ਇੱਕ ਹੋਰ ਮਹਿਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਯੋਗਾ, ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਤਸਵੀਰ

ਹਾਲਾਂਕਿ ਇਹ ਤਸਵੀਰ ਕਿੰਨੀ ਪੁਰਾਣੀ ਹੈ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਪਰ ਇੱਕ ਕੁਮਾਰ ਅਜੇ ਕਾਫੀ ਨਾਮ ਦੇ ਇੱਕ ਵਿਅਕਤੀ ਵੱਲੋਂ ਆਪਣੇ ਫੇਸਬੁਕ ਪੇਜ ’ਤੇ ਇਹ ਫੋਟੋ ਸ਼ੇਅਰ ਕੀਤੀ ਗਈ ਹੈ।

By  Aarti June 24th 2024 02:49 PM -- Updated: June 24th 2024 04:25 PM

 Woman Performing Yoga in Sri Harmandir Sahib: ਗੁਜਰਾਤ ਦੀ ਅਰਚਨਾ ਮਕਵਾਨਾ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਵਾਲੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦਾ ਵਿਵਾਦ ਹਜੇ ਠੰਡਾ ਨਹੀਂ ਪਿਆ ਇਸ ਦੌਰਾਨ ਇੱਕ ਨਵੀਂ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਦੇਸ਼ੀ ਕੁੜੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ।

ਹਾਲਾਂਕਿ ਇਹ ਤਸਵੀਰ ਕਿੰਨੀ ਪੁਰਾਣੀ ਹੈ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਪਰ ਇੱਕ ਕੁਮਾਰ ਅਜੇ ਕਾਫੀ ਨਾਮ ਦੇ ਇੱਕ ਵਿਅਕਤੀ ਵੱਲੋਂ ਆਪਣੇ ਫੇਸਬੁਕ ਪੇਜ ’ਤੇ ਇਹ ਫੋਟੋ ਸ਼ੇਅਰ ਕੀਤੀ ਗਈ ਹੈ।

ਫਿਲਹਾਲ ਇਹ ਜਾਂਚ ਦਾ ਵਿਸ਼ਾ ਕਿ ਇਹ ਵਿਦੇਸ਼ੀ ਔਰਤ ਕੌਣ ਹੈ ਅਤੇ ਕਦੋਂ ਇਸ ਵੱਲੋਂ ਇਹ ਤਸਵੀਰ ਖਿਚਾਈ ਗਈ ਸੀ ਪਰ ਫਿਲਹਾਲ ਇਸ ਵਿਵਾਦ ਦੇ ਨਾਲ ਇੱਕ ਹੋਰ ਵਿਵਾਦ ਜਿਹੜਾ ਉਹ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ। 

ਕਾਬਿਲੇਗੌਰ ਹੈ ਕਿ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਵਿਵਾਦਾਂ 'ਚ ਘਿਰ ਗਈ ਹੈ। ਅਰਚਨਾ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੰਪਲੈਕਸ 'ਚ ਯੋਗਾ ਕਰਨ ਲਈ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਕਈ ਲੋਕਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਜਿਵੇਂ ਹੀ ਹਰਿਮੰਦਰ ਸਾਹਿਬ 'ਚ ਯੋਗਾ ਕਰਦੀ ਅਰਚਨਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਲੋਕਾਂ ਨੇ ਉਸ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਅਰਚਨਾ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। 

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ 'ਚ ਯੋਗ ਨੂੰ ਲੈ ਕੇ ਵਧਿਆ ਵਿਵਾਦ: ਲੜਕੀ ਨੂੰ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ

Related Post