Marriage Proposal : ਓਲੰਪਿਕ ਗੋਲਡ ਮੈਡਲ ਜਿੱਤਦੇ ਹੀ ਆਇਆ ਵਿਆਹ ਲਈ ਪ੍ਰਪੋਜ਼, ਨਾਂਹ ਨਹੀਂ ਕਰ ਸਕੀ ਸਟਾਰ ਖਿਡਾਰੀ

ਚੀਨੀ ਬੈਡਮਿੰਟਨ ਖਿਡਾਰੀ ਲਿਊ ਯੂਚੇਨ ਨੇ ਪੈਰਿਸ ਓਲੰਪਿਕ 2024 ਵਿੱਚ ਮਿਕਸਡ ਡਬਲਜ਼ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਹੁਆਂਗ ਯਾ ਕਿਓਂਗ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ।

By  Dhalwinder Sandhu August 3rd 2024 08:42 AM -- Updated: August 3rd 2024 10:06 AM

Paris Olympics 2024 : ਖੇਡਾਂ ਦਾ ਮਹਾਕੁੰਭ ਕਹੇ ਜਾਣ ਵਾਲੇ ਓਲੰਪਿਕ ਖੇਡਾਂ ਵਿੱਚ ਭਾਗ ਲੈਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਅਤੇ ਆਪਣੇ ਦੇਸ਼ ਲਈ ਸੋਨ ਤਗਮਾ ਜਿੱਤਣਾ ਹੁੰਦਾ ਹੈ। ਸੋਨ ਤਮਗਾ ਜਿੱਤਣ ਤੋਂ ਬਾਅਦ ਖਿਡਾਰੀ ਕੁਝ ਦਿਨਾਂ ਤੱਕ ਇਸ ਤੋਂ ਬਾਹਰ ਨਹੀਂ ਆ ਪਾਉਂਦੇ ਹਨ ਅਤੇ ਜੇਕਰ ਕੁਝ ਮਿੰਟਾਂ 'ਚ ਹੀ ਤੁਹਾਨੂੰ ਵਿਆਹ ਦਾ ਪ੍ਰਸਤਾਵ ਮਿਲ ਜਾਂਦਾ ਹੈ ਤਾਂ ਕੀ ਹੋਵੇਗਾ। ਪੈਰਿਸ ਓਲੰਪਿਕ 'ਚ ਹਰ ਰੋਜ਼ ਇੱਕ ਤੋਂ ਵਧ ਕੇ ਇੱਕ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਕੁਝ ਵਿਵਾਦ ਵੀ ਹੋਏ ਹਨ ਪਰ ਸ਼ੁੱਕਰਵਾਰ ਨੂੰ ਜੋ ਹੋਇਆ ਉਹ ਹੈਰਾਨੀਜਨਕ ਸੀ। ਚੀਨੀ ਮਹਿਲਾ ਖਿਡਾਰਨ ਨੇ ਮਿਕਸਡ ਡਬਲਜ਼ 'ਚ ਸੋਨ ਤਮਗਾ ਜਿੱਤਿਆ ਅਤੇ ਇਸ ਤੋਂ ਬਾਅਦ ਉਸ ਨੂੰ ਆਪਣੀ ਸਾਥੀ ਖਿਡਾਰਨ ਤੋਂ ਵਿਆਹ ਦਾ ਪ੍ਰਸਤਾਵ ਮਿਲਿਆ, ਜਿਸ ਨੂੰ ਉਹ ਇਨਕਾਰ ਨਹੀਂ ਕਰ ਸਕੀ।


ਨਾਂਹ ਨਹੀਂ ਕਰ ਸਕੀ ਸਟਾਰ ਖਿਡਾਰੀ 

ਚੀਨ ਦੀ ਬੈਡਮਿੰਟਨ ਖਿਡਾਰਨ ਹੁਆਂਗ ਯਾ ਕਿਓਂਗ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ 'ਚ ਸੋਨ ਤਮਗਾ ਜਿੱਤਿਆ, ਜਿਸ ਤੋਂ ਬਾਅਦ ਉਹ ਆਪਣੇ ਸਾਥੀ ਖਿਡਾਰੀ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਨਹੀਂ ਸਕੀ। ਹੁਆਂਗ ਨੇ ਜ਼ੇਂਗ ਸਿਵੇਈ ਦੇ ਨਾਲ ਮਿਲ ਕੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੇ ਕਿਮ ਵੋਨ ਹੋ ਅਤੇ ਜਿਓਂਗ ਨਾ ਯੂਨ ਨੂੰ 21-8, 21-11 ਨਾਲ ਹਰਾ ਕੇ ਆਪਣੀ ਅਜੇਤੂ ਦੌੜ ਜਾਰੀ ਰੱਖੀ। ਆਪਣੇ ਗਲੇ ਵਿੱਚ ਸੋਨੇ ਦਾ ਤਗਮਾ ਪਾ ਕੇ, ਹੁਆਂਗ ਨੇ ਚੀਨੀ ਬੈਡਮਿੰਟਨ ਟੀਮ ਦੇ ਇੱਕ ਹੋਰ ਸਾਥੀ ਲੀ ਯੂਚੇਨ ਤੋਂ ਵਿਆਹ ਦਾ ਪ੍ਰਸਤਾਵ ਸਵੀਕਾਰ ਕਰ ਲਿਆ।

ਉਸ ਨੇ ਕਿਹਾ, ''ਇਹ ਪ੍ਰਸਤਾਵ ਮੇਰੇ ਲਈ ਹੈਰਾਨੀਜਨਕ ਸੀ ਕਿਉਂਕਿ ਮੈਂ ਖੇਡਾਂ ਦੀ ਤਿਆਰੀ 'ਚ ਰੁੱਝੀ ਹੋਈ ਸੀ। ਮੈਂ ਓਲੰਪਿਕ ਚੈਂਪੀਅਨ ਹਾਂ ਅਤੇ ਮੈਨੂੰ ਵਿਆਹ ਦਾ ਪ੍ਰਸਤਾਵ ਮਿਲਿਆ ਜਿਸਦੀ ਮੈਨੂੰ ਉਮੀਦ ਨਹੀਂ ਸੀ। 

ਇਹ ਵੀ ਪੜ੍ਹੋ: Paris Olympics 3 August Schedule : ਮਨੂ ਭਾਕਰ ਦਾ ਟੀਚਾ ਗੋਲਡ, ਮੁੱਕੇਬਾਜ਼ਾਂ ਲਈ ਵੀ ਖ਼ਾਸ ਦਿਨ, ਦੇਖੋ ਅੱਜ ਦਾ ਸ਼ਡਿਊਲ

Related Post