Attack on Journalist : ਬਟਾਲਾ ’ਚ ਪੱਤਰਕਾਰ ‘ਤੇ ਜਾਨਲੇਵਾ ਹਮਲਾ, ਅਕਾਲੀ ਦਲ ਨੇ ਇਨਸਾਫ਼ ਦੀ ਕੀਤੀ ਮੰਗ

ਬਟਾਲਾ ਵਿੱਚ ਇੱਕ ਪੱਤਰਕਾਰ ਉੱਤੇ ਜਾਨਲੇਵਾ ਹਮਲਾ ਹੋਇਆ ਹੈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਅਕਾਲੀ ਦਲ ਨੇ ਪੰਜਾਬ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

By  Dhalwinder Sandhu October 13th 2024 11:43 AM

Attack on journalist in Batala : ਬਟਾਲਾ ਵਿੱਚ ਇੱਕ ਪੱਤਰਕਾਰ ਉੱਤੇ ਜਾਨਲੇਵਾ ਹਮਲਾ ਹੋਇਆ ਹੈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੀੜਤ ਰਮੇਸ਼ ਬਹਿਲ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਜੱਜ ਸਾਹਿਬ ਅੱਗੇ ਅਪੀਲ ਕਰਦਾ ਹਾਂ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਬਟਾਲਾ ਵਿੱਚ ਹੋਏ ਤਿਰੰਗੇ ਦੇ ਅਪਮਾਨ ਦਾ ਮਾਮਲਾ ਚੁੱਕਿਆ ਸੀ। ਇਸ ਮਾਮਲੇ ਸਬੰਧੀ ਮੈਨੂੰ ਕਈ ਵਾਰ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ।

ਰਮੇਸ਼ ਬਹਿਲ ਨੇ ਕਿਹਾ ਕਿ ਮੈਂ ਧਮਕਿਆਂ ਮਿਲਣ ਤੋਂ ਬਾਅਦ ਐਸਐਸਪੀ ਬਟਾਲਾ ਨੂੰ ਹਲਫੀਆ ਬਿਆਨ ਵੀ ਦੇ ਚੁੱਕਾ ਹਾਂ। ਤਿੰਨ ਵਾਰ ਪਹਿਲਾਂ ਵੀ ਮੇਰੇ ਉੱਤੇ ਹਮਲੇ ਜਾਨਲੇਵਾ ਹਮਲੇ ਹੋ ਚੁੱਕੇ ਹਨ, ਪਰ ਮੈਂ ਬਚ ਗਿਆ। ਐਸਐਸਪੀ ਬਟਾਲਾ, ਸਿਵਲ ਲਾਈਨ ਐਸਐਚਓ ਬਟਾਲਾ ਤੇ ਸਿਟੀ ਐਸਐਚਓ ਨੂੰ ਪਤਾ ਹੈ ਕਿ ਮੇਰੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। 

ਪੀੜਤ ਨੇ ਕਿਹਾ ਕਿ ਅੱਜ ਫਿਰ ਮੇਰੇ ਉੱਤੇ 5 ਨੌਜਵਾਨਾਂ ਨੇ ਹਮਲਾ ਕੀਤਾ, ਜਿਹਨਾਂ ਵਿੱਚੋਂ ਮੈਂ 2 ਦੀ ਪਛਾਣ ਕਰ ਲਈ ਹੈ, ਉਹਨਾਂ ਨੂੰ ਮੈਂ ਅਕਸਰ ਆਪ ਦੇ ਵਿਧਾਇਕ ਸ਼ੈਰੀ ਕਸਲੀ ਦਾ ਦੇਖਿਆ ਹੈ।  ਜੋ ਇਹ ਹਮਲਾ ਹੋਇਆ ਹੈ ਉਹ ਵਿਧਾਇਕ ਦੇ ਪੀਏ ਮਾਨਿਕ ਮਹਿਤਾ ਨੇ ਇਹ ਹਮਲਾ ਕੀਤਾ। ਪੀੜਤ ਨੇ ਕਿਹਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਮੁਲਜ਼ਮਾਂ ਉੱਤੇ ਕਾਰਵਾਈ ਕੀਤੀ ਜਾਵੇ।

