Baba Siddique Murder : ਬਾਬਾ ਸਿੱਦੀਕੀ ਨੂੰ ਸਲਮਾਨ ਖਾਨ ਦੇ ਕਰੀਬੀ ਹੋਣ ਦੀ ਚੁਕਾਉਣੀ ਪਈ ਕੀਮਤ ? ਹੈਰਾਨ ਕਰਨ ਵਾਲੇ ਖੁਲਾਸੇ
ਬਾਬਾ ਸਿੱਦੀਕੀ ਕਤਲ ਕਾਂਡ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਜਾਪਦੇ ਹਨ। ਐਨਸੀਪੀ ਆਗੂ ਨੂੰ ਗੋਲੀ ਮਾਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਸ਼ੂਟਰਾਂ ਤੋਂ ਪੁਲਿਸ ਪੁੱਛਗਿੱਛ ਵਿੱਚ ਸਨਸਨੀਖੇਜ਼ ਖੁਲਾਸੇ ਹੋਏ ਹਨ। ਇਨ੍ਹਾਂ ਸ਼ੂਟਰਾਂ ਵਿੱਚੋਂ ਇੱਕ ਹਰਿਆਣਾ ਦਾ ਹੈ ਅਤੇ ਦੂਜਾ ਯੂਪੀ ਦਾ ਹੈ।
Baba Siddique Murder Case : ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਸ਼ਨੀਵਾਰ ਰਾਤ ਮੁੰਬਈ ਦੇ ਬਾਂਦਰਾ ਈਸਟ ਇਲਾਕੇ 'ਚ ਤਿੰਨ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੁਸਹਿਰੇ ਵਾਲੇ ਦਿਨ ਸੜਕ ਦੇ ਵਿਚਕਾਰ ਹੋਏ ਇਸ ਕਤਲੇਆਮ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸਵਾਲ ਇਹ ਹੈ ਕਿ ਬਾਬਾ ਸਿੱਦੀਕੀ ਦਾ ਕਤਲ ਕਿਉਂ ਹੋਇਆ? ਕੀ ਬਾਬਾ ਸਿੱਦੀਕੀ ਨੂੰ ਸਲਮਾਨ ਖਾਨ ਦੇ ਕਰੀਬੀ ਹੋਣ ਦੀ ਕੀਮਤ ਚੁਕਾਉਣੀ ਪਈ?
ਗੋਲੀ ਚਲਾਉਣ ਵਾਲਿਆਂ ਨੇ ਕੀਤਾ ਖੁਲਾਸੇ
ਦਰਅਸਲ ਬਾਬਾ ਸਿੱਦੀਕੀ ਕਤਲ ਕਾਂਡ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਜਾਪਦੇ ਹਨ। ਪੁਲਿਸ ਸੂਤਰਾਂ ਮੁਤਾਬਕ ਸਿੱਦੀਕੀ ਨੂੰ ਗੋਲੀ ਮਾਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੇ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਸ਼ੂਟਰਾਂ ਵਿੱਚੋਂ ਇੱਕ ਦਾ ਨਾਂ ਕਰਨੈਲ ਸਿੰਘ ਹੈ, ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ। ਦੂਜਾ ਦੇ ਨਾਂ ਧਰਮਰਾਜ ਕਸ਼ਯਪ ਹੈ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ। ਡੇਢ ਤੋਂ ਦੋ ਮਹੀਨੇ ਪਹਿਲਾਂ ਹੀ ਉਸ ਨੇ ਬਾਬਾ ਸਿੱਦੀਕੀ ਦੇ ਘਰ ਦੀ ਰੇਕੀ ਕਰਵਾਈ ਸੀ।
'ਜੋ ਸਲਮਾਨ ਦਾ ਦੋਸਤ ਹੈ, ਉਹ ਲਾਰੈਂਸ ਦਾ ਦੁਸ਼ਮਣ'
ਬਾਂਦਰਾ ਈਸਟ ਤੋਂ ਵਿਧਾਇਕ ਰਹੇ ਬਾਬਾ ਸਿੱਦੀਕੀ ਦੀ ਸਲਮਾਨ ਖਾਨ ਨਾਲ ਚੰਗੀ ਦੋਸਤੀ ਸੀ। ਉਹ ਰਮਜ਼ਾਨ ਦੌਰਾਨ ਆਪਣੀਆਂ ਇਫਤਾਰ ਪਾਰਟੀਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹੇ ਹਨ। ਸਲਮਾਨ ਅਤੇ ਸ਼ਾਹਰੁਖ ਖਾਨ ਵਿਚਾਲੇ ਦੋਸਤੀ ਬਣਾਉਣ 'ਚ ਉਨ੍ਹਾਂ ਦੀ ਵੱਡੀ ਭੂਮਿਕਾ ਮੰਨੀ ਜਾਂਦੀ ਹੈ। ਇਹ ਬਾਬਾ ਸਿੱਦੀਕੀ ਹੀ ਸੀ ਜਿਸ ਨੇ ਆਪਣੀ ਇਫਤਾਰ ਪਾਰਟੀ ਵਿਚ ਦੋਵਾਂ ਖਾਨਾਂ ਨੂੰ ਇੱਕ-ਦੂਜੇ ਦੇ ਗਲੇ ਲਗਾਉਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਸ਼ਾਹਰੁਖ-ਸਲਮਾਨ ਨਾਲ ਬਾਬਾ ਸਿੱਦੀਕੀ ਦੀ ਤਸਵੀਰ ਵੀ ਵਾਇਰਲ ਹੋਈ ਸੀ।
ਵੈਸੇ, ਲਾਰੈਂਸ ਬਿਸ਼ਨੋਈ ਗੈਂਗ ਪਿਛਲੇ ਕੁਝ ਸਾਲਾਂ ਤੋਂ ਅਦਾਕਾਰ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਲਾਰੈਂਸ ਗੈਂਗ ਦੇ ਸ਼ੂਟਰਾਂ ਨੇ 2 ਵਾਰ ਸਲਮਾਨ ਖਾਨ ਦੀ ਰੇਕੀ ਕੀਤੀ ਸੀ। ਪਹਿਲੀ ਵਾਰ ਫਿਲਮ 'ਰੇਡੀ' ਦੀ ਸ਼ੂਟਿੰਗ ਦੌਰਾਨ ਸੀ, ਜਦਕਿ ਦੂਜੀ ਵਾਰ ਪਨਵੇਲ 'ਚ ਸਲਮਾਨ ਦੇ ਫਾਰਮ ਹਾਊਸ ਦੀ ਰੇਕੀ ਸੀ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਗਲੈਕਸੀ ਅਪਾਰਟਮੈਂਟ 'ਤੇ ਫਿਰ ਗੋਲੀਬਾਰੀ ਕੀਤੀ।
ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਜੋ ਕਿ ਅਮਰੀਕਾ ਰਹਿੰਦਾ ਹੈ, ਇਸ ਗਿਰੋਹ ਨੂੰ ਚਲਾ ਰਿਹਾ ਹੈ। ਸਲਮਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਵੀ ਅਨਮੋਲ ਦਾ ਨਾਂ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਸੀ। ਪੁਲਿਸ ਸੂਤਰਾਂ ਮੁਤਾਬਕ ਅਨਮੋਲ ਸਿਗਨਲ ਐਪ ਰਾਹੀਂ ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਸ਼ੂਟਰਾਂ ਨਾਲ ਗੱਲ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਸਾਰੇ ਆਦੇਸ਼ ਦੇ ਰਿਹਾ ਸੀ।