ਗੀਤਾਂ ਅਤੇ ਇੰਟਰਵਿਊਆਂ ਦੀ ਦੁਰਵਰਤੋਂ ਖ਼ਿਲਾਫ਼ ਬੱਬੂ ਮਾਨ ਕਰਨਗੇ ਕਾਨੂੰਨੀ ਕਾਰਵਾਈ
ਉੱਘੇ ਪੰਜਾਬੀ ਗਾਇਕ ਅਤੇ ਗੀਤਕਾਰ ਬੱਬੂ ਮਾਨ ਨੇ ਹਾਲ ਹੀ ਵਿੱਚ ਆਪਣੇ ਗੀਤਾਂ ਅਤੇ ਇੰਟਰਵਿਊਆਂ ਦੀ ਦੁਰਵਰਤੋਂ ਵਿਰੁੱਧ ਚਿਤਾਵਨੀ ਜਾਰੀ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
ਚੰਡੀਗੜ੍ਹ, 20 ਫਰਵਰੀ: ਉੱਘੇ ਪੰਜਾਬੀ ਗਾਇਕ ਅਤੇ ਗੀਤਕਾਰ ਬੱਬੂ ਮਾਨ ਨੇ ਹਾਲ ਹੀ ਵਿੱਚ ਆਪਣੇ ਗੀਤਾਂ ਅਤੇ ਇੰਟਰਵਿਊਆਂ ਦੀ ਦੁਰਵਰਤੋਂ ਵਿਰੁੱਧ ਚਿਤਾਵਨੀ ਜਾਰੀ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ, ਗਾਇਕ ਨੇ ਕਿਹਾ ਹੈ ਕਿ ਉਸ ਦੇ ਗੀਤਾਂ ਅਤੇ ਇੰਟਰਵਿਊਆਂ ਦੀ ਦੁਰਵਰਤੋਂ ਕਰਨ ਵਾਲੇ ਚੈਨਲਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਆਪਣੀ ਪੋਸਟ 'ਚ ਲਿਖਿਆ ਕਿ, "ਸਾਰਿਆਂ ਨੇ ਸਤਿ ਸ੍ਰੀ ਅਕਾਲ, ਮੇਰੀ ਬੜੀ ਸਨਿਮਰ ਬੇਨਤੀ ਹੈ ਕਿ ਮੇਰੇ ਕਿਸੇ ਵੀ ਗੀਤ ਇੰਟਰਵਿਊ ਨੂੰ ਕੱਟ ਵੱਢ ਦੇ ਕੋਈ ਵੀ ਇਨਸਾਨ ਜਾਂ ਚੈਨਲ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਖਬਰ ਬਣਾ ਕੇ ਲਾਵੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰੇ ਆਪਣੇ Fans ਨੂੰ ਵੀ ਬੇਨਤੀ ਹੈ ਜ਼ਿ ਚੰਗੇ ਗੀਤ ਸੁਣੋ, ਵਿਵਾਦਤ ਖ਼ਬਰਾਂ ਤੋਂ ਪਰਹੇਜ਼ ਕਰੋ। ਆਓ ਸਮਾਜ ਨੂੰ ਜੋੜੀਏ)। ਇੱਕ ਸੱਭਿਅਕ ਸਮਾਜ ਦੀ ਗਿਰਜਣਾ ਕਰੀਏ, ਆਪਣਾ ਬੌਧਿਕ ਪਿਆਰ ਉੱਚਾ ਚੁੱਕੀਏ। ਗੁਰੂ ਘਰ ਦੇ ਨਾਲ ਜੁੜੀਏ"
ਇਸ ਪੋਸਟ ਮਗਰੋਂ ਬੱਬੂ ਮਾਨ ਇੱਕ ਪ੍ਰਸ਼ੰਸਕ ਨੇ ਲਿਖਿਆ "ਜਿਹੜੇ ਬੱਬੂ ਮਾਨ ਦੇ ਫੈਨ ਐ ਫੈੱਨ ਈ ਰਹਿਣਗੇ ਜਿੰਨੀ ਮਰਜੀ ਮਿੱਟੀ ਪੱਟੀ ਜਾਣ ਲੋਕ .. we don’t care :)"
ਉੱਥੇ ਹੀ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਬਾਈ ਚੈਨਲ ਵਾਲਿਆਂ ਨੇ ਤੁਹਾਡੀ ਇਹ ਪੋਸਟ ਦੀ ਵੀ ਖਬਰ ਬਣਾ ਦੇਣੀ ਬਾਕੀ ਬੱਬੂ ਮਾਨ ਦੇ ਨਾਮ ਨਾਲ ਤਾ ਓਹਨਾ ਦੇ ਚੈਨਲ ਚਲਦੇ "