Mahindra Thar ਨਹੀਂ ਖਰੀਦ ਸਕਿਆ ਤਾਂ ਨੌਜਵਾਨ ਨੇ ਘਰ 'ਚ ਹੀ ਬਣਾ ਦਿੱਤੀ 'Mini Thar' ਇੱਕ ਚਾਰਜ਼ਿੰਗ 'ਚ ਚਲਦੀ ਹੈ 100 ਕਿਲੋਮੀਟਰ
Mahindra Thar Features : ਮੀਡੀਆ ਰਿਪੋਰਟਾਂ ਮੁਤਾਬਕ ਮਕੈਨਿਕ ਪ੍ਰਵੇਸ਼ ਦਾ ਸੁਪਨਾ ਥਾਰ ਖਰੀਦਣ ਦਾ ਸੀ, ਪਰ ਪੈਸੇ ਦੀ ਕਮੀ ਕਾਰਨ ਉਹ ਥਾਰ ਖਰੀਦਣ ਤੋਂ ਅਸਮਰੱਥ ਸੀ। ਫਿਰ ਉਸ ਨੇ ਆਪਣੇ ਹੱਥਾਂ ਨਾਲ ਥਾਰ ਬਣਾ ਕੇ ਆਪਣਾ ਸੁਪਨਾ ਸਾਕਾਰ ਕੀਤਾ।
Mini Thar : ਜਿਵੇ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ 'ਚ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਕਾਰ ਖਰੀਦੇ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਪੈਸੇ ਦੀ ਕਮੀ ਕਾਰਨ ਆਪਣਾ ਸੁਪਨਾ ਪੂਰਾ ਨਹੀਂ ਕਰ ਪਾਉਂਦੇ। ਇਸੇ ਤਰ੍ਹਾਂ ਆਜ਼ਮਗੜ੍ਹ 'ਚ ਵੀ ਇੱਕ ਵਿਅਕਤੀ ਨੇ ਮਹਿੰਦਰਾ ਥਾਰ ਨੂੰ ਖਰੀਦਣ ਦਾ ਸੁਪਨਾ ਦੇਖਿਆ ਸੀ ਪਰ ਪੈਸੇ ਦੀ ਕਮੀ ਕਾਰਨ ਉਹ ਇਹ ਕਾਰ ਨਹੀਂ ਖਰੀਦ ਸਕਿਆ। ਫਿਰ ਉਹ ਆਪਣੀ ਇੱਛਾ ਪੂਰੀ ਕਰਨ ਲਈ ਦ੍ਰਿੜ ਸੀ।
ਇਸ ਦ੍ਰਿੜ ਇਰਾਦੇ ਨੇ ਉਸਨੂੰ ਆਪਣਾ ਮਿੰਨੀ ਥਾਰ ਬਣਾਉਣ ਲਈ ਮਜ਼ਬੂਰ ਕਰ ਦਿੱਤਾ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਆਜ਼ਮਗੜ੍ਹ ਦੇ ਇਸ ਵਿਅਕਤੀ ਨੇ ਆਪਣੇ ਹੱਥਾਂ ਨਾਲ ਮਿੰਨੀ ਥਾਰ ਬਣਾਇਆ ਹੈ। ਇਹ ਥਾਰ ਵੀ ਬਹੁਤ ਆਕਰਸ਼ਕ ਲੱਗ ਰਿਹਾ ਹੈ। ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਰਹੀ ਹੈ।
8 ਮਹੀਨਿਆਂ ਦੀ ਮਿਹਨਤ 'ਚ 2.5 ਲੱਖ ਦੀ ਥਾਰ
ਅਸੀਂ ਗੱਲ ਕਰ ਰਹੇ ਹਾਂ ਆਜ਼ਮਗੜ੍ਹ ਦੇ ਬਿਜੋਰਾ ਪਿੰਡ ਦੇ ਰਹਿਣ ਵਾਲੇ ਪ੍ਰਵੇਸ਼ ਮੌਰਿਆ ਦੀ। ਪ੍ਰਵੇਸ਼ ਮੌਰਿਆ ਪੇਸ਼ੇ ਤੋਂ ਮੋਟਰ ਮਕੈਨਿਕ ਹੈ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਮਿਹਨਤ ਅਤੇ ਲਗਨ ਦੇ ਦਮ 'ਤੇ 8 ਮਹੀਨਿਆਂ 'ਚ ਸਿਰਫ 2.5 ਲੱਖ ਰੁਪਏ ਦੀ ਲਾਗਤ ਨਾਲ ਚਾਰ ਪਹੀਆ ਵਾਹਨ ਬਣਾ ਲਿਆ। ਉਨ੍ਹਾਂ ਨੇ ਇਸ ਗੱਡੀ ਦਾ ਨਾਂ ‘ਮਿੰਨੀ ਥਾਰ’ ਰੱਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਕੈਨਿਕ ਪ੍ਰਵੇਸ਼ ਦਾ ਸੁਪਨਾ ਥਾਰ ਖਰੀਦਣ ਦਾ ਸੀ, ਪਰ ਪੈਸੇ ਦੀ ਕਮੀ ਕਾਰਨ ਉਹ ਥਾਰ ਖਰੀਦਣ ਤੋਂ ਅਸਮਰੱਥ ਸੀ। ਫਿਰ ਉਸ ਨੇ ਆਪਣੇ ਹੱਥਾਂ ਨਾਲ ਥਾਰ ਬਣਾ ਕੇ ਆਪਣਾ ਸੁਪਨਾ ਸਾਕਾਰ ਕੀਤਾ।
