Famous Musicians With Hearing Loss: ਅਲਕਾ ਯਾਗਨਿਕ ਤੋਂ ਇਲਾਵਾ ਇਹ ਸੰਗੀਤਕਾਰ ਵੀ ਘੱਟ ਸੁਣਨ ਦੀ ਸਮੱਸਿਆ ਦੇ ਹੋ ਚੁੱਕੇ ਹਨ ਸ਼ਿਕਾਰ

ਇਸ ਤੋਂ ਇਲਾਵਾ ਉਹ ਰਿਐਲਿਟੀ ਸ਼ੋਅਜ਼ 'ਚ ਵੀ ਦਿਖਾਈ ਦਿੰਦੇ ਰਹੇ ਹਨ। ਦਸ ਦਈਏ ਕਿ ਹਾਲ ਹੀ 'ਚ ਅਲਕਾ ਯਾਗਨਿਕ ਨੇ ਇੱਕ ਪੋਸਟ ਸਾਂਝਾ ਕੀਤਾ। ਜਿਸ ਨੂੰ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ।

By  Aarti June 19th 2024 04:35 PM

Famous Musicians With Hearing Loss: ਸਭ ਤੋਂ ਮਨਮੋਹਕ ਆਵਾਜ਼ ਹੁਣ ਇੱਕ ਦਰਦ 'ਚੋਂ ਲੰਘ ਰਹੀ ਹੈ। ਇਹ ਆਵਾਜ਼ ਅਲਕਾ ਯਾਗਨਿਕ ਦੀ ਹੈ। ਜਿਸ ਨੇ ਨੱਬੇ ਦੇ ਦਹਾਕੇ 'ਚ ਹਰ ਗੀਤ ਨੂੰ ਆਪਣੀ ਧੁਨਾਂ ਨਾਲ ਸਜਾਇਆ ਅਤੇ ਮਿਠਾਸ ਨਾਲ ਭਰਿਆ। ਅਲਕਾ ਯਾਗਨਿਕ ਦੇ ਗਾਏ ਕਈ ਗੀਤ ਰਿਲੀਜ਼ ਹੋਏ। 

ਇਸ ਤੋਂ ਇਲਾਵਾ ਉਹ ਰਿਐਲਿਟੀ ਸ਼ੋਅਜ਼ 'ਚ ਵੀ ਦਿਖਾਈ ਦਿੰਦੇ ਰਹੇ ਹਨ। ਦਸ ਦਈਏ ਕਿ ਹਾਲ ਹੀ 'ਚ ਅਲਕਾ ਯਾਗਨਿਕ ਨੇ ਇੱਕ ਪੋਸਟ ਸਾਂਝਾ ਕੀਤਾ। ਜਿਸ ਨੂੰ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਹੇ ਹਨ। ਅਸਲ 'ਚ ਅਲਕਾ ਯਾਗਨਿਕ ਨੂੰ ਸੁਣਨ ਸ਼ਕਤੀ ਦੀ ਕਮੀ ਹੋਣ ਲੱਗੀ ਹੈ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਇੰਸਟਾਗ੍ਰਾਮ 'ਤੇ ਦਿੱਤੀ ਹੈ। ਸਿਰਫ ਅਲਕਾ ਯਾਗਨਿਕ ਹੀ ਨਹੀਂ, ਕੁਝ ਹੋਰ ਸੰਗੀਤਕਾਰ ਵੀ ਹਨ, ਜੋ ਇਸ ਸਮੱਸਿਆ ਤੋਂ ਲੰਘ ਚੁੱਕੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਸੰਗੀਤਕਾਰਾਂ ਬਾਰੇ 

ਕ੍ਰਿਸ ਮਾਰਟਿਨ : 

ਦਸ ਦਈਏ ਕਿ ਕੋਲਡ ਪਲੇਅ ਦੇ ਗਾਇਕ ਕ੍ਰਿਸ ਮਾਰਟਿਨ ਨੂੰ ਬਚਪਨ ਤੋਂ ਹੀ ਉੱਚੀ ਆਵਾਜ਼ 'ਚ ਸੰਗੀਤ ਸੁਣਨ ਦੀ ਆਦਤ ਸੀ। ਜਿਸ ਕਾਰਨ ਉਨ੍ਹਾਂ ਨੂੰ ਘੱਟ ਸੁਣਨ ਦੀ ਸਮੱਸਿਆ ਹੋ ਗਈ। 

