Gangs of Wasseypur Franchise : ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋ ਰਹੀ ਹੈ ਗੈਂਗਸ ਆਫ ਵਾਸੇਪੁਰ, ਜਾਣੋ ਕਿੱਥੇ ਤੇ ਕਦੋਂ ਦੇਖ ਸਕਦੇ ਹੋ ਇਹ ਫਿਲਮ
ਹੁਣ ਅਨੁਰਾਗ ਕਸ਼ਯਪ ਨੇ ਇਸ ਫਿਲਮ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਨੂੰ ਤੋਹਫਾ ਦਿੱਤਾ ਹੈ। ਇਹ ਫਿਲਮ ਇਕ ਵਾਰ ਫਿਰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Gangs of Wasseypur Franchise : ਸਾਲ 2012 ਵਿੱਚ ਅਨੁਰਾਗ ਕਸ਼ਯਪ ਦੀਆਂ ਫਿਲਮਾਂ ਗੈਂਗਸ ਆਫ ਵਾਸੇਪੁਰ ਅਤੇ ਗੈਂਗਸ ਆਫ ਵਾਸੇਪੁਰ 2 ਰਿਲੀਜ਼ ਹੋਈਆਂ ਸਨ। ਇਸ ਫਿਲਮ ਨੂੰ ਦਰਸ਼ਕਾਂ ਨੇ ਕਾਫੀ ਪਿਆਰ ਦਿੱਤਾ ਸੀ। ਇਸ ਫਿਲਮ ਨੂੰ ਕਲਟ ਫਿਲਮ ਵੀ ਮੰਨਿਆ ਜਾਂਦਾ ਹੈ। ਇਸ ਫਿਲਮ ਨੂੰ ਦਰਸ਼ਕਾਂ ਨੇ ਇੰਨਾ ਪਸੰਦ ਕੀਤਾ ਕਿ ਅੱਜ ਵੀ ਇਸ ਦੇ ਮੀਮਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾਂਦੇ ਹਨ।
ਗੈਂਗਸ ਆਫ ਵਾਸੇਪੁਰ ਹਮੇਸ਼ਾ ਉਨ੍ਹਾਂ ਦਰਸ਼ਕਾਂ ਦੀ ਸੂਚੀ ਵਿੱਚ ਸ਼ਾਮਲ ਹੁੰਦੀ ਹੈ ਜੋ ਬਾਲੀਵੁੱਡ ਫਿਲਮਾਂ ਨੂੰ ਪਸੰਦ ਕਰਦੇ ਹਨ। ਹੁਣ ਅਨੁਰਾਗ ਕਸ਼ਯਪ ਨੇ ਇਸ ਫਿਲਮ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਨੂੰ ਤੋਹਫਾ ਦਿੱਤਾ ਹੈ। ਇਹ ਫਿਲਮ ਇਕ ਵਾਰ ਫਿਰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਗੈਂਗਸ ਆਫ ਵਾਸੇਪੁਰ ਦੇ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਇਸ ਦਾ ਐਲਾਨ ਕੀਤਾ। ਗੈਂਗਸ ਆਫ ਵਾਸੇਪੁਰ ਅਤੇ ਗੈਂਗਸ ਆਫ ਵਾਸੇਪੁਰ 2 ਦੇ ਪੋਸਟਰ ਸ਼ੇਅਰ ਕਰਦੇ ਹੋਏ, ਉਨ੍ਹਾਂ ਨੇ ਲਿਖਿਆ - ਤਿੰਨ ਦਿਨਾਂ ਵਿੱਚ ਗੈਂਗ ਫਿਰ ਤੋਂ ਵਾਪਸ ਆ ਰਿਹਾ ਹੈ... ਸਿਨੇਮਾ ਵਿੱਚ GOW (ਗੈਂਗਸ ਆਫ ਵਾਸੇਪੁਰ)।
ਅਨੁਰਾਗ ਕਸ਼ਯਪ ਦੁਆਰਾ ਸ਼ੇਅਰ ਕੀਤੇ ਗਏ ਪੋਸਟਰ 'ਤੇ ਲਿਖਿਆ ਹੈ ਕਿ ਤੁਹਾਡਾ ਫੈਜ਼ਲ ਸਾਰਿਆਂ ਤੋਂ ਬਦਲਾ ਲੈਣ ਲਈ ਵਾਪਸ ਆਇਆ ਹੈ! ਪੋਸਟ ਮੁਤਾਬਕ ਇਹ ਫਿਲਮ 30 ਅਗਸਤ ਤੋਂ 05 ਸਤੰਬਰ ਦਰਮਿਆਨ ਸਿਨੇਮਾਘਰਾਂ 'ਚ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਪੋਸਟ ਵਿੱਚ ਲਿਖਿਆ ਹੈ ਕਿ ਟਿਕਟ ਦੀ ਕੀਮਤ 149 ਰੁਪਏ ਹੋਵੇਗੀ। ਦੱਸ ਦਈਏ ਕਿ ਫਿਲਮ ਦੀਆਂ ਟਿਕਟਾਂ ਮਿਰਾਜ ਸਿਨੇਮਾ ਦੀ ਅਧਿਕਾਰਤ ਵੈੱਬਸਾਈਟ 'ਤੇ ਰਿਲੀਜ਼ ਕੀਤੀਆਂ ਜਾਣਗੀਆਂ।
ਗੈਂਗਸ ਆਫ ਵਾਸੇਪੁਰ 'ਚ ਮਨੋਜ ਬਾਜਪਾਈ, ਨਵਾਜ਼ੂਦੀਨ ਸਿੱਦੀਕੀ, ਰਿਚਾ ਚੱਢਾ, ਹੁਮਾ ਕੁਰੈਸ਼ੀ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ ਅਤੇ ਜੈਦੀਪ ਅਹਲਾਵਤ ਵਰਗੇ ਕਲਾਕਾਰ ਕੰਮ ਕਰ ਚੁੱਕੇ ਹਨ। ਦੱਸ ਦਈਏ ਫਿਲਮ ਨੇ ਉਸ ਸਮੇਂ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਸੀ।
ਇਹ ਵੀ ਪੜ੍ਹੋ : Uorfi Javed News : ਪਿਛਲੇ 3 ਸਾਲਾਂ ਤੋਂ Intimate ਨਹੀਂ ਹੋਈ ਹੈ ਉਰਫੀ ਜਾਵੇਦ, ਕਾਰਨ ਜਾਣ ਹੋ ਜਾਓਗੇ ਹੈਰਾਨ !