ਕੀ ਹੁੰਦਾ ਹੈ ਘਟਦੇ ਲੋਨ ਤੇ ਵਿਆਜ਼, ਜਾਣੋ ਕਿਵੇਂ ਤੁਹਾਡੀ ਜੇਬ ਤੇ ਪੈਂਦਾ ਹੈ ਅਸਰ ਅਤੇ ਕੀ ਹੁੰਦੇ ਨੇ ਫਾਇਦੇ
Reducing Balance Method: ਜੇਕਰ ਤੁਸੀਂ 10 ਲੱਖ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਤੁਸੀਂ ਇਸ 'ਤੇ ਪ੍ਰਤੀ ਮਹੀਨਾ 10,000 ਰੁਪਏ ਦੀ EMI ਅਦਾ ਕਰਦੇ ਹੋ ਅਤੇ ਮਹੀਨਾ-ਦਰ-ਮਹੀਨਾ ਕਿਸ਼ਤ ਦੇ ਭੁਗਤਾਨ ਦੇ ਨਾਲ, ਤੁਹਾਡਾ ਕਰਜ਼ਾ ਘੱਟ ਜਾਵੇਗਾ ਅਤੇ ਤੁਹਾਨੂੰ ਘੱਟ ਵਿਆਜ਼ ਦੇਣਾ ਪਵੇਗਾ।

Reducing Balance Method: ਅੱਜਕਲ ਬਹੁਤੇ ਲੋਕ ਹੋਮ ਲੋਨ, ਨਿੱਜੀ ਲੋਨ, ਆਟੋ ਅਤੇ ਗੋਲਡ ਲੋਨ ਲੈਂਦੇ ਹਨ। ਅਜਿਹੇ 'ਚ ਕਈ ਵਾਰ ਗਾਹਕਾਂ ਲਈ ਲੋਨ 'ਤੇ ਵਸੂਲੇ ਜਾਣ ਵਾਲੇ ਵਿਆਜ਼ ਨੂੰ ਸਮਝਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਕਿ ਬੈਂਕ ਕਿਵੇਂ ਲੋਨ ਦੀ ਰਕਮ 'ਤੇ ਵਿਆਜ ਵਸੂਲ ਰਿਹਾ ਹੈ। ਤਾਂ ਆਉ ਜਾਣਦੇ ਹਾਂ ਵਿਆਜ ਦੀ ਵਸੂਲੀ ਲਈ ਜ਼ਿਆਦਾਤਰ ਬੈਂਕਾਂ ਵਲੋਂ ਵਰਤੀ ਜਾਣ ਵਾਲੀ ਰਿਡਿਊਸਿੰਗ ਬੈਲੈਂਸ ਵਿਧੀ ਬਾਰੇ...
ਰਿਡਿਊਸਿੰਗ ਬੈਲੈਂਸ ਵਿਧੀ ਕੀ ਹੈ?
ਦਸ ਦਈਏ ਕਿ ਰਿਡਿਊਸਿੰਗ ਬੈਲੈਂਸ ਵਿਧੀ ਦੇ ਤਹਿਤ ਹਰੇਕ ਕਿਸ਼ਤ ਦੇ ਭੁਗਤਾਨ ਤੋਂ ਬਾਅਦ ਤੁਹਾਡੀ ਬਾਕੀ ਮੂਲ ਰਕਮ 'ਤੇ ਵਿਆਜ਼ ਵਸੂਲਿਆ ਜਾਂਦਾ ਹੈ, ਜਿਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਜਿਵੇਂ-ਜਿਵੇਂ ਤੁਸੀਂ ਲੋਨ ਦੀ ਅਦਾਇਗੀ ਕਰਦੇ ਰਹਿੰਦੇ ਹੋ, ਤੁਹਾਡੀ ਲੋਨ ਦੀ ਰਕਮ ਘੱਟ ਜਾਂਦੀ ਹੈ ਅਤੇ ਇਸ ਲਈ ਤੁਹਾਨੂੰ ਘੱਟ ਵਿਆਜ ਦੇਣਾ ਪੈਂਦਾ ਹੈ। ਉਦਾਹਰਨ ਜੇਕਰ ਤੁਸੀਂ 10 ਲੱਖ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਤੁਸੀਂ ਇਸ 'ਤੇ ਪ੍ਰਤੀ ਮਹੀਨਾ 10,000 ਰੁਪਏ ਦੀ EMI ਅਦਾ ਕਰਦੇ ਹੋ ਅਤੇ ਮਹੀਨਾ-ਦਰ-ਮਹੀਨਾ ਕਿਸ਼ਤ ਦੇ ਭੁਗਤਾਨ ਦੇ ਨਾਲ, ਤੁਹਾਡਾ ਕਰਜ਼ਾ ਘੱਟ ਜਾਵੇਗਾ ਅਤੇ ਤੁਹਾਨੂੰ ਘੱਟ ਵਿਆਜ਼ ਦੇਣਾ ਪਵੇਗਾ।
ਰਿਡਿਊਸਿੰਗ ਬੈਲੈਂਸ ਵਿਧੀ ਦੇ ਫਾਇਦੇ
ਘੱਟ ਵਿਆਜ: ਇਸਦਾ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਜਿਵੇਂ ਕਿ ਲੋਨ ਦੀ ਮੁੜ ਅਦਾਇਗੀ ਨਾਲ ਮੂਲ ਰਕਮ ਘੱਟ ਜਾਂਦੀ ਹੈ, ਤੁਹਾਨੂੰ ਲੰਬੇ ਸਮੇਂ ਲਈ ਘੱਟ ਵਿਆਜ ਦੇਣਾ ਪੈਂਦਾ ਹੈ।
ਸਮੇਂ ਸਿਰ ਭੁਗਤਾਨ: ਦਸ ਦਈਏ ਕਿ ਇਸ 'ਚ, ਵਿਆਜ ਦੀ ਗਣਨਾ ਮੂਲ ਰਕਮ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਅਜਿਹੇ 'ਚ ਲੋਨ ਲੈਣ ਵਾਲੇ ਵਿਅਕਤੀ ਨੂੰ ਸਮੇਂ ਸਿਰ ਕਿਸ਼ਤਾਂ ਅਦਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ।
ਪਾਰਦਰਸ਼ੀ: ਰਿਡਿਊਸਿੰਗ ਬੈਲੈਂਸ 'ਚ ਕਿਸ਼ਤਾਂ ਭਰਨ ਦੇ ਨਾਲ ਮੂਲ ਰਕਮ ਘੱਟ ਜਾਂਦੀ ਹੈ ਅਤੇ ਘੱਟ ਵਿਆਜ ਦਾ ਭੁਗਤਾਨ ਕਰਨਾ ਪੈਂਦਾ ਹੈ। ਜਿਸ ਕਾਰਨ ਰਿਡਿਊਸਿੰਗ ਬੈਲੈਂਸ ਲੋਨ ਦੇ ਪਾਰਦਰਸ਼ੀ ਢੰਗਾਂ 'ਚੋ ਇੱਕ ਮੰਨਿਆ ਜਾਂਦਾ ਹੈ।