ਆਟੋ ਐਕਸਪੋ ਦਾ ਆਗਾਜ਼, ਸ਼ਾਹਰੁਖ ਖ਼ਾਨ ਨੇ Hyundai Ioniq-5 EV ਲਾਂਚ ਕੀਤੀ

By  Ravinder Singh January 11th 2023 02:30 PM

ਨੋਇਡਾ : ਤਿੰਨ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਯੂਪੀ ਦੇ ਗ੍ਰੇਟਰ ਨੋਇਡਾ ਵਿੱਚ ਆਟੋ ਐਕਸਪੋ ਸ਼ੁਰੂ ਹੋ ਗਿਆ ਹੈ। ਮਾਰੂਤੀ ਨੇ ਇਸ ਆਟੋ ਐਕਸਪੋ 'ਚ ਆਪਣੀ ਕਾਰ EVX ਨੂੰ ਲਾਂਚ ਕਰਕੇ ਤਹਿਲਕਾ ਮਚਾ ਦਿੱਤਾ। ਇਹ 2023 ਆਟੋ ਐਕਸਪੋ ਵਿੱਚ ਲਾਂਚ ਕੀਤੀ ਜਾਣ ਵਾਲੀ ਪਹਿਲੀ ਗੱਡੀ ਹੈ। ਸ਼ੋਅ ਦੇ ਪਹਿਲੇ ਦਿਨ ਖਿੱਚ ਦਾ ਕੇਂਦਰ ਸ਼ਾਹਰੁਖ ਖਾਨ ਰਹੇ, ਜੋ ਹੁੰਡਈ ਦੀ ਇਲੈਕਟ੍ਰਿਕ SUV Ioniq-5 ਨੂੰ ਲਾਂਚ ਕਰਨ ਪਹੁੰਚੇ ਸਨ। ਭਾਰਤ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੁੰਡਈ ਮੋਟਰਜ਼ ਦੀ ਇਸ ਪ੍ਰੀਮੀਅਮ ਕਾਰ ਵਿੱਚ 72.6 KwH ਦੀ ਬੈਟਰੀ ਪੈਕ ਹੈ। ਇਹ ਬੈਟਰੀ 214BHP ਦੀ ਪਾਵਰ ਅਤੇ 350Nm ਦਾ ਟਾਰਕ ਜਨਰੇਟ ਕਰਦੀ ਹੈ। ਫੁੱਲ ਚਾਰਜ ਹੋਣ 'ਤੇ ਇਸ SUV ਨੂੰ 631 ਕਿਲੋਮੀਟਰ ਦੀ ਰੇਂਜ ਮਿਲੇਗੀ।


ਇੰਡੀਆ ਐਕਸਪੋ ਮਾਰਟ 'ਚ ਕਰਵਾਈ ਗਈ ਵਾਹਨਾਂ ਦੀ ਇਸ ਪ੍ਰਦਰਸ਼ਨੀ 'ਚ ਮਾਰੂਤੀ ਸੁਜ਼ੂਕੀ ਤੋਂ ਲੈ ਕੇ ਟਾਟਾ ਮੋਟਰਜ਼, ਕਿਆ ਇੰਡੀਆ ਸਮੇਤ ਕਈ ਵੱਡੇ ਬ੍ਰਾਂਡ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ ਐਕਸਪੋ ਵਿੱਚ ਕਈ ਸਟਾਰਟਅਪ ਅਤੇ ਨਵੇਂ ਖਿਡਾਰੀ ਵੀ ਨਜ਼ਰ ਆਉਣਗੇ। ਆਟੋ ਐਕਸਪੋ ਨੂੰ ਮੀਡੀਆ ਲਈ 11 ਤੇ 12 ਜਨਵਰੀ ਨੂੰ ਖੋਲ੍ਹ ਦਿੱਤਾ ਗਿਆ ਹੈ, ਜਦੋਂ ਕਿ ਆਟੋ ਐਕਸਪੋ ਦੇ ਦਰਵਾਜ਼ੇ ਆਮ ਲੋਕਾਂ ਲਈ 13 ਜਨਵਰੀ ਤੋਂ 18 ਜਨਵਰੀ ਤੱਕ ਖੋਲ੍ਹੇ ਜਾਣਗੇ।


