Sri Akal Takht Sahib : ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਵੱਜੋਂ ਬਗੀਚਾ ਸਿੰਘ ਨੇ ਸੰਭਾਲਿਆ ਅਹੁਦਾ
ਜਸਪਾਲ ਸਿੰਘ ਨੂੰ ਬਦਲ ਕੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ 'ਚ ਮੈਨੇਜਰ ਵਜੋਂ ਨਿਯੁਕਤ ਕੀਤਾ ਗਿਆ ਹੈ। ਬਗੀਚਾ ਸਿੰਘ ਨੇ ਕਿਹਾ ਗੁਰੂ ਰਾਮਦਾਸ ਨੇ ਜੋ ਉਹਨਾਂ ਨੂੰ ਸੇਵਾ ਬਖਸ਼ੀ ਹੈ ਉਸ ਨੂੰ ਤਨ ਮਨ ਨਾਲ ਨਿਭਾਉਂਦੇ ਜ਼ਿਕਰਯੋਗ ਹੈ।

Sri Akal Takht Sahib : ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਵੱਜੋਂ ਬਗੀਚਾ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਜਸਪਾਲ ਸਿੰਘ ਦੀ ਥਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਜਸਪਾਲ ਸਿੰਘ ਨੂੰ ਬਦਲ ਕੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ 'ਚ ਮੈਨੇਜਰ ਵਜੋਂ ਨਿਯੁਕਤ ਕੀਤਾ ਗਿਆ ਹੈ। ਬਗੀਚਾ ਸਿੰਘ ਨੇ ਕਿਹਾ ਗੁਰੂ ਰਾਮਦਾਸ ਨੇ ਜੋ ਉਹਨਾਂ ਨੂੰ ਸੇਵਾ ਬਖਸ਼ੀ ਹੈ ਉਸ ਨੂੰ ਤਨ ਮਨ ਨਾਲ ਨਿਭਾਉਂਦੇ ਜ਼ਿਕਰਯੋਗ ਹੈ।
ਬਗੀਚਾ ਸਿੰਘ ਨੇ ਇਸਤੋਂ ਪਹਿਲਾਂ ਸਿੱਖ ਰੈਫਰੈਂਸ ਲਾਈਬ੍ਰੇਰੀ ਵਿਖੇ ਲੰਮਾ ਸਮਾਂ ਬਤੌਰ ਇੰਚਾਰਜ ਸੇਵਾ ਨਿਭਾਈ। ਉਪਰੰਤ ਮਾਰਚ 2024 ਤੋਂ ਬਤੌਰ ਇੰਚਾਰਜ ਧਾਰਮਿਕ ਪੜਤਾਲਾਂ ਬ੍ਰਾਂਚ ਧਰਮ ਪ੍ਰਚਾਰ ਕਮੇਟੀ ਵਿਖੇ ਸੇਵਾ ਨਿਭਾਈ ਤੇ ਹੁਣ 13 ਮਾਰਚ 2025 ਤੋਂ ਬਤੌਰ ਇੰਚਾਰਜ ਸਕੱਤਰੇਤ ਸੀ ਅਕਾਲ ਤਖਤ ਸਾਹਿਬ ਵਿਖੇ ਸੇਵਾ ਹਾਜ਼ਰ ਹੋਏ। ਇਹਨਾਂ ਦੀ ਵਿਦਿਅਕ ਯੋਗਤਾ ਐਮ.ਏ ਹਿਸਟਰੀ, ਮਾਸਟਰ ਡਿਗਰੀ ਲਾਈਬ੍ਰੇਰੀ ਸਾਇੰਸ, ਐਮ ਫਿਲ ਲਾਈਬ੍ਰੇਰੀ ਸਾਇੰਸ ਹੈ।
ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸਹਾਇਕ ਮੈਨੇਜਰ ਵਜੋਂ ਡਿਊਟੀ ਨਿਭਾ ਰਹੇ ਗੁਰਵੇਲ ਸਿੰਘ ਦੀ ਵੀ ਬਦਲੀ ਕਰਦਿਆਂ ਉਸ ਨੂੰ ਸ੍ਰੀ ਦਰਬਾਰ ਸਾਹਿਬ ਦੀ ਅਕਾਊਂਟ ਬ੍ਰਾਂਚ 2 'ਚ ਤਾਇਨਾਤ ਕੀਤਾ ਗਿਆ ਹੈ।