ਪੁਰਤਗਾਲ ਦੇ ਗੁਰੂ ਘਰ 'ਚ ਤੇਜ਼ਧਾਰ ਹਥਿਆਰ ਨਾਲ ਹਮਲਾ, ਤਿੰਨ ਵਿਅਕਤੀ ਜ਼ਖਮੀ
ਨਵੇਂ ਸਾਲ ਦੇ ਪਹਿਲੇ ਦਿਨ ਪੁਰਤਗਾਲ ਦੇ ਓਡੀਵੇਲਾਸ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਾਸਿਲ ਜਾਣਕਾਰੀ ਮੁਤਾਬਕ ਲਿਸਬਨ ਮੈਟਰੋਪੋਲੀਟਨ ਕਮਾਂਡ ਦੇ ਇੱਕ ਅਧਿਕਾਰਤ ਸੂਤਰ ਨੇ ਉੱਥੇ ਦੀ ਸਥਾਨਿਕ ਮੀਡੀਆ ਨੂੰ ਦੱਸਿਆ ਕਿ ਬੀਤੇ ਐਤਵਾਰ ਦੁਪਹਿਰ ਨੂੰ ਉੱਥੇ ਦੇ ਗੁਰਦੁਆਰੇ 'ਚ ਸਿੱਖ ਭਾਈਚਾਰੇ 'ਚ ਕਿਸੀ ਗੱਲ 'ਤੇ ਮਤਭੇਦ ਨੂੰ ਲੈਕੇ ਭਾਈਚਾਰੇ 'ਚ ਝਗੜਾ ਹੋ ਗਿਆ।
ਓਡੀਵੇਲਾਸ (ਪੁਰਤਗਾਲ), 4 ਜਨਵਰੀ: ਨਵੇਂ ਸਾਲ ਦੇ ਪਹਿਲੇ ਦਿਨ ਪੁਰਤਗਾਲ ਦੇ ਓਡੀਵੇਲਾਸ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਾਸਿਲ ਜਾਣਕਾਰੀ ਮੁਤਾਬਕ ਲਿਸਬਨ ਮੈਟਰੋਪੋਲੀਟਨ ਕਮਾਂਡ ਦੇ ਇੱਕ ਅਧਿਕਾਰਤ ਸੂਤਰ ਨੇ ਉੱਥੇ ਦੀ ਸਥਾਨਿਕ ਮੀਡੀਆ ਨੂੰ ਦੱਸਿਆ ਕਿ ਬੀਤੇ ਐਤਵਾਰ ਦੁਪਹਿਰ ਨੂੰ ਉੱਥੇ ਦੇ ਗੁਰਦੁਆਰੇ 'ਚ ਸਿੱਖ ਭਾਈਚਾਰੇ 'ਚ ਕਿਸੀ ਗੱਲ 'ਤੇ ਮਤਭੇਦ ਨੂੰ ਲੈਕੇ ਭਾਈਚਾਰੇ 'ਚ ਝਗੜਾ ਹੋ ਗਿਆ। ਇਸ ਝਗੜੇ 'ਚ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਦੀ ਵਰਤੋਂ ਕਰਦਿਆਂ ਭਾਈਚਾਰੇ ਦੇ ਹੀ ਤਿੰਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ।
ਸਥਾਨਿਕ ਮੀਡੀਆ ਮੁਤਾਬਕ ਇਸ ਮਾਮਲੇ 'ਚ 13 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਗ੍ਰਿਫ਼ਤਾਰ ਕੀਤੇ ਸਾਰੇ ਲੋਕ ਪੁਰਸ਼ ਸਨ। ਇਸ ਦਰਮਿਆਨ ਪੁਲਿਸ ਨੇ ਉਨ੍ਹਾਂ ਵਿਚੋਂ ਕਈਆਂ ਤੋਂ ਤੇਜ਼ ਧਾਰ ਹਥਿਆਰ (ਚਾਕੂ ਬਲੇਡ ਆਦਿ) ਵੀ ਬਰਾਮਦ ਕੀਤੇ। ਇਸ ਬਾਬਤ ਇੰਟਰਨੈੱਟ 'ਤੇ ਵੀਡਿਓਜ਼ ਵੀ ਵਾਇਰਲ ਹੋ ਰਹੀਆਂ ਹਨ। ਪੀੜਤਾਂ ਵਿੱਚੋਂ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਜਿਸਨੂੰ ਬੀਟ੍ਰੀਜ਼-ਐਂਜੇਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਸਨੂੰ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਦੇ ਦੋ ਜ਼ਖ਼ਮੀ ਜ਼ੇਰੇ ਇਲਾਜ ਦੱਸੇ ਜਾ ਰਹੇ ਹਨ।