Asian Champions Trophy : ਭਾਰਤ ਦੀ ਲਗਾਤਾਰ ਪੰਜਵੀਂ ਜਿੱਤ, ਪਾਕਿਸਤਾਨ ਨੂੰ 2-1 ਨਾਲ ਹਰਾਇਆ

ਭਾਰਤੀ ਟੀਮ ਨੇ ਚੀਨ ਵਿੱਚ ਹੋ ਰਹੀ ਏਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਲਗਾਤਾਰ ਪੰਜਵਾਂ ਮੈਚ ਜਿੱਤ ਲਿਆ ਹੈ। ਗਰੁੱਪ ਪੜਾਅ ਦੇ ਮੈਚ ਦੌਰਾਨ ਭਾਰਤੀ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਇਸ ਮੈਚ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ।

By  Dhalwinder Sandhu September 14th 2024 03:16 PM

Asian Champions Trophy : ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਪੈਰਿਸ ਓਲੰਪਿਕ ਦੀ ਆਪਣੀ ਫਾਰਮ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਵੀ ਜਾਰੀ ਰੱਖਿਆ ਹੈ। ਚੀਨ 'ਚ ਹੋ ਰਹੇ ਇਸ ਟੂਰਨਾਮੈਂਟ 'ਚ ਟੀਮ ਇੰਡੀਆ ਨੇ ਇੱਕ ਵਾਰ ਫਿਰ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਪੰਜਵੀਂ ਜਿੱਤ ਹਾਸਲ ਕੀਤੀ ਹੈ। ਗਰੁੱਪ ਗੇੜ ਦੇ ਆਖਰੀ ਮੈਚ ਵਿੱਚ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀ ਹੈ। ਟੀਮ ਦੀ ਜਿੱਤ ਦਾ ਹੀਰੋ ਕਪਤਾਨ ਹਰਮਨਪ੍ਰੀਤ ਸਿੰਘ ਰਿਹਾ, ਜਿਸ ਨੇ ਪੈਨਲਟੀ ਕਾਰਨਰ ਰਾਹੀਂ 2 ਗੋਲ ਕੀਤੇ। ਹਾਲਾਂਕਿ ਪਾਕਿਸਤਾਨ ਨੇ ਸਕੋਰਿੰਗ ਦੀ ਸ਼ੁਰੂਆਤ ਕੀਤੀ ਸੀ ਪਰ ਟੀਮ ਇੰਡੀਆ ਨੇ ਵਾਪਸੀ ਕੀਤੀ ਅਤੇ ਮੈਚ 2-1 ਨਾਲ ਜਿੱਤ ਲਿਆ।

ਪਾਕਿਸਤਾਨ ਨੇ ਕੀਤਾ ਪਹਿਲਾਂ ਗੋਲੀ, ਭਾਰਤ ਨੇ ਕੀਤੀ ਵਾਪਿਸੀ

ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ 350 ਦਿਨਾਂ ਬਾਅਦ ਮੈਚ ਖੇਡ ਰਹੀਆਂ ਸਨ। ਪਾਕਿਸਤਾਨ ਨੇ ਖੇਡ ਸ਼ੁਰੂ ਹੁੰਦੇ ਹੀ ਹਮਲੇ ਸ਼ੁਰੂ ਕਰ ਦਿੱਤੇ ਅਤੇ 7ਵੇਂ ਮਿੰਟ 'ਚ ਹਨਾਨ ਸ਼ਾਹਿਦ ਦੀ ਮਦਦ ਨਾਲ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ। ਹਾਲਾਂਕਿ ਭਾਰਤ ਨੇ ਵਾਪਸੀ ਕਰਨ ਵਿੱਚ ਦੇਰ ਨਹੀਂ ਕੀਤੀ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 13ਵੇਂ ਮਿੰਟ 'ਚ ਭਾਰਤ ਲਈ ਪਹਿਲਾ ਗੋਲ ਕਰਕੇ ਟੀਮ ਨੂੰ 1-1 ਨਾਲ ਅੱਗੇ ਕਰ ਦਿੱਤਾ। ਟੀਮ ਇੰਡੀਆ ਨੂੰ ਦੂਜੇ ਕੁਆਰਟਰ 'ਚ ਖੇਡ ਦੇ 19ਵੇਂ ਮਿੰਟ 'ਚ ਫਿਰ ਪੈਨਲਟੀ ਕਾਰਨਰ ਮਿਲਿਆ, ਜਿਸ ਤੋਂ ਬਾਅਦ ਭਾਰਤੀ ਟੀਮ ਦੇ 'ਸਰਪੰਚ' ਨੇ ਮੈਚ ਦਾ ਦੂਜਾ ਗੋਲ ਕੀਤਾ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਦੇ ਖਿਲਾਫ 2-1 ਨਾਲ ਅੱਗੇ ਹੋ ਗਿਆ।

ਤੀਜੇ ਕੁਆਰਟਰ ਵਿੱਚ ਭਾਰਤ ਨੂੰ ਖੇਡ ਦੇ 38ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ। ਪਰ ਕਪਤਾਨ ਹਰਮਨਪ੍ਰੀਤ ਸਿੰਘ ਨੇ ਹੈਟ੍ਰਿਕ ਦਾ ਮੌਕਾ ਗੁਆ ਦਿੱਤਾ। ਇਸ ਤੋਂ ਬਾਅਦ ਵੀ ਭਾਰਤੀ ਟੀਮ ਨੂੰ ਤੀਜੇ ਅਤੇ ਚੌਥੇ ਕੁਆਰਟਰ ਵਿੱਚ ਮੌਕੇ ਮਿਲੇ ਪਰ ਉਹ ਗੋਲ ਵਿੱਚ ਤਬਦੀਲ ਨਹੀਂ ਹੋ ਸਕੇ। ਦੂਜੇ ਪਾਸੇ ਪਾਕਿਸਤਾਨ ਦੀ ਟੀਮ ਲਗਾਤਾਰ ਸੰਘਰਸ਼ ਕਰਦੀ ਨਜ਼ਰ ਆਈ। ਉਸ ਨੇ ਬਰਾਬਰੀ ਦੇ ਕਈ ਮੌਕੇ ਗੁਆਏ। ਖੇਡ ਦੌਰਾਨ ਪਾਕਿਸਤਾਨ ਦੇ ਅਬੂ ਮਹਿਮੂਦ ਦਾ ਗੋਡਾ ਮਰੋੜ ਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਟਰੈਚਰ 'ਤੇ ਬਾਹਰ ਲਿਜਾਣਾ ਪਿਆ, ਜਿਸ ਕਾਰਨ ਪਾਕਿਸਤਾਨੀ ਟੀਮ ਨੂੰ ਵੱਡਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ : Data Entry Clerk ਦੇ ਪੇਪਰ ’ਚ ਦੇਰੀ ਨਾਲ ਪਹੁੰਚਣ ਵਾਲੇ ਵਿਦਿਆਰਥੀਆਂ ਨੇ ਕੀਤਾ ਹੰਗਾਮਾ, ਰੱਖੀ ਇਹ ਮੰਗ

Related Post