Ram Mandir Replica: ਨਿਊਯਾਰਕ 'ਚ ਦਿਖਾਈ ਦੇਵੇਗੀ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਤੀਰੂਪ, ਭਾਰਤ ਦਿਵਸ ਪਰੇਡ ’ਚ ਹੋਵੇਗੀ ਸ਼ਾਮਲ

ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਅਨੁਸਾਰ ਮੰਦਰ ਦੀ ਪ੍ਰਤੀਰੂਪ 18 ਫੁੱਟ ਲੰਬੀ, ਨੌਂ ਫੁੱਟ ਚੌੜੀ ਅਤੇ ਅੱਠ ਫੁੱਟ ਉੱਚੀ ਹੋਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਵਿੱਚ ਰਾਮ ਮੰਦਰ ਦੀ ਪ੍ਰਤੀਰੂਪ ਪ੍ਰਦਰਸ਼ਿਤ ਕੀਤੀ ਜਾਵੇਗੀ।

By  Aarti July 3rd 2024 10:45 AM -- Updated: July 3rd 2024 10:54 AM

Ayodhya Ram Mandir Replica: ਰਾਮ ਮੰਦਰ ਦੀ ਝਲਕ ਅਮਰੀਕਾ 'ਚ ਵੀ ਦੇਖਣ ਨੂੰ ਮਿਲੇਗੀ। ਨਿਊਯਾਰਕ ਵਿੱਚ 18 ਅਗਸਤ ਨੂੰ ‘ਭਾਰਤ ਦਿਵਸ’ ਮੌਕੇ ਹੋਣ ਵਾਲੀ ਪਰੇਡ ਵਿੱਚ ਰਾਮ ਮੰਦਿਰ ਦੀ ਪ੍ਰਤੀਰੂਪ ਪ੍ਰਦਰਸ਼ਿਤ ਕੀਤੀ ਜਾਵੇਗੀ। ਨਿਊਯਾਰਕ ਅਤੇ ਇਸ ਦੇ ਆਸ-ਪਾਸ ਦੇ ਹਜ਼ਾਰਾਂ ਭਾਰਤੀ ਅਮਰੀਕੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ।

 ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਅਨੁਸਾਰ ਮੰਦਰ ਦੀ ਪ੍ਰਤੀਰੂਪ 18 ਫੁੱਟ ਲੰਬੀ, ਨੌਂ ਫੁੱਟ ਚੌੜੀ ਅਤੇ ਅੱਠ ਫੁੱਟ ਉੱਚੀ ਹੋਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਵਿੱਚ ਰਾਮ ਮੰਦਰ ਦੀ ਪ੍ਰਤੀਰੂਪ ਪ੍ਰਦਰਸ਼ਿਤ ਕੀਤੀ ਜਾਵੇਗੀ।

ਨਿਊਯਾਰਕ ਵਿਚ ਹਰ ਸਾਲ 'ਭਾਰਤ ਦਿਵਸ' 'ਤੇ ਹੋਣ ਵਾਲੀ ਇਹ ਪਰੇਡ ਆਜ਼ਾਦੀ ਦਿਵਸ ਦੇ ਮੌਕੇ 'ਤੇ ਭਾਰਤ ਤੋਂ ਬਾਹਰ ਸਭ ਤੋਂ ਵੱਡਾ ਸਮਾਗਮ ਹੈ। ਇਹ ਪਰੇਡ ਹਰ ਸਾਲ 'ਈਸਟ 38ਵੀਂ ਸਟ੍ਰੀਟ' ਤੋਂ 'ਈਸਟ 27ਵੀਂ ਸਟ੍ਰੀਟ' ਤੱਕ ਮਿਡਟਾਊਨ ਨਿਊਯਾਰਕ ਵਿੱਚ ਹੁੰਦੀ ਹੈ, ਜਿਸ ਨੂੰ 1,50,000 ਤੋਂ ਵੱਧ ਲੋਕ ਦੇਖਣ ਆਉਂਦੇ ਹਨ।

ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ (ਐਫਆਈਏ) ਦੁਆਰਾ ਆਯੋਜਿਤ ਇਸ ਪਰੇਡ ਵਿੱਚ ਨਿਊਯਾਰਕ ਦੀਆਂ ਸੜਕਾਂ 'ਤੇ ਵੱਖ-ਵੱਖ ਭਾਰਤੀ-ਅਮਰੀਕੀ ਭਾਈਚਾਰਿਆਂ ਅਤੇ ਉਨ੍ਹਾਂ ਦੇ ਸੱਭਿਆਚਾਰ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਝਾਕੀਆਂ ਦਿਖਾਈਆਂ ਜਾਣਗੀਆਂ।

ਵੀਐਚਪੀ-ਅਮਰੀਕਾ ਨੇ ਹਾਲ ਹੀ ਵਿੱਚ ਰਾਮ ਮੰਦਰ ਰੱਥ ਯਾਤਰਾ ਦਾ ਆਯੋਜਨ ਕੀਤਾ ਸੀ ਜਿਸ ਵਿੱਚ 60 ਦਿਨਾਂ ਵਿੱਚ 48 ਰਾਜਾਂ ਦੇ 851 ਮੰਦਰਾਂ ਨੂੰ ਕਵਰ ਕੀਤਾ ਗਿਆ ਸੀ।

Related Post