Arshdeep Singh Warm Welcome: ਅਰਸ਼ਦੀਪ ਸਿੰਘ ਦਾ ਮੁਹਾਲੀ ਏਅਰਪੋਰਟ ’ਤੇ ਜ਼ੋਰਦਾਰ ਸਵਾਗਤ, ਖਰੜ ਤੱਕ ਕੱਢਿਆ ਵਿਕਟਰੀ ਮਾਰਚ, ਦੇਖੋ ਤਸਵੀਰਾਂ
ਦੱਸ ਦਈਏ ਕਿ ਚੰਗੀ ਗੇਂਦਬਾਜ਼ੀ ਨਾਲ ਅਰਸ਼ਦੀਪ ਨੇ ਪੂਰੀ ਦੁਨੀਆ ਦਾ ਦਿਲ ਜਿੱਤਿਆ ਹੈ। ਪੂਰੇ ਟੂਰਨਾਮੈਂਟ ’ਚ ਅਰਸ਼ਦੀਪ ਸਿੰਘ ਨੇ 17 ਵਿਕਟਾਂ ਲਈਆਂ ਹਨ।

Arshdeep Singh Warm Welcome: ਮੁਹਾਲੀ ਏਅਰੋਪਰਟ ’ਤੇ ਟੀ20 ਵਿਸ਼ਵ ਕੱਪ ਚੈਂਪੀਅਨ ਅਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਖਰੜ ਤੱਕ ਵਿਕਟਰੀ ਮਾਰਚ ਕੱਢਿਆ ਜਾਵੇਗਾ।
ਦੱਸ ਦਈਏ ਕਿ ਚੰਗੀ ਗੇਂਦਬਾਜ਼ੀ ਨਾਲ ਅਰਸ਼ਦੀਪ ਨੇ ਪੂਰੀ ਦੁਨੀਆ ਦਾ ਦਿਲ ਜਿੱਤਿਆ ਹੈ। ਪੂਰੇ ਟੂਰਨਾਮੈਂਟ ’ਚ ਅਰਸ਼ਦੀਪ ਸਿੰਘ ਨੇ 17 ਵਿਕਟਾਂ ਲਈਆਂ ਹਨ। ਫਾਈਨਲ ਮੈਚ ’ਚ ਅਰਸ਼ਦੀਪ ਨੇ 2 ਵਿਕਟਾਂ ਲਈਆਂ ਹਨ। ਦੱਸ ਦਈਏ ਕਿ ਮੁਸ਼ਕਿਲ ਮੋੜ ’ਚ ਆਪਣੀ ਦਮਦਾਰ ਗੇਂਦਬਾਜੀ ਨਾਲ ਅਰਸ਼ਦੀਪ ਨੇ ਵਿਰੋਧੀਆਂ ’ਤੇ ਦਬਦਬਾ ਬਣਾਇਆ।
ਦੱਸ ਦਈਏ ਕਿ ਭਾਰਤੀ ਟੀਮ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ। ਵਿਰਾਟ ਕੋਹਲੀ ਅਤੇ ਅਕਸ਼ਰ ਪਟੇਲ ਤੋਂ ਬਾਅਦ ਗੇਂਦਬਾਜ਼ਾਂ ਨੇ ਮਿਲ ਕੇ ਮੈਚ 'ਚ ਧਮਾਲ ਮਚਾਈ ਅਤੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਇਆ। ਇਸ ਤਰ੍ਹਾਂ ਭਾਰਤੀ ਟੀਮ ਨੇ 13 ਸਾਲ ਬਾਅਦ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਵਨਡੇ ਵਿਸ਼ਵ ਕੱਪ 2011 'ਚ ਜਿੱਤਿਆ ਸੀ।
ਇਹ ਵੀ ਪੜ੍ਹੋ: Rohit Sharma: ‘ਚੰਗਾ ਹੋਇਆ ਗੇਂਦ ਸੂਰਿਆ ਦੇ ਹੱਥ ’ਚ ਫਸ ਗਈ’, ਨਹੀਂ ਤਾਂ... ਰੋਹਿਤ ਸ਼ਰਮਾ ਨੇ ਡੇਵਿਡ ਮਿਲਰ ਦੇ ਕੈਚ ਦਾ ਲਿਆ ਮਜ਼ਾ