ਵਿਰਸਾ ਸਿੰਘ ਵਲਟੋਹਾ ਦੀ ਪੇਸ਼ੀ ਦਾ ਇੱਕ ਹੋਰ ਵੀਡੀਓ ਵਾਇਰਲ, ਗਿਆਨੀ ਹਰਪ੍ਰੀਤ ਸਿੰਘ ਬੋਲੇ...

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਸਾਹਮਣੇ ਹੋਈ ਪੇਸ਼ੀ ਲਗਾਤਾਰ ਸਵਾਲਾਂ ਵਿੱਚ ਬਣੀ ਹੋਈ ਹੈ।

By  Amritpal Singh January 22nd 2025 12:01 PM

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਸਾਹਮਣੇ ਹੋਈ ਪੇਸ਼ੀ ਲਗਾਤਾਰ ਸਵਾਲਾਂ ਵਿੱਚ ਬਣੀ ਹੋਈ ਹੈ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ ਨੂੰ ਜੱਥੇਦਾਰ ਨੇ ਵਲਟੋਹਾ ਦੀ ਮੈਂਬਰਸ਼ਿਪ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਵਲਟੋਹਾ ਨੇ ਖੁਦ ਹੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।

ਇਸ ਸਾਰੀ ਕਾਰਵਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਕਾਫ਼ੀ ਸਵਾਲ ਉੱਠੇ ਸਨ। ਪਰ ਹੁਣ ਇੱਕ ਹੋਰ ਨਵੀਂ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਤਤਕਾਲੀ ਜੱਥੇਦਾਰ ਕੁੱਝ ਹੋਰ ਗੱਲਾਂ ਵੀ ਕਹਿੰਦੇ ਨਜ਼ਰ ਆ ਰਹੇ ਹਨ।’


ਵਾਇਰਲ ਹੋ ਰਹੀ ਵੀਡੀਓ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਰਹੇ ਹਨ ਕਿ ਉਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਬਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਮੇਰਾ ਨੰਬਰ ਅਮਿਤ ਸ਼ਾਹ ਦੇ ਪੀ.ਏ. ਕੋਲ ਚਲਾ ਗਿਆ ਅਤੇ ਉਹਨਾਂ ਦਾ ਨੰਬਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਆ ਗਿਆ।

ਕਾਂਗਰਸੀ ਮੁੱਖ ਮੰਤਰੀਆਂ ਨਾਲ ਵੀ ‘ਪਿਆਰ’

ਵਿਰਸਾ ਸਿੰਘ ਵਲਟੋਹਾ ਦੇ ਸਵਾਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰਾ ਤਾਂ ਕਾਂਗਰਸੀ ਮੁੱਖ ਮੰਤਰੀ ਨਾਲ ਵੀ ਪਿਆਰ ਸੀ। ਤਤਕਾਲੀ ਜੱਥੇਦਾਰ ਨੇ ਕਿਹਾ ਕਿ ਹੋਰਨਾਂ ਜੱਥੇਦਾਰਾਂ ਨਾਲ ਕੋਈ ਗੱਲ ਨਹੀਂ ਸੀ ਸਿਰਫ਼ ਉਹੀ ਲੀਡਰਾਂ ਨਾਲ ਗੱਲਬਾਤ ਕਰਦੇ ਸੀ। ਲੀਡਰਾਂ ਨਾਲ ਰਿਸ਼ਤੇ ਉਹ ਉਹਨਾਂ ਦੀ ਆਪਣੀ ਕਾਬਲੀਅਤ ਹੈ।

ਨਾਲ ਹੀ ਗਿਆਨੀ ਗਰਪ੍ਰੀਤ ਸਿੰਘ ਸਪੱਸ਼ਟ ਕਰਦੇ ਹਨ ਕਿ ਉਹਨਾਂ ਦੀ ਇਹਨਾਂ ਲੀਡਰਾਂ ਨਾਲ ਗੱਲਬਾਤ ਰੋਜ਼ ਨਹੀਂ ਪਰ ਕਦੇ ਕਦੇ ਸਾਲ- ਛੇ ਮਹੀਨਿਆਂ ਵਿੱਚ ਹੁੰਦੀ ਸੀ।


Related Post