ਅਕਾਲੀ ਦਲ ਨੇ ਘੇਰੀ ਸਰਕਾਰ  

ਇਸ ਸਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਐਕਸ ਉੱਤੇ ਲਿਖਦੇ ਹੋਏ ਕਿਹਾ ਕਿ ‘ਬਟਾਲਾ ਤੋਂ ਤਿਰੰਗੇ ਦੀ ਲੜਾਈ ਲੜ ਰਹੇ ਪੱਤਰਕਾਰ ਰਮੇਸ਼ ਬਹਿਲ ’ਤੇ ਇੱਕ ਵਾਰ ਫਿਰ ਤੋਂ ਜਾਨਲੇਵਾ ਹਮਲਾ ਹੋਇਆ ਹੈ। ਪਹਿਲਾਂ ਵੀ ਪੱਤਰਕਾਰ ਬਹਿਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਹੋਈ ਜਿਸਦੀ ਬਟਾਲਾ SSP ਨੂੰ ਸ਼ਿਕਾਇਤ ਵੀ ਕੀਤੀ। ਬਹਿਲ ਨੇ ਹਸਪਤਾਲ ਵਿਚੋਂ ਪੋਸਟ ਕੀਤੀ ਵੀਡੀਓ ਵਿਚ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਤੇ ਉਸਦੇ PA ਨੇ ਇਹ ਹਮਲਾ ਕੀਤਾ ਹੈ। ਇਸ ਤੋਂ ਇੱਕ ਵਾਰ ਫਿਰ ਜ਼ਾਹਿਰ ਹੋ ਗਿਆ ਕੀ ਆਪ ਦੇ MLA ਦੀ ਗੈਂਗਸਟਰਾਂ ਨਾਲ ਮਿਲੀਭੁਗਤ ਹੈ। ਇਸ ਹਮਲੇ ਲਈ ਜ਼ਿੰਮੇਵਾਰ ਆਪ MLA ਸ਼ੈਰੀ ਕਲਸੀ ਅਤੇ ਉਸਦੇ ਸਾਥੀਆਂ ਤੇ ਪਰਚਾ ਦਰਜ ਹੋਵੇ ਤਾਂ ਜੋ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਤੇ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲ ਸਕੇ।’


ਉਥੇ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਲਿਖਿਆ ਕਿ ‘ਮੈਂ ਬਟਾਲਾ ਤੋਂ ਪੱਤਰਕਾਰ ਰਮੇਸ਼ ਬਹਿਲ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ 'ਚ ਗੰਭੀਰ ਹਾਲਤ 'ਚ ਦਾਖਲ ਹੈ। ਉਸ ਨੇ ਖੁਦ ਹਸਪਤਾਲ ਦੇ ਬੈੱਡ ਤੋਂ ਰਿਕਾਰਡ ਕੀਤੀ ਇੱਕ ਵੀਡੀਓ ਵਿੱਚ ਇੱਕ ਵਿਸਤ੍ਰਿਤ ਬਿਆਨ ਜਾਰੀ ਕੀਤਾ ਅਤੇ ਇਸ ਹਮਲੇ ਦੇ ਕਾਰਨਾਂ ਅਤੇ ਇਸ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਬਾਰੇ ਦੱਸਿਆ।  ਉਨ੍ਹਾਂ ਨੇ ਨਿਆਂਪਾਲਿਕਾ ਨੂੰ ਵੀ ਇਨਸਾਫ ਦੀ ਅਪੀਲ ਕੀਤੀ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ ਅਤੇ ਨਿਆਂਪਾਲਿਕਾ ਹੈਰਾਨ ਕਰਨ ਵਾਲੇ ਖੁਲਾਸੇ ਨੂੰ ਸੁਣਨਗੇ ਅਤੇ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨਗੇ।’

ਇਹ ਵੀ ਪੜ੍ਹੋ : Gold Price : ਸੋਨਾ ਖਰੀਦਣ ਤੋਂ ਪਹਿਲਾਂ ਜਾਣ ਲਓ ਰੇਟ, ਅਕਤੂਬਰ 'ਚ ਇੰਨਾ ਮਹਿੰਗਾ ਹੋਇਆ ਸੋਨਾ

Related Post