Trump Advice To Israel :'ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਕਰੋ ਹਮਲਾ, ਬਾਕੀ ਦੀ ਚਿੰਤਾ ਬਾਅਦ 'ਚ'; ਇਜ਼ਰਾਈਲ ਨੂੰ ਟਰੰਪ ਦੀ ਸਲਾਹ

ਇਸ ਪ੍ਰੋਗਰਾਮ 'ਚ ਜਦੋਂ ਡੋਨਾਲਡ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਈਰਾਨ ਬਾਰੇ ਕੀ ਸੋਚਦੇ ਹਨ ਤਾਂ ਕੀ ਉਹ ਈਰਾਨ 'ਤੇ ਹਮਲਾ ਕਰਦੇ? ਇਸ 'ਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਹ ਪਰਮਾਣੂ ਸਮੱਗਰੀ 'ਤੇ ਹਮਲਾ ਨਹੀਂ ਕਰਦੇ, ਉਦੋਂ ਤੱਕ ਉਹ ਕੁਝ ਨਹੀਂ ਕਰਦੇ।

By  Aarti October 5th 2024 09:36 AM

Trump Advice To Israel : ਰਿਪਬਲਿਕਨ ਵ੍ਹਾਈਟ ਹਾਊਸ ਦੇ ਉਮੀਦਵਾਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੂੰ ਜਵਾਬੀ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਉਡਾ ਕੇ ਬਦਲਾ ਲੈਣਾ ਚਾਹੀਦਾ ਹੈ। ਦੱਸ ਦਈਏ ਕਿ ਉਨ੍ਹਾਂ ਨੇ ਇਹ ਬਿਆਨ ਉੱਤਰੀ ਕੈਰੋਲੀਨਾ ਵਿੱਚ ਇੱਕ ਸਮਾਗਮ ਦੌਰਾਨ ਕਹੀ

ਇਸ ਪ੍ਰੋਗਰਾਮ 'ਚ ਜਦੋਂ ਡੋਨਾਲਡ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਈਰਾਨ ਬਾਰੇ ਕੀ ਸੋਚਦੇ ਹਨ ਤਾਂ ਕੀ ਉਹ ਈਰਾਨ 'ਤੇ ਹਮਲਾ ਕਰਦੇ? ਇਸ 'ਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਹ ਪਰਮਾਣੂ ਸਮੱਗਰੀ 'ਤੇ ਹਮਲਾ ਨਹੀਂ ਕਰਦੇ, ਉਦੋਂ ਤੱਕ ਉਹ ਕੁਝ ਨਹੀਂ ਕਰਦੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜਦੋਂ ਜੋਅ ਬਾਈਡਨ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਿਆਂ ਦਾ ਸਮਰਥਨ ਕਰਨਗੇ ਤਾਂ ਉਨ੍ਹਾਂ ਕਿਹਾ ਸੀ ਕਿ ਨਹੀਂ, ਉਹ ਇਸ ਦਾ ਸਮਰਥਨ ਨਹੀਂ ਕਰਨਗੇ।

ਇਸ ਦੇ ਨਾਲ ਹੀ ਜੋਅ ਬਾਈਡਨ ਦੇ ਇਸ ਬਿਆਨ 'ਤੇ ਡੋਨਾਲਡ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਗਲਤ ਹਨ। ਸਾਡੇ ਲਈ ਸਭ ਤੋਂ ਵੱਡਾ ਖ਼ਤਰਾ ਪਰਮਾਣੂ ਹਥਿਆਰ ਹੈ। ਅਜਿਹੇ 'ਚ ਜਵਾਬ ਦੇਣ ਲਈ ਪਹਿਲਾਂ ਪ੍ਰਮਾਣੂ ਫੈਕਲਟੀ ਨੂੰ ਨਿਸ਼ਾਨਾ ਬਣਾਇਆ ਜਾਵੇ ਅਤੇ ਫਿਰ ਹੋਰ ਮੁੱਦੇ ਦੇਖਿਆ ਜਾਣਾ ਚਾਹੀਦਾ ਹੈ। 

ਕਾਬਿਲੇਗੌਰ ਹੈ ਕਿ ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਇਹ ਖਦਸ਼ਾ ਸੀ ਕਿ ਇਜ਼ਰਾਈਲ ਵੱਡਾ ਹਮਲਾ ਕਰ ਸਕਦਾ ਹੈ। ਇਸ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਇਜ਼ਰਾਈਲ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਇਸ ਹਮਲੇ ਤੋਂ ਬਾਅਦ ਜੋਅ ਬਾਈਡਨ ਨੇ ਕਿਹਾ ਸੀ ਕਿ ਅਸੀਂ ਇਜ਼ਰਾਈਲ ਨਾਲ ਗੱਲ ਕਰ ਰਹੇ ਹਾਂ ਅਤੇ ਚਰਚਾ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਸਾਰੇ ਜੀ7 ਮੈਂਬਰ ਸਹਿਮਤ ਹਨ ਕਿ ਇਜ਼ਰਾਈਲ ਨੂੰ "ਜਵਾਬ ਦੇਣ ਦਾ ਅਧਿਕਾਰ" ਹੈ।

ਇਹ ਵੀ ਪੜ੍ਹੋ : ਇਜਰਾਈਲ ਦਾ ਰੂਸ ਦੇ ਏਅਰਬੇਸ 'ਤੇ ਹਮਲਾ ? ਰਾਤ ਨੂੰ ਕੀਤੇ ਮਿਜ਼ਾਈਲ ਹਮਲੇ ਦੀ VIDEO ਹੋ ਰਹੀ ਵਾਇਰਲ

Related Post