Attack On NRI House : ਅੰਮ੍ਰਿਤਸਰ ’ਚ ਇੱਕ ਹੋਰ NRI ਪਰਿਵਾਰ ਦੇ ਘਰ ’ਤੇ ਹੋਇਆ ਹਮਲਾ, ਪਿੰਡ ਦਾ ਹੀ ਨਿਕਲਿਆ ਹਮਲਾਵਰ
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਪਿੰਡ ਜੈਂਤੀਪੁਰ ਵਿਖੇ ਵਿਦੇਸ਼ ’ਚ ਰਹਿੰਦੇ ਇੱਕ ਪਰਿਵਾਰ ਦੇ ਘਰ ’ਚ ਦੇਰ ਰਾਤ ਹਮਲਾ ਹੋਇਆ। ਜਿਸ ਸਮੇਂ ਚੋਰਾਂ ਨੇ ਘਰ ’ਤੇ ਹਮਲਾ ਕੀਤਾ ਸੀ ਉਸ ਸਮੇਂ ਘਰ ’ਚ ਇੱਕ ਮਹਿਲਾ ਸੀ।
Attack On NRI House : ਪੰਜਾਬ ’ਚ ਆਏ ਦਿਨ ਖੌਫਨਾਕ ਵਾਰਦਾਤਾਂ ਵਾਪਰ ਰਹੀਆਂ ਹਨ। ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਆਏ ਦਿਨ ਵਾਪਰ ਰਹੀਆਂ ਵਾਰਦਾਤਾਂ ਦੇ ਚੱਲਦੇ ਲੋਕ ਸਹਿਮ ਨਾਲ ਘਰੋਂ ਬਾਹਰ ਨਿਕਲਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਪਿੰਡ ਜੈਂਤੀਪੁਰ ਵਿਖੇ ਵਿਦੇਸ਼ ’ਚ ਰਹਿੰਦੇ ਇੱਕ ਪਰਿਵਾਰ ਦੇ ਘਰ ’ਚ ਦੇਰ ਰਾਤ ਹਮਲਾ ਹੋਇਆ। ਜਿਸ ਸਮੇਂ ਚੋਰਾਂ ਨੇ ਘਰ ’ਤੇ ਹਮਲਾ ਕੀਤਾ ਸੀ ਉਸ ਸਮੇਂ ਘਰ ’ਚ ਇੱਕ ਮਹਿਲਾ ਸੀ। ਜਿਸ ’ਤੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ।
ਦੱਸ ਦਈਏ ਕਿ ਪੀੜਤ ਮਹਿਲਾ ਦੇ ਰੌਲਾ ਪਾਉਣ ਮਗਰੋਂ ਪਿੰਡਵਾਸੀ ਇੱਕਠਾ ਹੋ ਗਏ। ਜਿਸ ਤੋਂ ਬਾਅਦ ਚੋਰ ਭੀੜ ਵੇਖ ਕੇ ਫਰਾਰ ਹੋ ਗਿਆ। ਪੀੜਤ ਮਹਿਲਾ ਦਾ ਬੇਟਾ ਪਰਿਵਾਰ ਦੇ ਨਾਲ ਪੁਰਤਗਾਲ ’ਚ ਰਹਿੰਦਾ ਹੈ। ਜਿਸ ਹਮਲਾਵਰ ਵੱਲੋਂ ਘਰ ’ਤੇ ਹਮਲਾ ਕੀਤਾ ਗਿਆ ਸੀ ਉਹ ਪਿੰਡ ਦਾ ਹੀ ਨਿਕਲਿਆ ਹੈ।
ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਹਰਭੇਜ ਸਿੰਘ ਦੀਪੂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Amritsar NRI Firing Update : NRI ਸੁਖਚੈਨ ਸਿੰਘ ਹਮਲੇ ਮਾਮਲੇ ’ਚ ਵੱਡਾ ਖੁਲਾਸਾ, ਗੋਲੀਆਂ ਮਾਰਨ ਵਾਲੇ ਸ਼ੂਟਰ ਨਿਕਲੇ ਚਿੱਟੇ ਦੇ ਆਦੀ !