Bangladesh violence : 'ਮੁਸਲਿਮ ਦੇਸ਼ਾਂ 'ਚ ਮੁਸਲਿਮ ਹੀ ਸੁਰੱਖਿਅਤ ਨਹੀਂ...ਇਸੇ ਲਈ...' ਸ਼ੇਖ ਹਸੀਨਾ ਦੇ ਭਾਰਤ ਆਉਣ 'ਤੇ ਬੋਲੀ ਕੰਗਨਾ ਰਣੌਤ
Kangana Ranaut on Bangladesh violence : ਕੰਗਨਾ ਨੇ ਆਪਣੀ ਪੋਸਟ 'ਚ ਲੋਕਾਂ ਦੀ ਸੋਚ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪੁੱਛਦੇ ਹਨ ਕਿ ਰਾਮ ਰਾਜ ਕਿਉਂ ਆਵੇ? ਇਸ ਲਈ ਬੰਗਲਾਦੇਸ਼ ਵਿੱਚ ਹੋ ਰਹੀ ਹਿੰਸਾ ਉਨ੍ਹਾਂ ਲਈ ਸਹੀ ਜਵਾਬ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।
Kangana Ranaut on Bangladesh violence : ਬੰਗਲਾਦੇਸ਼ 'ਚ ਰਾਖਵੇਂਕਰਨ ਨੂੰ ਲੈ ਕੇ ਦੇਸ਼ ਵੱਡੀ ਪੱਧਰ 'ਤੇ ਹਿੰਸਾ ਦੀ ਅੱਗ ਵਿੱਚ ਝੁਲਸ ਰਿਹਾ ਹੈ। ਬੰਗਲਾਦੇਸ਼ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਦੇ ਮੈਂਬਰਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਉਥੇ ਹਿੰਦੂ ਘਰਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੰਗਲਾਦੇਸ਼ 'ਚ ਲਗਾਤਾਰ ਤੇਜ਼ ਹੋ ਰਹੇ ਪ੍ਰਦਰਸ਼ਨਾਂ ਪਿੱਛੋਂ ਸ਼ੇਖ ਹਸੀਨਾ ਵੀ ਭਾਰਤ ਪਹੁੰਚੀ ਹੋਈ ਹੈ, ਜਿਸ 'ਤੇ ਹੁਣ 'ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਟਿੱਪਣੀ ਕੀਤੀ ਹੈ।
ਸ਼ੇਖ ਹਸੀਨਾ ਦੇ ਬੰਗਲਾਦੇਸ਼ ਛੱਡਣ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਲੰਡਨ ਜਾਣ ਦੀ ਸੰਭਾਵਨਾ ਸੀ। ਪਰ ਭਾਰਤ ਪਹੁੰਚ ਕੇ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਦਾਕਾਰਾ ਤੋਂ ਰਾਜਨੇਤਾ ਬਣੀ ਕੰਗਨਾ ਰਣੌਤ ਨੇ ਕਿਹਾ ਕਿ ਉਹ 'ਸਨਮਾਨਤ' ਮਹਿਸੂਸ ਕਰ ਰਹੀ ਹੈ ਕਿ ਸ਼ੇਖ ਹਸੀਨਾ ਭਾਰਤ 'ਚ ਸੁਰੱਖਿਅਤ ਮਹਿਸੂਸ ਕਰ ਰਹੀ ਹੈ।
'ਰਾਮ ਰਾਜ ਕਿਉਂ? ਇਹ ਸਪੱਸ਼ਟ ਹੈ ਕਿ ਕਿਉਂ!'
ਕੰਗਨਾ ਨੇ ਆਪਣੀ ਪੋਸਟ 'ਚ ਲੋਕਾਂ ਦੀ ਸੋਚ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪੁੱਛਦੇ ਹਨ ਕਿ ਰਾਮ ਰਾਜ ਕਿਉਂ ਆਵੇ? ਇਸ ਲਈ ਬੰਗਲਾਦੇਸ਼ ਵਿੱਚ ਹੋ ਰਹੀ ਹਿੰਸਾ ਉਨ੍ਹਾਂ ਲਈ ਸਹੀ ਜਵਾਬ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- 'ਸਾਡੇ ਆਲੇ-ਦੁਆਲੇ ਦੇ ਸਾਰੇ ਇਸਲਾਮੀ ਗਣਰਾਜਾਂ ਦੀ ਮੂਲ ਭੂਮੀ ਭਾਰਤ ਹੈ। ਸਾਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਬੰਗਲਾਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਭਾਰਤ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ, ਪਰ ਉਹ ਸਾਰੇ ਜੋ ਭਾਰਤ ਵਿੱਚ ਰਹਿੰਦੇ ਹਨ ਅਤੇ ਪੁੱਛਦੇ ਰਹਿੰਦੇ ਹਨ ਕਿ ਹਿੰਦੂ ਰਾਸ਼ਟਰ ਕਿਉਂ? ਰਾਮ ਰਾਜ ਕਿਉਂ? ਇਹ ਸਪੱਸ਼ਟ ਹੈ ਕਿ ਕਿਉਂ!!!'
'ਮੁਸਲਿਮ ਦੇਸ਼ਾਂ 'ਚ ਮੁਸਲਿਮ ਹੀ ਸੁਰੱਖਿਅਤ ਨਹੀਂ'
ਉਸ ਨੇ ਅੱਗੇ ਕਿਹਾ- 'ਮੁਸਲਿਮ ਦੇਸ਼ਾਂ 'ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਖੁਦ ਮੁਸਲਮਾਨ ਵੀ ਨਹੀਂ। ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਬ੍ਰਿਟੇਨ ਵਿਚ ਜੋ ਵੀ ਹੋ ਰਿਹਾ ਹੈ ਉਹ ਮੰਦਭਾਗਾ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਰਾਮ ਰਾਜ ਵਿੱਚ ਰਹਿ ਰਹੇ ਹਾਂ। ਜੈ ਸ਼੍ਰੀ ਰਾਮ!!'' ਕੰਗਨਾ ਨੇ ਸੋਸ਼ਲ ਮੀਡੀਆ 'ਤੇ ਬੰਗਲਾਦੇਸ਼ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ- 'ਇਹ ਭਿਆਨਕ ਹੈ। ਆਓ ਅਸੀਂ ਸਾਰੇ ਬੰਗਲਾਦੇਸ਼ੀ ਲੋਕਾਂ ਲਈ ਪ੍ਰਾਰਥਨਾ ਕਰੀਏ।'