ਭਖਦੀ ਗਰਮੀ 'ਚ ਵੀ ਸਰਹੱਦਾਂ 'ਤੇ ਡਟੇ ਜਵਾਨ, ਤੱਪਦੀ ਮਿੱਟੀ 'ਚ ਭੁੰਨ ਰਹੇ ਪਾਪੜ...ਵੇਖੋ ਵਾਇਰਲ ਵੀਡੀਓ

Army soldier roasted papad in hot Balu Mitti: ਬੀਕਾਨੇਰ ਦੇ ਰੇਗਿਸਤਾਨ ਦੀ ਵਾਇਰਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਬਾਲੂ ਰੇਤ ਵਿੱਚ ਕਿਵੇਂ ਇੱਕ ਬੀਐਸਐਫ ਦਾ ਜਵਾਨ ਪਾਪੜ ਨੂੰ ਭੁੰਨਦਾ ਹੈ।

By  KRISHAN KUMAR SHARMA May 22nd 2024 05:02 PM -- Updated: May 23rd 2024 02:24 PM

Heat Wave: ਉਤਰ ਭਾਰਤ 'ਚ ਲਗਾਤਾਰ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਕਈ ਸੂਬਿਆਂ 'ਚ ਸਕੂਲਾਂ 'ਚ ਜੂਨ ਤੋਂ ਪਹਿਲਾਂ ਹੀ ਛੁੱਟੀਆਂ ਵੀ ਐਲਾਨ ਦਿੱਤੀਆਂ ਗਈਆਂ ਹਨ। ਭਾਰਤੀ ਮੌਸਮ ਵਿਭਾਗ ਵੱਲੋਂ ਵੀ ਵੱਧ ਰਹੀ ਗਰਮੀ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹੁਣ ਲਗਾਤਾਰ ਪੈ ਰਹੀ ਭਖਵੀਂ ਗਰਮੀ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜੋ ਕਿ ਰਾਜਸਥਾਨ ਦੀ ਹੈ। ਵੀਡੀਓ 'ਚ ਇੱਕ ਫੌਜ ਗਰਮੀ ਕਾਰਨ ਤੱਪ ਰਹੀ ਮਿੱਟੀ 'ਚ ਪਾਪੜ ਭੁੰਨਦਾ ਵੇਖਿਆ ਜਾ ਸਕਦਾ ਹੈ।

ਬੀਕਾਨੇਰ ਦੇ ਰੇਗਿਸਤਾਨ ਦੀ ਵਾਇਰਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਬਾਲੂ ਰੇਤ ਵਿੱਚ ਕਿਵੇਂ ਇੱਕ ਬੀਐਸਐਫ ਦਾ ਜਵਾਨ ਪਾਪੜ ਨੂੰ ਭੁੰਨਦਾ ਹੈ। ਪਹਿਲਾਂ ਉਹ ਹੱਥ 'ਚ ਫੜੇ ਹੋਏ ਪਾਪੜ ਨੂੰ ਰੇਤ 'ਚ ਰੱਖਦਾ ਹੈ ਅਤੇ ਫਿਰ ਕੁੱਝ ਪਲਾਂ ਲਈ ਰੇਤ ਉਪਰ ਪਾ ਕੇ ਛੱਡ ਦਿੰਦਾ ਹੈ। ਬਾਅਦ ਵਿੱਚ ਜਦੋਂ ਉਹ ਪਾਪੜ ਤੋਂ ਮਿੱਟੀ ਹਟਾ ਕੇ ਉਸ ਨੂੰ ਚੁੱਕਦਾ ਹੈ ਤਾਂ ਪਾਪੜ ਪੂਰੀ ਤਰ੍ਹਾਂ ਭੁੰਨ ਚੁੱਕਿਆ ਹੁੰਦਾ ਹੈ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਾਪੜ ਨੂੰ ਭੁੰਨਿਆ ਹੋ ਸਾਬਤ ਕਰਨ ਲਈ ਜਵਾਨ ਉਸ ਨੂੰ ਤੋੜ ਕੇ ਵੀ ਵਿਖਾ ਰਿਹਾ ਹੈ। ਪਾਪੜ ਦੀ ਇਹ ਨਿੱਜੀ ਜਿਹੀ ਵੀਡੀਓ ਇਹ ਦੱਸਣ ਲਈ ਕਾਫੀ ਹੈ ਕਿ ਉਥੇ ਕਿੰਨੀ ਗਰਮੀ ਪੈ ਰਹੀ ਹੋਵੇਗੀ।

ਦੱਸ ਦਈਏ ਕਿ ਪੱਛਮੀ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਥਰਮਾਮੀਟਰ ਨੇ 45 ਡਿਗਰੀ ਦਰਜ ਕੀਤਾ। ਇਸ ਤੋਂ ਬਾਅਦ ਬੁੱਧਵਾਰ ਨੂੰ ਇਹ 46 ਡਿਗਰੀ ਦੇ ਨੇੜੇ ਪਹੁੰਚ ਗਿਆ। ਪੈ ਰਹੀ ਗਰਮੀ ਨੇ ਲੋਕਾਂ ਨੂੰ ਝੁਲਸਾਅ ਕੇ ਰੱਖ ਦਿੱਤਾ। ਇਹ ਵੀਡੀਓ ਗਰਮੀਆਂ ਦੀ ਇਸ ਤਿੱਖੀ ਗਰਮੀ ਦੇ ਵਿਚਕਾਰ ਸਾਹਮਣੇ ਆਈ ਹੈ। ਇਹ ਵੀਡੀਓ ਬੀਕਾਨੇਰ ਜ਼ਿਲ੍ਹੇ ਵਿੱਚ ਸਥਿਤ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਕਿਸੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਰਾਜਸਥਾਨ 'ਚ ਮੰਗਲਵਾਰ ਨੂੰ ਪਿਲਾਨੀ 'ਚ ਥਰਮਾਮੀਟਰ 47.2 'ਤੇ ਪਹੁੰਚ ਗਿਆ।

ਜ਼ਿਕਰਯੋਗ ਹੈ ਕਿ ਪੱਛਮੀ ਰਾਜਸਥਾਨ ਵਿੱਚ ਸਥਿਤ ਚੁਰੂ ਜ਼ਿਲ੍ਹਾ ਵੀ ਰਿਕਾਰਡ ਤੋੜ ਗਰਮੀ ਕਾਰਨ ਦੇਸ਼ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਕਈ ਵਾਰ ਗਰਮੀਆਂ ਵਿੱਚ ਇਥੋਂ ਦਾ ਤਾਪਮਾਨ 50 ਡਿਗਰੀ ਤੱਕ ਵੀ ਪਹੁੰਚ ਜਾਂਦਾ ਹੈ। ਹਾਲਾਂਕਿ ਇਸ ਵਾਰ ਚੁਰੂ ਦੀ ਬਜਾਏ ਪੱਛਮੀ ਰਾਜਸਥਾਨ ਦੇ ਬਾੜਮੇਰ, ਜੈਸਲਮੇਰ ਅਤੇ ਸ਼੍ਰੀਗੰਗਾਨਗਰ 'ਚ ਤਾਪਮਾਨ ਜ਼ਿਆਦਾ ਹੈ।

Related Post