ਕਾਰ ਇੱਕ ਚਾਰਜ 'ਤੇ 100 ਕਿਲੋਮੀਟਰ ਚੱਲਦੀ ਹੈ : ਪ੍ਰਵੇਸ਼ ਮੌਰਿਆ ਵੱਲੋਂ ਬਣਾਈ ਗਈ ਇਹ ਕਾਰ ਇੱਕ ਵਾਰ ਚਾਰਜ ਕਰਨ 'ਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਰਫਤਾਰ ਨਾਲ 100 ਕਿਲੋਮੀਟਰ ਤੱਕ ਆਰਾਮ ਨਾਲ ਚੱਲ ਸਕਦਾ ਹੈ। ਇਸ ਮਿੰਨੀ ਥਾਰ 'ਚ ਚਾਰ ਲੋਕ ਬਹੁਤ ਆਰਾਮ ਨਾਲ ਸਵਾਰੀ ਕਰ ਸਕਦੇ ਹਨ। ਨਾਲ ਹੀ ਇਹ ਵਾਹਨ ਭਾਰੀ ਸਾਮਾਨ ਨੂੰ ਆਸਾਨੀ ਨਾਲ ਲਿਜਾਣ ਦੇ ਸਮਰੱਥ ਹੈ।
ਕਾਰ ਦੀਆਂ ਹੋਰ ਖੂਬੀਆਂ
ਪ੍ਰਵੇਸ਼ ਮੌਰਿਆ ਨੇ ਦੱਸਿਆ ਕਿ ਇਸ ਵਾਹਨ ਨੂੰ ਬਣਾਉਣ ਦਾ ਮਕਸਦ ਉਨ੍ਹਾਂ ਦੀਆਂ ਇੱਛਾਵਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਉਸ ਨੇ ਦੱਸਿਆ ਕਿ ਉਹ ਘੱਟ ਕੀਮਤ 'ਤੇ ਕਾਰ ਬਣਾਉਣਾ ਚਾਹੁੰਦੇ ਹਨ, ਨਾਲ ਹੀ ਇਸ ਨੂੰ ਚਲਾਉਣ ਦਾ ਖਰਚਾ ਵੀ ਘੱਟ ਹੋਣਾ ਚਾਹੀਦਾ ਹੈ। ਇਸ ਲਈ ਉਸ ਦੇ ਮਨ 'ਚ ਬੈਟਰੀ ਨਾਲ ਥਾਰ ਬਣਾਉਣ ਦਾ ਵਿਚਾਰ ਆਇਆ। ਉਨ੍ਹਾਂ ਦੱਸਿਆ ਕਿ ਵਾਹਨ 'ਚ ਈ-ਰਿਕਸ਼ਾ ਦੀ ਮੋਟਰ ਅਤੇ ਕੰਟਰੋਲਰ ਦੀ ਵਰਤੋਂ ਕੀਤੀ ਗਈ ਹੈ। ਵਾਹਨ ਵੱਧ ਤੋਂ ਵੱਧ ਦੂਰੀ ਤੈਅ ਕਰ ਸਕਦਾ ਹੈ ਅਤੇ ਵੱਧ ਤੋਂ ਵੱਧ ਮਾਈਲੇਜ ਦੇ ਸਕਦਾ ਹੈ। ਇਸ ਲਈ ਕਾਰ 'ਚ ਹਰ ਜਗ੍ਹਾ LED ਬਲਬ ਦੀ ਵਰਤੋਂ ਕੀਤੀ ਗਈ ਹੈ।
ਖੇਤੀਬਾੜੀ ਦੇ ਕੰਮਾਂ 'ਚ ਫਾਇਦੇਮੰਦ ਥਾਰ
ਪ੍ਰਵੇਸ਼ ਮੌਰਿਆ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਉਹ ਇਸ ਵਾਹਨ ਨੂੰ ਅੱਗੇ ਖੇਤੀ ਖੇਤਰ 'ਚ ਵੀ ਲਾਹੇਵੰਦ ਬਣਾ ਸਕਦੇ ਹਨ। ਉਸ ਦਾ ਕਹਿਣਾ ਹੈ ਕਿ ਜੇਕਰ ਇਸ ਵਾਹਨ ਮਾਡਲ ਨੂੰ ਖੇਤੀ ਸੈਕਟਰ ਲਈ ਵਰਤਿਆ ਜਾਵੇ ਤਾਂ ਇਹ ਕਿਸਾਨਾਂ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ। ਜਿੱਥੇ ਕਿਸਾਨ ਘੱਟ ਖਰਚੇ 'ਤੇ ਖੇਤੀ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਸਰਕਾਰੀ ਮਦਦ ਮਿਲਦੀ ਹੈ ਤਾਂ ਉਹ ਭਵਿੱਖ 'ਚ ਇਸ ਨੂੰ ਖੇਤਾਂ 'ਚ ਵਾਹੁਣ ਸਮੇਤ ਹੋਰ ਕੰਮਾਂ ਲਈ ਵਰਤਣਗੇ। ਇਸ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ।