CM ਮਾਨ ਦੇ ਵਿਆਹ ਸਮਾਗਮ 'ਚ ਸ਼ਿਰਕਤ ਨੂੰ ਲੈ ਕੇ ਤਿੰਨ ਪਿੰਡਾਂ ਦੇ ਹਥਿਆਰ ਕਰਵਾਏ ਗਏ ਜਮ੍ਹਾਂ

By  Amritpal Singh November 11th 2023 02:58 PM

Punjab News: ਡੇਰਾਬੱਸੀ ਸਥਿਤ ਇਕ ਪੈਲੇਸ ਵਿੱਚ ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀ ਮੀਤ ਹੇਅਰ ਦੇ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਨੂੰ ਲੈ ਕੇ ਇੱਕ ਹੁਕਮ ਜਾਰੀ ਕੀਤੇ ਗਏ, ਇਲਾਕੇ ਦੇ ਤਿੰਨ ਪਿੰਡਾਂ ਆਪਣਾ ਅਸਲਾ ਜਮ੍ਹਾਂ ਕਰਵਾਉਣ ਜਿਸ ਨੂੰ ਲੈ ਕੇ ਅਸਲ੍ਹਾ ਧਾਰਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਕਾਲੀ ਦਲ ਵੇਲੇ ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਸ਼ਿਰਕਤ ਕੀਤੀ ਗਈ ਸੀ ਪ੍ਰੰਤੂ ਪਹਿਲਾਂ ਕਦੇ ਵੀ ਇੱਥੇ ਆਸ ਪਾਸ ਦੇ ਪਿੰਡਾਂ ਦੇ ਅਸਲ੍ਹਾ ਧਾਰਕਾਂ ਦਾ ਅਸਲਾ ਜਮ੍ਹਾਂ ਨਹੀਂ ਕਰਵਾਇਆ ਗਿਆ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਜਾਣਕਾਰੀ ਦਿੰਦਿਆਂ ਮੋਰ ਠੀਕਰੀ, ਕਕਰਾਲੀ ਅਤੇ ਦਫਰਪੁਰ ਦੇ ਅਸਲ੍ਹਾ ਧਾਰਕਾਂ ਨੇ ਦੱਸਿਆ ਕਿ ਨਜਦੀਕ ਪੈਂਦੇ ਪੈਲਸ ਵਿਚ 8 ਤਰੀਕ ਨੂੰ ਕੈਬਨਟ ਮੰਤਰੀ ਮੀਤ ਹੇਅਰ ਦੇ ਵਿਆਹ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਿਰਕਤ ਕੀਤੀ ਜਾਣੀ ਸੀ। ਜਿਸ ਦੇ ਮੱਦੇ ਨਜ਼ਰ ਉਨ੍ਹਾਂ ਨੂੰ ਸਥਾਨਕ ਪੁਲਿਸ ਵਲੋਂ ਵਿਆਹ ਸਮਾਗਮ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਆਪਣੇ-ਆਪਣੇ ਹਥਿਆਰ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਬੁੱਧਵਾਰ ਨੂੰ ਇੱਥੇ ਵਿਆਹ ਸਮਾਗਮ ਸੀ ਅਤੇ  ਉਨ੍ਹਾਂ ਨੂੰ ਮੁੜ ਵਾਪਸ ਆਪਣੇ ਹਥਿਆਰ ਥਾਣੇ ਵਿਚੋਂ ਲਿਆਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਆਖਿਆ ਕਿ ਤਿਉਹਾਰਾਂ ਦੇ ਦਿਨ ਹੋਣ ਦੇ ਜਰੂਰੀ ਰੁਝੇਵੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਹਿਲਾਂ ਥਾਣੇ ਵਿਚ ਅਸਲ੍ਹਾ ਜਮ੍ਹਾ ਕਰਾਉਣਾ ਪਿਆ ਅਤੇ ਬਾਅਦ ਵਿਚ ਲੈ ਕੇ ਆਉਣੇ ਦਾ ਝੰਜਟ ਵੱਖਰਾ ਰਿਹਾ। ਉਨ੍ਹਾਂ ਕਿਹਾ ਕਿ ਨਾ ਤਾਂ ਚੋਣਾਂ ਸਨ ਅਤੇ ਨਾ ਹੀ ਕੋਈ ਇਥੇ ਕੋਈ ਵਾਰਦਾਤ ਵਾਪਰੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਵਾਰ-ਵਾਰ ਅਸਲਾ ਜਮ੍ਹਾਂ ਕਰਾਉਣ ਲਈ ਤੰਗ ਨਾ ਕੀਤਾ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵਿਟਰ 'ਤੇ CM ਮਾਨ ਦੀ ਪੁਰਾਣੀ ਵੀਡੀਓ ਸ਼ੇਅਰ ਕਿਹਾ ਕਿ 'ਕੀ ਇਹ ਸਭ ਉਸੇ ਬੰਦੇ ਲਈ ਹੋ ਰਿਹਾ ਹੈ ਜਿਹੜਾ ਦੂਜਿਆਂ ਨੂੰ ਮੁਰਗੀਖਾਨਾ ਖੋਲ੍ਹਣ ਦੀਆਂ ਸਲਾਹਾਂ ਦਿਆ ਕਰਦਾ ਸੀ?ਬੱਲੇ ਬੱਲੇ, ਇਹ ਹੈ ਅਸਲੀ ਬਦਲਾਅ!'



Related Post