ਨੀਲ ਯੰਗ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਨੀਲ ਯੰਗ ਕੈਨੇਡਾ ਦੇ ਮਸ਼ਹੂਰ ਗੀਤਕਾਰਾਂ 'ਚੋਂ ਇੱਕ ਹੈ। ਜੋ ਲੰਬੇ ਸਮੇਂ ਤੋਂ ਟਿੰਨੀਟਸ ਨਾਂ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਦਸ ਦਈਏ ਕਿ ਘੱਟ ਸੁਣਨ ਵਾਲੇ ਪੀੜਤ ਵਿਅਕਤੀ ਦੇ ਕੰਨਾਂ 'ਚ ਘੰਟੀ ਵੱਜਦੀ ਰਹਿੰਦੀ ਹੈ। ਇਸ ਬਿਮਾਰੀ ਕਾਰਨ ਨੀਲ ਯੰਗ ਨੇ ਨਰਮ ਸੰਗੀਤ ਦੀ ਰਚਨਾ ਕੀਤੀ। ਤਾਂ ਜੋ ਉਹ ਖੁਦ ਇਸ ਨੂੰ ਸੁਣ ਸਕਣ।

ਓਜ਼ੀ ਓਸਬਰਨ : 

ਜਦੋਂ ਉੱਚੀ ਸੰਗੀਤ ਦੀ ਗੱਲ ਆਉਂਦੀ ਹੈ, ਓਜ਼ੀ ਓਸਬੋਰਨ ਦਾ ਨਾਮ ਸਭ ਤੋਂ ਪਹਿਲਾਂ ਮਨ 'ਚ ਆਵੇਗਾ। ਜਿਨ੍ਹਾਂ ਦੇ ਨਾਂ 'ਤੇ ਸਭ ਤੋਂ ਲੰਬੀ ਕ੍ਰਾਉਡ ਸਕ੍ਰੀਮਿੰਗ ਦਾ ਗਿਨੀਜ਼ ਵਰਲਡ ਰਿਕਾਰਡ ਵੀ ਦਰਜ ਹੈ। ਦਸ ਦਈਏ ਕਿ ਇਹ ਸੰਗੀਤਕਾਰ ਸਥਾਈ ਟਿੰਨੀਟਸ ਤੋਂ ਪੀੜਤ ਹੈ।

ਫਿਲ ਕੋਲਿਨਜ਼ : 

ਜੈਨੇਸਿਸ ਦੇ ਮੁੱਖ ਗਾਇਕ ਫਿਲ ਕੋਲਿਨਜ਼ ਨੂੰ ਘੱਟ ਸੁਣਨ ਦੀ ਸਮੱਸਿਆ ਹੋ ਗਈ। ਆਪਣੀ ਬੇਟੀ ਨਾਲ ਵੀਡੀਓ ਗੇਮ ਖੇਡਦੇ ਹੋਏ ਅਚਾਨਕ ਉਸ ਦੇ ਖੱਬੇ ਕੰਨ ਦੀ ਸੁਣਨ ਸ਼ਕਤੀ ਖਤਮ ਹੋ ਗਈ। ਹੁਣ ਉਹ ਸੁਣਨ ਲਈ ਹਿਅਰਿੰਗ ਏਡਸ ਦੀ ਵਰਤੋਂ ਕਰਦਾ ਹੈ।

ਐਰਿਕ ਕਲੈਪਟਨ : 

ਸ਼ੁਰੂਆਤੀ ਦਿਨਾਂ 'ਚ ਐਰਿਕ ਕਲੈਪਟਨ ਦਾ ਬੈਂਡ ਉੱਚੀ ਆਵਾਜ਼ 'ਚ ਹੁੰਦਾ ਸੀ। ਜਿਸ ਕਾਰਨ ਹੌਲੀ-ਹੌਲੀ ਉਹ ਟਿੰਨੀਟਸ ਦਾ ਵੀ ਸ਼ਿਕਾਰ ਹੋ ਗਿਆ। ਦਸ ਦਈਏ ਕਿ ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ, ਕਿ ਗਾਇਕ ਨੂੰ ਇੱਕ ਕੰਨ 'ਚ ਬਹੁਤ ਘੱਟ ਸੁਣਨ ਦੀ ਸਮੱਸਿਆ ਹੈ।

ਬਿਡੋਵਾਨ : 

ਇਤਿਹਾਸ 'ਚ ਦਰਜ ਇਹ ਮਸ਼ਹੂਰ ਸੰਗੀਤਕਾਰ ਵੀ ਟਿੰਨੀਟਸ ਦਾ ਸ਼ਿਕਾਰ ਸੀ। ਜਿਸ ਕਾਰਨ ਉਸ ਨੂੰ ਸੰਗੀਤ ਸੁਣਨ 'ਚ ਦਿੱਕਤ ਆਉਂਦੀ ਸੀ। ਨਾਲ ਹੀ ਉਹ ਗੱਲ ਕਰਨ ਤੋਂ ਵੀ ਬਚਦਾ ਰਹਿੰਦਾ ਸੀ।

ਇਹ ਵੀ ਪੜ੍ਹੋ: 

Related Post