Virat Kohli : ਜਦੋਂ ਵਿਰਾਟ ਕੋਹਲੀ ਨੇ ਭਰਾ ਨੂੰ ਪਹਿਨਾਇਆ ਤਮਗਾ...ਪਤਨੀ ਅਨੁਸ਼ਕਾ ਸ਼ਰਮਾ ਨੇ ਕੀਤੀ ਵੱਡੀ ਟਿੱਪਣੀ

Anushka on Virat Kohli : ਫੋਟੋ 'ਚ ਦੋਵਾਂ ਦੀ ਟਿਊਨਿੰਗ ਸ਼ਾਨਦਾਰ ਲੱਗ ਰਹੀ ਹੈ। ਦੂਜੀ ਫੋਟੋ 'ਚ ਵਿਰਾਟ ਆਪਣੇ ਜੀਜੇ ਨਾਲ ਨਜ਼ਰ ਆ ਰਹੇ ਹਨ। ਇਸ ਫੋਟੋ 'ਚ ਉਹ ਆਪਣਾ ਜੇਤੂ ਮੈਡਲ ਫੜ ਕੇ ਹੱਸਦਾ ਹੋਇਆ ਪੋਜ਼ ਦੇ ਰਿਹਾ ਹੈ।

By  KRISHAN KUMAR SHARMA July 4th 2024 05:34 PM -- Updated: July 5th 2024 01:27 PM

Anushka on Virat Kohli : ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਜਿੱਤ ਕੇ ਵਾਪਸ ਆ ਗਈ ਹੈ। ਟੀਮ ਨੇ ਹੋਟਲ ITC ਮੌਰਿਆ ਵਿਖੇ ਵਿਸ਼ੇਸ਼ ਕੇਕ ਕੱਟਿਆ। ਜਿੱਥੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਰਿਸ਼ਭ ਪੰਤ, ਵਿਰਾਟ ਕੋਹਲੀ, ਸੂਰਿਆਕੁਮਾਰ ਅਤੇ ਹਾਰਦਿਕ ਪੰਡਯਾ ਵਰਗੇ ਖਿਡਾਰੀ ਭੰਗੜਾ ਪਾਉਂਦੇ ਨਜ਼ਰ ਆਏ। ਇਸ ਤੋਂ ਬਾਅਦ ਭਰਾ-ਭੈਣ ਅਤੇ ਜੀਜਾ ਨੂੰ ਮਿਲੇ। ਵਿਰਾਟ ਦੀ ਭੈਣ ਭਾਵਨਾ ਕੋਹਲੀ ਢੀਂਗਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਖੁਦ ਨੂੰ ਰੋਕ ਨਹੀਂ ਸਕੀ। ਅਨੁਸ਼ਕਾ ਸ਼ਰਮਾ ਨੇ ਫੋਟੋ ਨੂੰ ਪਸੰਦ ਕੀਤਾ ਹੈ ਅਤੇ ਕੁਮੈਂਟ ਵੀ ਕੀਤਾ ਹੈ।


ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਦੀ ਭੈਣ ਨੇ ਕੈਪਸ਼ਨ 'ਚ ਲਿਖਿਆ- 'ਜਿੱਤ ਦਾ ਜਸ਼ਨ ਮਨਾ ਰਿਹਾ ਹਾਂ...ਬਹੁਤ ਮਾਣ' ਹੈ। ਵਿਰਾਟ ਦੀ ਇਸ ਤਸਵੀਰ ਨੂੰ ਦੇਖ ਕੇ ਅਨੁਸ਼ਕਾ ਸ਼ਰਮਾ ਵੀ ਕਾਫੀ ਖੁਸ਼ ਨਜ਼ਰ ਆਈ। ਉਨ੍ਹਾਂ ਨੇ ਆਪਣੀ ਨਣਦ ਦੀ ਪੋਸਟ 'ਤੇ ਟਿੱਪਣੀ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਅਨੁਸ਼ਕਾ ਨੇ ਕਮੈਂਟ ਸੈਕਸ਼ਨ 'ਚ ਲਾਈਕਸ ਅਤੇ ਰੈੱਡ ਹਾਰਟ ਇਮੋਜੀਸ ਨਾਲ ਆਪਣਾ ਪਿਆਰ ਦਿਖਾਇਆ।


