Mansa Migrant People Ban : ਮਾਨਸਾ ਦੇ ਇਸ ਪਿੰਡ ’ਚ ਪਰਵਾਸੀਆਂ ਦੇ ਨਾਲ ਵਿਆਹ ਕਰਵਾਉਣ ’ਤੇ ਲੱਗਿਆ ਬੈਨ !

ਦੂਜਾ ਮਤਾ ਨਸ਼ੇ ਦੇ ਖਿਲਾਫ ਪਾਸ ਕੀਤਾ ਗਿਆ ਹੈ। ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਚਿੱਟਾ ਜਾਂ ਹੋਰ ਕੋਈ ਮੈਡੀਕਲ ਨਸ਼ਾ ਵੇਚੇਗਾ ਉਸਦੇ ਖਿਲਾਫ ਸਖਤ ਕਾਰਵਰਾਈ ਕੀਤੀ ਜਾਵੇਗੀ

By  Aarti November 30th 2024 03:19 PM

Mansa Migrant People Ban :  ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗ੍ਰਾਮ ਪੰਚਾਇਤ ਨੇ ਪਰਵਾਸੀਆਂ ਦੇ ਖਿਲਾਫ ਮਤਾ ਪਾਸ ਕੀਤਾ ਹੈ। ਜਿਸ ’ਚ ਉਨ੍ਹਾਂ ਨੇ ਕਿਹਾ ਕਿ ਪਿੰਡ ’ਚ ਪਰਵਾਸੀ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਿੰਡ ’ਚ ਨਹੀਂ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਸ ਨੂੰ ਪਿੰਡ ’ਚ ਰਹਿਣ ਨਹੀਂ ਜਾਵੇਗਾ। ਗ੍ਰਾਮ ਪੰਚਾਇਤ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਪਿੰਡ ’ਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਇਹ ਸਾਰੇ ਨਿਯਮ ਮੰਨਣੇ ਪੈਣਗੇ। 

ਦੂਜਾ ਮਤਾ ਨਸ਼ੇ ਦੇ ਖਿਲਾਫ ਪਾਸ ਕੀਤਾ ਗਿਆ ਹੈ। ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਚਿੱਟਾ ਜਾਂ ਹੋਰ ਕੋਈ ਮੈਡੀਕਲ ਨਸ਼ਾ ਵੇਚੇਗਾ ਉਸਦੇ ਖਿਲਾਫ ਸਖਤ ਕਾਰਵਰਾਈ ਕੀਤੀ ਜਾਵੇਗੀ ਅਤੇ ਉਸ ਦਾ ਸਹਿਯੋਗ ਵੀ ਨਹੀਂ ਕੀਤਾ ਜਾਵੇਗਾ ਪਿੰਡ ਦੀਆਂ ਦੁਕਾਨਾਂ ਦੇ ਦੁਕਾਨਦਾਰ ਬੱਚਿਆਂ ਨੂੰ ਤੰਬਾਕੂ ਅਤੇ ਸਟਿੰਗ ਨਹੀਂ ਵੇਚਣਗੇ। 

ਇਹ ਵੀ ਪੜ੍ਹੋ : Malerkotla Quran Sacrilege Case : ਕੁਰਾਨ ਸ਼ਰੀਫ ਬੇਅਦਬੀ ਮਾਮਲੇ ’ਚ AAP ਵਿਧਾਇਕ ਨਰੇਸ਼ ਯਾਦਵ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ

Related Post