FIFA World Cup 2022 Final : ਅਰਜਨਟੀਨਾ ਬਣਿਆ ਵਿਸ਼ਵ ਚੈਂਪੀਅਨ: ਫਰਾਂਸ ਨੂੰ ਪੈਨਲਟੀ ਸ਼ੂਟਆਊਟ 'ਚ ਹਰਾਇਆ

By  Ravinder Singh December 19th 2022 08:29 AM -- Updated: December 19th 2022 08:30 AM

ਲੁਸੈਲ  : ਲਿਓਲ ਮੇਸੀ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਆਖਰਕਾਰ ਸਾਕਾਰ ਹੋ ਗਿਆ ਹੈ। ਅਰਜਨਟੀਨਾ ਨੇ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ 'ਚ 4-2 ਨਾਲ ਹਰਾਇਆ। ਮਿੱਥੇ 90 ਮਿੰਟ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ 'ਤੇ ਸਨ। ਵਾਧੂ ਸਮੇਂ ਤੋਂ ਬਾਅਦ ਮੈਚ 3-3 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਰਾਹੀਂ ਫੈਸਲਾ ਲਿਆ ਗਿਆ। ਮੇਸੀ ਨੇ ਫਾਈਨਲ ਵਿੱਚ ਦੋ ਗੋਲ ਕੀਤੇ। ਇਸ ਦੇ ਨਾਲ ਹੀ ਫਰਾਂਸ ਲਈ ਕਾਇਲੀਅਨ ਐਮਬਾਪੇ ਨੇ ਹੈਟ੍ਰਿਕ ਲਗਾਈ।



ਚਾਰ ਵਿਸ਼ਵ ਕੱਪ ਤੋਂ ਟ੍ਰਾਫੀ ਦੀ ਤਲਾਸ਼ ਵਿਚ ਜੁਟੇ ਮੇਸੀ ਨੇ 2014 ’ਚ ਟੀਮ ਨੂੰ ਫਾਈਨਲ ਤੱਕ ਵੀ ਪਹੁੰਚਾਇਆ ਪਰ ਉਹ ਜਿੱਤ ਨਹੀਂ ਦਿਵਾ ਸਕੇ। ਮਾਰਾਡੋਨਾ ਨਾਲ ਜਦੋਂ-ਜਦੋਂ ਮੇਸੀ ਦੀ ਤੁਲਨਾ ਹੁੰਦੀ ਸੀ, ਉਸ ’ਚ ਸਿਰਫ਼ ਇਕ ਕਮੀ ਰਹਿ ਜਾਂਦੀ ਸੀ ਉਹ ਸੀ ਟੀਮ ਨੂੰ ਵਿਸ਼ਵ ਕੱਪ ਦਿਵਾਉਣਾ। ਫਰਾਂਸ ਖ਼ਿਲਾਫ਼ ਜਿੱਤ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਪੂਰਾ ਕਰ ਲਿਆ ਹੈ। ਇਹੀ ਨਹੀਂ ਮੇਸੀ ਨੇ ਫਰਾਂਸ ਖ਼ਿਲਾਫ਼ ਪਹਿਲੇ ਹਾਫ ਵਿਚ ਮਿਲੀ ਪੈਨਲਟੀ ਨੂੰ ਨੈਟ ’ਚ ਪਹੁੰਚਾਉਣ ਦੇ ਨਾਲ ਹੀ ਕਈ ਰਿਕਾਰਡ ਵੀ ਬਣਾ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਵਾਧੂ ਸਮੇਂ ਵਿਚ ਇਕ ਹੋਰ ਗੋਲ ਦਾਗ ਕੇ ਟੀਮ ਨੂੰ ਜਿਤਾਉਣ ਲਈ ਪੈਨਲਟੀ ਸ਼ੂਟ ਆਊਟ ਦੀ ਉਡੀਕ ਕਰਨੀ ਪਈ। ਤਿੰਨ-ਤਿੰਨ ਦੀ ਬਰਾਬਰੀ ਰਹਿਣ ਤੋਂ ਬਾਅਦ ਪੈਨਲਟੀ ਸ਼ੂਟ ਆਊਟ ’ਚ ਅਰਜਨਟੀਨਾ ਨੇ ਫਰਾਂਸ ਨੂੰ 4-2 ਨਾਲ ਹਰਾ ਦਿੱਤਾ।



ਪੈਨਲਟੀ ਸ਼ੂਟਆਊਟ

1-0: ਫਰਾਂਸ ਦੇ ਕੇਲੀਅਨ ਐਮਬਾਪੇ ਨੇ ਖੱਬੇ ਕਾਰਨਰ 'ਤੇ ਗੋਲ ਕੀਤਾ।

1-1: ਅਰਜਨਟੀਨਾ ਦੇ ਲਿਓਨ ਮੇਸੀ ਨੇ ਖੱਬੇ ਪਾਸੇ ਤੋਂ ਗੋਲ ਦਾਗਿਆ।

1-1: ਫਰਾਂਸ ਦੇ ਕਿੰਗਸਲੇ ਕੋਮਾਨ ਦੇ ਸ਼ਾਟ ਨੂੰ ਅਰਜਨਟੀਨਾ ਦੇ ਗੋਲਕੀਪਰ ਮਾਰਟੀਨੇਜ਼ ਨੇ ਰੋਕ ਦਿੱਤਾ।

2-1: ਅਰਜਨਟੀਨਾ ਦੇ ਪਾਉਲੋ ਡਾਇਬਾਲਾ ਨੇ ਗੋਲ ਕੀਤਾ।

2-1: ਫਰਾਂਸ ਦੀ ਔਰੇਲੀਅਨ ਚੌਮੇਨੀ ਪੈਨਲਟੀ ਤੋਂ ਖੁੰਝ ਗਿਆ।

3-1: ਅਰਜਨਟੀਨਾ ਦੇ ਲਿਏਂਡਰੋ ਪਰੇਡੇਸ ਨੇ ਗੋਲ ਦਾਗਿਆ।

3-2 : ਫਰਾਂਸ ਦੇ ਰੈਂਡਲ ਕੋਲੋ ਮੁਆਨੀ ਨੇ ਗੋਲ ਕੀਤਾ।

4-2: ਅਰਜਨਟੀਨਾ ਦੇ ਗੋਂਜ਼ਾਲੋ ਮੋਂਟੀਏਲ ਨੇ ਗੋਲ ਕੀਤਾ

ਅਰਜਨਟੀਨਾ ਨੂੰ 36 ਸਾਲਾਂ ਬਾਅਦ ਵਿਸ਼ਵ ਚੈਂਪੀਅਨ ਬਣਿਆ

Related Post