ਅਸਥਮਾ ਦੇ ਮਰੀਜ਼ਾਂ ਲਈ ਕਿੰਨਾ ਘਾਤਕ ਹੈ AC? ਜਾਣੋ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਹਨ ਜ਼ਰੂਰੀ
Asthma Patients : ਇਸ ਬਿਮਾਰੀ 'ਚ ਸਾਹ ਦੀ ਨਾਲੀ 'ਚ ਸੋਜ ਅਤੇ ਫੇਫੜਿਆਂ 'ਚ ਇਨਫੈਕਸ਼ਨ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਆਉ ਜਾਣਦੇ ਹਾਂ ਦਮਾਂ ਦੇ ਮਰੀਜ਼ਾਂ ਨੂੰ AC 'ਚ ਬੈਠਣ ਤੋਂ ਪਹਿਲਾ ਕਿਹੜੀਆਂ ਗਲਾ ਦਾ ਧਿਆਨ ਰੱਖਣਾ ਚਾਹੀਦਾ ਹੈ?

Asthma Patients: ਗਰਮੀਆਂ ਦੇ ਦਿਨਾਂ 'ਚ ਜ਼ਿਆਦਾਤਰ ਲੋਕਾਂ ਨੂੰ AC 'ਚ ਬੈਠਣਾ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ AC ਦੀ ਜ਼ਿਆਦਾ ਵਰਤੋਂ ਦਮੇ ਦੇ ਮਰੀਜ਼ਾਂ ਲਈ ਖਤਰਨਾਕ ਹੈ? ਜੀ ਹਾਂ, AC ਦੀ ਹਵਾ ਦਮੇ ਦੇ ਮਰੀਜ਼ਾਂ ਦੀ ਸਿਹਤ ਲਈ ਘਾਤਕ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਦਮਾ ਸਾਹ ਦੀ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ। ਇਸ ਬਿਮਾਰੀ 'ਚ ਸਾਹ ਦੀ ਨਾਲੀ 'ਚ ਸੋਜ ਅਤੇ ਫੇਫੜਿਆਂ 'ਚ ਇਨਫੈਕਸ਼ਨ ਹੋਣ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਆਉ ਜਾਣਦੇ ਹਾਂ ਦਮਾਂ ਦੇ ਮਰੀਜ਼ਾਂ ਨੂੰ AC 'ਚ ਬੈਠਣ ਤੋਂ ਪਹਿਲਾ ਕਿਹੜੀਆਂ ਗਲਾ ਦਾ ਧਿਆਨ ਰੱਖਣਾ ਚਾਹੀਦਾ ਹੈ?
AC 'ਚ ਬੈਠਣ ਨਾਲ ਅਸਥਮਾ ਦਾ ਖਤਰਾ
ਮਾਹਿਰਾਂ ਮੁਤਾਬਕ ਗਰਮੀ ਤੋਂ ਰਾਹਤ ਪਾਉਣ ਲਈ ਲਗਾਤਾਰ AC 'ਚ ਬੈਠਣਾ ਦਮਾਂ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ। ਕਿਉਂਕਿ ਜਦੋਂ AC ਕਮਰੇ 'ਚ ਮੌਜੂਦ AC ਧੂੜ ਦੇ ਕਣ ਹਵਾ ਦੇ ਨਾਲ ਸਾਹ ਰਾਹੀਂ ਸਰੀਰ 'ਚ ਦਾਖਲ ਹੁੰਦੇ ਹਨ, ਤਾਂ ਉਹ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਕੋਈ ਦਮੇ ਦਾ ਮਰੀਜ਼ ਕਮਰੇ 'ਚ ਬੈਠਾ ਹੋਵੇ ਤਾਂ ਉਨ੍ਹਾਂ ਲਈ ਮੁਸ਼ਕਲਾਂ ਹੋਰ ਵਧ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਦਮੇ ਦਾ ਦੌਰਾ ਵੀ ਪੈ ਸਕਦਾ ਹੈ। ਇਸ ਲਈ ਦਮੇ ਦੇ ਮਰੀਜ਼ਾਂ ਨੂੰ AC 'ਚ ਬੈਠਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਲਾਪਰਵਾਹੀ ਤੋਂ ਬਚਣਾ ਚਾਹੀਦਾ ਹੈ।
AC 'ਚ ਬੈਠ ਵਾਲਿਆਂ ਨੂੰ ਵਰਤਣੀਆਂ ਚਾਹੀਦੀਆਂ ਇਹ ਸਾਵਧਾਨੀਆਂ
ਦਮੇ ਦੇ ਮਰੀਜ਼ਾਂ ਨੂੰ AC 'ਚ ਬੈਠਣ ਤੋਂ ਪਹਿਲਾਂ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ। ਘਰ 'ਚ ਧੂੜ ਜਾਂ ਗੰਦਗੀ ਨਹੀਂ ਹੋਣੀ ਚਾਹੀਦੀ। ਨਾਲ ਹੀ ਉਨ੍ਹਾਂ ਨੂੰ ਇਹ ਵੀ ਚੈੱਕ ਕਰਨਾ ਚਾਹੀਦਾ ਹੈ ਕਿ AC ਸਾਫ਼ ਹੋਇਆ ਹੈ ਜਾਂ ਨਹੀਂ। ਕਿਉਂਕਿ ਜੇਕਰ AC ਗੰਦਾ ਹੈ ਤਾਂ ਇਸ ਦੇ ਧੂੜ ਦੇ ਕਣ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਕਮਰੇ ਅਤੇ AC ਦੀ ਸਫਾਈ ਵੱਲ ਜ਼ਿਆਦਾ ਧਿਆਨ ਦਿਓ।
AC ਦੇ ਧੂੜ ਦੇ ਕਣਾਂ ਤੋਂ ਬਚਣ ਦੇ ਤਰੀਕੇ
- AC ਨੂੰ ਧੂੜ ਤੋਂ ਬਚਾਉਣ ਲਈ, ਤੁਹਾਨੂੰ ਏਅਰ ਫਿਲਟਰ ਨੂੰ ਸਮੇਂ-ਸਮੇਂ 'ਤੇ ਚੰਗੀ ਤਰ੍ਹਾਂ ਸਾਫ਼ ਕਰਦੇ ਰਹਿਣਾ ਚਾਹੀਦਾ ਹੈ।
- AC ਦਾ ਤਾਪਮਾਨ ਹਮੇਸ਼ਾ 25 ਡਿਗਰੀ ਦੇ ਆਸ-ਪਾਸ ਰੱਖਣਾ ਚਾਹੀਦਾ ਹੈ।
- ਜੇਕਰ ਤੁਸੀਂ ਨਵਾਂ AC ਖਰੀਦਣ ਜਾ ਰਹੇ ਹੋ, ਤਾਂ ਤੁਹਾਡੇ ਲਈ ਏਅਰ ਪਿਊਰੀਫਾਇਰ ਵਾਲਾ AC ਖਰੀਦਣਾ ਹੀ ਬਿਹਤਰ ਹੋਵੇਗਾ।
- ਨਾਲ ਹੀ ਦਮੇ ਦੇ ਮਰੀਜ਼ਾਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ, ਜੇਕਰ ਉਹ ਲੰਬੇ ਸਮੇਂ ਤੱਕ AC 'ਚ ਬੈਠੇ ਹਨ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)