Pakistan 'ਚ ਪੰਜਾਬੀਆਂ ਦਾ ਕਤਲ; ਅੱਤਵਾਦੀਆਂ ਨੇ ਹੁਣ ਤੱਕ 23 ਲੋਕਾਂ ਨੂੰ ਮਾਰਿਆ, ID ਕਾਰਡ ਦੇਖਕੇ ਕੀਤਾ ਕਤਲ

ਜਾਣਕਾਰੀ ਅਨੁਸਾਰ ਕੁਝ ਹਥਿਆਰਬੰਦ ਵਿਅਕਤੀਆਂ ਨੇ ਟਰੱਕਾਂ ਅਤੇ ਬੱਸਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਛਾਣ ਪੱਤਰ ਚੈੱਕ ਕਰਨ ਦੇ ਬਹਾਨੇ ਇੱਕ-ਇੱਕ ਨੂੰ ਹੇਠਾਂ ਉਤਾਰ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ।

By  Aarti August 26th 2024 11:33 AM -- Updated: August 26th 2024 01:25 PM

23 passengers killed in pakistan : ਬਲੋਚਿਸਤਾਨ ਦੇ ਮੁਸਾਖਿਲ ਇਲਾਕੇ ਦੇ ਰਾਰਾਸ਼ਮ 'ਚ ਅੱਤਵਾਦੀਆਂ ਨੇ ਇਕ ਯਾਤਰੀ ਬੱਸ ਨੂੰ ਰੋਕ ਕੇ ਗੋਲੀਬਾਰੀ 'ਚ 23 ਲੋਕਾਂ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨ ਦੇ ਸਾਮਾ ਟੀਵੀ ਦੀ ਰਿਪੋਰਟ ਅਨੁਸਾਰ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਅੱਤਵਾਦੀਆਂ ਨੇ ਵਾਹਨਾਂ ਨੂੰ ਰੋਕਿਆ ਅਤੇ ਯਾਤਰੀਆਂ ਨੂੰ ਹੇਠਾਂ ਉਤਾਰ ਦਿੱਤਾ, ਉਨ੍ਹਾਂ ਨੂੰ ਮੌਕੇ 'ਤੇ ਮਾਰ ਦਿੱਤਾ ਅਤੇ ਬਾਅਦ ਵਿੱਚ ਵੱਖ-ਵੱਖ ਵਾਹਨਾਂ ਨੂੰ ਅੱਗ ਲਗਾ ਦਿੱਤੀ।


ਜਾਣਕਾਰੀ ਅਨੁਸਾਰ ਕੁਝ ਹਥਿਆਰਬੰਦ ਵਿਅਕਤੀਆਂ ਨੇ ਟਰੱਕਾਂ ਅਤੇ ਬੱਸਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਛਾਣ ਪੱਤਰ ਚੈੱਕ ਕਰਨ ਦੇ ਬਹਾਨੇ ਇੱਕ-ਇੱਕ ਨੂੰ ਹੇਠਾਂ ਉਤਾਰ ਕੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਬਲੋਚ ਅੱਤਵਾਦੀਆਂ ਨੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਹੈ।

ਖ਼ਬਰ ਦਾ ਅਪਡੇਟ ਜਾਰੀ ਹੈ...

Related Post