ਇਸ ਸਾਲ ਦੇ ਆਟੋ ਐਕਸਪੋ ਵਿੱਚ ਹਿੱਸਾ ਲੈਣ ਵਾਲੀਆਂ ਕੁਝ ਵੱਡੀਆਂ ਕੰਪਨੀਆਂ ਵਿੱਚ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਹੁੰਡਈ, ਕੀਆ ਇੰਡੀਆ, ਟੋਇਟਾ ਕਿਰਲੋਸਕਰ ਮੋਟਰ, ਬੀਵਾਈਡੀ (ਬਿਲਡ ਯੂਅਰ ਡ੍ਰੀਮ) ਇੰਡੀਆ, ਐਮਜੀ ਮੋਟਰ ਇੰਡੀਆ, ਅਸ਼ੋਕ ਲੇਲੈਂਡ, ਜੇਬੀਐਮ ਆਟੋ, ਐਸਐਮਐਲ ਇਸੂਜ਼ੂ ਵਰਗੇ ਬ੍ਰਾਂਡ ਸ਼ਾਮਲ ਹਨ। ਹਾਲਾਂਕਿ ਕੁਝ ਵੱਡੇ ਬ੍ਰਾਂਡ ਹਨ ਜੋ ਇਸ ਵਾਰ ਐਕਸਪੋ ਤੋਂ ਦੂਰ ਰਹਿਣਗੇ, ਜਿਸ ਵਿੱਚ ਮਹਿੰਦਰਾ ਐਂਡ ਮਹਿੰਦਰਾ, ਵੋਲਕਸਵੈਗਨ, ਨਿਸਾਨ, ਮਰਸਡੀਜ਼ ਬੈਂਜ਼, ਔਡੀ, BMW ਆਦਿ ਵਰਗੀਆਂ ਲਗਜ਼ਰੀ ਕਾਰ ਨਿਰਮਾਤਾ ਸ਼ਾਮਲ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ IAS ਅਧਿਕਾਰੀਆਂ ਨੇ ਬੁਲਾਈ ਵਿਸ਼ੇਸ਼ ਇਕੱਤਰਤਾ, ਅਫ਼ਸਰਸ਼ਾਹੀ ਨੇ ਅਸਤੀਫ਼ੇ ਦੀ ਦਿੱਤੀ ਚਿਤਾਵਨੀ

ਮਾਰੂਤੀ ਸੁਜ਼ੂਕੀ EVX ਇਲੈਕਟ੍ਰਿਕ SUV ਦੇ ਪ੍ਰੋਡਕਸ਼ਨ-ਸਪੇਕ ਐਡੀਸ਼ਨ ਵਿਚ ਸੁਰੱਖਿਅਤ ਬੈਟਰੀ ਤਕਨੀਕ ਦਾ ਇਸਤੇਮਾਲ ਕਰਦੇ ਹੋਏ 60 KWH ਬੈਟਰੀ ਪੈਕ ਦਿੱਤਾ ਹੈ ਜੋ ਨਵੇਂ ਡੈਡੀਕਿਟੈਡ ਈਵੀ ਪਲੇਟਫਾਰਮ ਉਤੇ ਆਧਾਰਿਤ ਹੈ। ਇਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਬੈਟਰੀ ਨੂੰ ਇਕ ਵਾਰ ਫੁਲ ਚਾਰਜ ਕਰਨ ਤੋਂ ਬਾਅਦ ਇਸ ਤੋਂ 550 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਮਿਲਦੀ ਹੈ।

Related Post