ਸਾਹਮਣੇ ਆਈ ਪਹਿਲੀ ਫੋਟੋ 'ਚ ਤੁਸੀਂ ਵਿਰਾਟ ਨੂੰ ਭਰਾ ਵਿਕਾਸ ਕੋਹਲੀ ਅਤੇ ਭਤੀਜੇ ਨਾਲ ਦੇਖ ਸਕਦੇ ਹੋ। ਫੋਟੋ 'ਚ ਵਿਰਾਟ ਨੇ ਆਪਣੇ ਭਰਾ ਨੂੰ ਜੇਤੂ ਮੈਡਲ ਪਹਿਨਾਇਆ। ਫੋਟੋ 'ਚ ਦੋਵਾਂ ਦੀ ਟਿਊਨਿੰਗ ਸ਼ਾਨਦਾਰ ਲੱਗ ਰਹੀ ਹੈ। ਦੂਜੀ ਫੋਟੋ 'ਚ ਵਿਰਾਟ ਆਪਣੇ ਜੀਜੇ ਨਾਲ ਨਜ਼ਰ ਆ ਰਹੇ ਹਨ। ਇਸ ਫੋਟੋ 'ਚ ਉਹ ਆਪਣਾ ਜੇਤੂ ਮੈਡਲ ਫੜ ਕੇ ਹੱਸਦਾ ਹੋਇਆ ਪੋਜ਼ ਦੇ ਰਿਹਾ ਹੈ।

ਤੀਜੀ ਅਤੇ ਚੌਥੀ ਫੋਟੋ 'ਚ ਵਿਰਾਟ ਨੇ ਮੈਡਲ ਜਿੱਤਣ ਵਾਲੇ ਆਪਣੇ ਭਤੀਜੇ ਅਤੇ ਭਤੀਜੀ ਨਾਲ ਪੋਜ਼ ਦਿੱਤੇ ਹਨ। ਦੋਵੇਂ ਗਲੇ 'ਚ ਮੈਡਲ ਪਾ ਕੇ ਹਸਦੇ ਹੋਏ ਨਜਰ ਆਏ।


ਦਿੱਲੀ ਏਅਰਪੋਰਟ ਤੋਂ ਵਿਰਾਟ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਵਿਰਾਟ ਵੀਡੀਓ ਕਾਲ 'ਤੇ ਬਿਜ਼ੀ ਨਜ਼ਰ ਆ ਰਹੇ ਹਨ। ਉਸ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ, ਨੇਟੀਜ਼ਨਾਂ ਨੇ ਅੰਦਾਜ਼ਾ ਲਗਾਇਆ ਕਿ ਵਿਰਾਟ ਨੇ ਵੀਡੀਓ ਕਾਲ ਰਾਹੀਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਦਿੱਲੀ ਦੇ ਪ੍ਰਸ਼ੰਸਕਾਂ ਦਾ ਦ੍ਰਿਸ਼ ਦਿਖਾਇਆ ਹੈ।


ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ, ਜਿਸ 'ਚ ਵਿਰਾਟ ਕੋਹਲੀ ਨੇ 76 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ। ਦਸ ਦਈਏ ਕਿ ਜਿੱਤ ਤੋਂ ਬਾਅਦ, ਆਲੀਆ ਭੱਟ, ਵਿੱਕੀ ਕੌਸ਼ਲ, ਰਣਵੀਰ ਸਿੰਘ, ਪ੍ਰਿਯੰਕਾ ਚੋਪੜਾ, ਸਲਮਾਨ ਖਾਨ ਵਰਗੀਆਂ ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਟੀਮ ਨੂੰ ਵਧਾਈ ਅਤੇ ਤਾਰੀਫ ਦਿੱਤੀ।



Related Post