ਸ਼ੰਭੂ ਬਾਰਡਰ ਤੇ ਇਕ ਹੋਰ ਕਿਸਾਨ ਦੀ ਮੌਤ, ਸਦਮੇ ਚ ਪਰਿਵਾਰ

By  Jasmeet Singh April 1st 2024 09:20 AM
ਸ਼ੰਭੂ ਬਾਰਡਰ ਤੇ ਇਕ ਹੋਰ ਕਿਸਾਨ ਦੀ ਮੌਤ, ਸਦਮੇ ਚ ਪਰਿਵਾਰ

Farmer's Protest 2.0 updates: ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਪਿੰਡ ਅਤੇ ਡਾਕਖਾਨਾ ਤਰਸਿੱਕਾ ਤਹਿਸੀਲ ਬਾਬਾ ਬਕਾਲਾ ਸੱਲ ਦੇ ਕਿਸਾਨ ਦਇਆ ਸਿੰਘ (71) ਜੋ ਕਿ ਲੰਬੇ ਸਮੇਂ ਤੋਂ ਸ਼ੰਭੂ ਸਰਹੱਦ 'ਤੇ ਖੜ੍ਹੇ ਸਨ, ਦੀ ਮੌਤ ਹੋ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ, 'ਦਇਆ ਸਿੰਘ ਦੀ ਸਿਹਤ ਠੀਕ ਨਹੀਂ ਸੀ ਅਤੇ ਅੱਜ ਉਹ ਸ਼ਹੀਦ ਹੋ ਗਿਆ।' ਉਨ੍ਹਾਂ ਦੱਸਿਆ ਕਿ ਦਇਆ ਸਿੰਘ ਦੇ ਦੋ ਲੜਕੇ ਦੋਵੇਂ ਵਿਆਹੇ ਹੋਏ ਹਨ ਅਤੇ ਉਨ੍ਹਾਂ ਕੋਲ ਡੇਢ ਕਿੱਲੇ ਜ਼ਮੀਨ ਹੈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਸਰਹੱਦ 'ਤੇ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਅੱਜ ਇੱਕ ਹੋਰ ਕਿਸਾਨ ਦੀ ਮੌਤ ਤੋਂ ਬਾਅਦ ਕਿਸਾਨਾਂ ਵਿੱਚ ਗੁੱਸਾ ਹੈ। ਕਿਸਾਨ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ।

ਇਹ ਖਬਰਾਂ ਵੀ ਪੜ੍ਹੋ: 

Related Post