਕ ਕਰਮਚਾਰੀਆਂ ਨੂੰ ਹਫ਼ਤੇ 'ਚ 6 ਦਿਨ ਕੰਮ ਨਹੀਂ ਕਰਨਾ ਪਵੇਗਾ। ਬੈਂਕ ਸਿਰਫ਼ 5 ਦਿਨ ਖੁੱਲ੍ਹੇ ਰਹਿਣਗੇ ਅਤੇ ਬੈਂਕ ਕਰਮਚਾਰੀਆਂ ਨੂੰ 2 ਦਿਨ ਦੀ ਛੁੱਟੀ ਦਿੱਤੀ ਜਾਵੇਗੀ। 

ਦਸ ਦਈਏ ਕਿ ਫ਼ਿਲਹਾਲ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਪਰ ਇੰਡੀਅਨ ਬੈਂਕਿੰਗ ਐਸੋਸੀਏਸ਼ਨ (IBA) ਅਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵਿਚਕਾਰ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ। ਤਾਂ ਆਓ ਜਾਣਦੇ ਹਾਂ ਬੈਂਕਾਂ ਦੇ 5 ਦਿਨ ਖੁੱਲਣ ਦਾ ਐਲਾਨ ਕਦੋਂ ਹੋ ਸਕਦਾ ਹੈ?

ਬੈਂਕਾਂ ਦੇ 5 ਦਿਨ ਖੁੱਲਣ ਦਾ ਐਲਾਨ ਕਦੋਂ ਹੋ ਸਕਦਾ ਹੈ?

ਜਿਵੇ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਤੋਂ ਬੈਂਕ ਕਰਮਚਾਰੀ 5 ਦਿਨ ਕੰਮ ਕਰਨ ਦੀ ਮੰਗ ਕਰ ਰਹੇ ਹਨ। ਵੈਸੇ ਤਾਂ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਸਰਕਾਰ ਦੀ ਮਨਜ਼ੂਰੀ ਮਿਲ ਜਾਵੇਗੀ। ਦਸ ਦਈਏ ਕਿ ਇਸ ਸਾਲ ਦਸੰਬਰ ਤੱਕ ਸਾਰੇ ਬੈਂਕ ਸਿਰਫ 5 ਦਿਨ ਹੀ ਕੰਮ ਕਰਨਗੇ। ਪਿਛਲੇ ਸਾਲ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਬੈਂਕ ਕਰਮਚਾਰੀਆਂ ਨੂੰ ਸਿਰਫ਼ 5 ਦਿਨ ਹੀ ਕੰਮ ਕਰਨ ਦਿੱਤਾ ਜਾਵੇ। ਪਰ ਉਮੀਦ ਹੈ ਕਿ ਸਰਕਾਰ ਸਾਲ ਦੇ ਅੰਤ ਤੱਕ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦੇਵੇਗੀ।

ਕੀ ਬੈਂਕਾਂ ਦੇ ਸਮੇਂ 'ਚ ਵੀ ਕਟੌਤੀ ਹੋਵੇਗੀ?

ਦਸ ਦਈਏ ਕਿ ਬੈਂਕ ਕਰਮਚਾਰੀਆਂ ਨੂੰ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਵੇਗੀ। ਬੈਂਕ ਸਿਰਫ 5 ਦਿਨ ਹੀ ਖੁੱਲ੍ਹੇ ਰਹਿਣਗੇ, ਪਰ ਜੇਕਰ ਵਿਚਕਾਰ ਜਨਤਕ ਛੁੱਟੀ ਹੁੰਦੀ ਹੈ ਤਾਂ ਵੀ ਬੈਂਕ ਬੰਦ ਰਹਿਣਗੇ। IBA ਅਤੇ UFBU ਇਸ ਪ੍ਰਸਤਾਵ 'ਤੇ ਸਹਿਮਤ ਹਨ, ਪਰ ਅੰਤਿਮ ਫੈਸਲਾ ਸਰਕਾਰ ਨੇ ਲੈਣਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਭਾਰਤੀ ਰਿਜ਼ਰਵ ਬੈਂਕ (RBI) ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਬੈਂਕ ਦੇ ਸਮੇਂ 'ਚ ਕੋਈ ਕਮੀ ਨਹੀਂ ਹੋਵੇਗੀ, ਸਗੋਂ ਕੰਮਕਾਜੀ ਸਮਾਂ ਵਧ ਸਕਦਾ ਹੈ।

5 ਕੰਮਕਾਜੀ ਦਿਨਾਂ ਦੇ ਨਾਲ ਸਮਾਂ ਕੀ ਹੋਵੇਗਾ?

ਰਿਪੋਰਟਾਂ ਮੁਤਾਬਕ ਜਦੋਂ ਬੈਂਕਾਂ ਨੂੰ 5 ਦਿਨਾਂ ਲਈ ਖੋਲ੍ਹਣ ਦੀ ਇਜਾਜ਼ਤ ਮਿਲ ਜਾਵੇਗੀ ਤਾਂ ਬੈਂਕ ਕਰਮਚਾਰੀਆਂ ਨੂੰ ਰੋਜ਼ਾਨਾ 40 ਮਿੰਟ ਵਾਧੂ ਕੰਮ ਕਰਨਾ ਪਵੇਗਾ। ਅਜਿਹੇ 'ਚ ਬੈਂਕ ਕਰਮਚਾਰੀਆਂ ਦਾ ਕੰਮ ਦਾ ਸਮਾਂ ਸਵੇਰੇ 9:45 ਤੋਂ ਸ਼ਾਮ 5:30 ਵਜੇ ਤੱਕ ਹੋਵੇਗਾ। ਵੈਸੇ ਤਾਂ ਪ੍ਰਸਤਾਵ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ ਅਤੇ ਇਸ ਤੋਂ ਬਾਅਦ ਕੋਈ ਬਦਲਾਅ ਹੋ ਸਕਦਾ ਹੈ। ਪਰ ਕੁਝ ਬੈਂਕ ਕਰਮਚਾਰੀਆਂ ਮੁਤਾਬਕ ਉਨ੍ਹਾਂ ਨੂੰ 2025 ਦੀ ਸ਼ੁਰੂਆਤ ਤੱਕ ਸਰਕਾਰੀ ਨੋਟੀਫਿਕੇਸ਼ਨ ਮਿਲ ਸਕਦਾ ਹੈ। ਫਿਲਹਾਲ ਦੂਜੇ ਸ਼ਨੀਵਾਰ, ਚੌਥੇ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੇ ਬੈਂਕ ਬੰਦ ਰਹਿੰਦੇ ਹਨ।

ਇਹ ਵੀ ਪੜ੍ਹੋ: Taking Antibiotics Without Doctor Advise: ਕੀ ਤੁਸੀਂ ਵੀ ਬੀਮਾਰ ਹੋਣ ’ਤੇ ਖੁਦ ਬਣ ਜਾਂਦੇ ਹੋ ਡਾਕਟਰ, ਤਾਂ ਹੋ ਜਾਓ ਸਾਵਧਾਨ

Related Post