Anjeer Juice Benefits : ਅਣਗਿਣਤ ਬੀਮਾਰੀਆਂ ਤੋਂ ਬਚਾਉਂਦਾ ਹੈ ਅੰਜੀਰ ਦਾ ਜੂਸ, ਰੋਜ਼ ਤਾਜ਼ੇ ਅੰਜੀਰ ਦਾ ਜੂਸ ਪੀਣ ਨਾਲ ਮਿਲਦੇ ਹਨ ਕਈ ਫਾਇਦੇ

ਅੰਜੀਰ ਦੇ ਜੂਸ ਦਾ ਸੇਵਨ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਮਿਲਦੇ ਹਨ।

By  Aarti September 22nd 2024 04:09 PM

Anjeer Juice Benefits : ਅੰਜੀਰ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮਾਹਿਰਾਂ ਮੁਤਾਬਕ ਅੰਜੀਰ ਨੂੰ ਤੁਸੀਂ ਆਸਾਨੀ ਨਾਲ ਫਲ ਜਾਂ ਡਰਾਈ ਫਰੂਟ ਦੇ ਰੂਪ 'ਚ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਪਰ ਕੀ ਤੁਸੀਂ ਕਦੇ ਅੰਜੀਰ ਦੇ ਜੂਸ ਦਾ ਸੇਵਨ ਕੀਤਾ ਹੈ?

ਅੰਜੀਰ ਦੇ ਜੂਸ ਦਾ ਸੇਵਨ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਫਾਈਬਰ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਮਿਲਦੇ ਹਨ। ਜੋ ਭਾਰ ਘਟਾਉਣ, ਇਮਿਊਨਿਟੀ ਵਧਾਉਣ, ਕਬਜ਼ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ-ਨਾਲ ਹੋਰ ਕਈ ਸਿਹਤ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਅੰਜੀਰ ਦੇ ਜੂਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ? 

ਅੰਜੀਰ ਦਾ ਜੂਸ ਬਣਾਉਣ ਦਾ ਤਰੀਕਾ : 

ਇਸ ਲਈ ਤੁਹਾਨੂੰ ਸਭ ਤੋਂ ਪਹਿਲਾ 5-6 ਤਾਜ਼ੇ ਅੰਜੀਰ ਦੇ ਫਲ ਲੈਣੇ ਹੋਣਗੇ। ਫਿਰ ਇਨ੍ਹਾਂ ਨੂੰ ਧੋ ਕੇ ਉਨ੍ਹਾਂ ਦੇ ਰੇਸ਼ੇ ਕੱਢਣੇ ਹੋਣਗੇ। ਇਸ ਤੋਂ ਬਾਅਦ ਅੰਜੀਰਾਂ ਨੂੰ ਛੋਟੇ ਟੁਕੜਿਆਂ 'ਚ ਕੱਟੋ। ਹੁਣ ਇਨ੍ਹਾਂ ਨੂੰ ਬਲੈਂਡਰ ਜਾਂ ਮਿਕਸਰ 'ਚ ਪੀਸ ਕੇ ਪਾਣੀ ਪਾਓ। ਤੁਸੀਂ ਚਾਹੋ ਤਾਂ ਇਸ 'ਚ ਦੁੱਧ ਮਿਲਾ ਕੇ ਇਸ ਨੂੰ ਸਮੂਦੀ ਦੀ ਤਰ੍ਹਾਂ ਬਣਾ ਸਕਦੇ ਹੋ। ਇਸ ਨੂੰ ਇੱਕ ਗਲਾਸ 'ਚ ਪਾ ਕੇ ਪੀਓ। ਤੁਸੀਂ ਇਸੇ ਤਰ੍ਹਾਂ ਸੁੱਕੇ ਅੰਜੀਰਾਂ ਤੋਂ ਸ਼ੇਕ ਜਾਂ ਸਮੂਦੀ ਵੀ ਬਣਾ ਸਕਦੇ ਹੋ। ਇਸ ਲਈ ਸੁੱਕੀਆਂ ਅੰਜੀਰਾਂ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ। ਫਿਰ ਇਨ੍ਹਾਂ ਨੂੰ ਦੁੱਧ 'ਚ ਮਿਲਾ ਕੇ ਸ਼ੇਕ ਬਣਾ ਕੇ ਪੀਓ।

ਅੰਜੀਰ ਦਾ ਜੂਸ ਪੀਣ ਦੇ ਫਾਇਦੇ

ਨੀਂਦ ਦੀ ਸਮੱਸਿਆ ਕਰਦਾ ਹੈ ਦੂਰ  : 

ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ ਉਨ੍ਹਾਂ ਨੂੰ ਅਜੀਰ ਦਾ ਸੇਵਨ ਕਰਨਾ ਚਾਹੀਦਾ ਹੈ। ਅੰਜੀਰ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਜੋ ਚਿੰਤਾ, ਮਾਈਗਰੇਨ ਅਤੇ ਇਨਸੌਮਨੀਆ ਵਰਗੀਆਂ ਸਮੱਸਿਆਵਾਂ ਵਿੱਚ ਮਦਦ ਕਰਦਾ ਹੈ। ਅੰਜੀਰ ਖਾਣ ਨਾਲ ਨੀਂਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਨੀਂਦ ਦੀ ਸਮੱਸਿਆ ਦੂਰ ਕਰਨ 'ਚ ਮਦਦਗਾਰ : 

ਜਿਨ੍ਹਾਂ ਲੋਕਾਂ ਨੂੰ ਨੀਂਦ ਨਾ ਆਉ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਅੰਜੀਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਅੰਜੀਰ ਦੇ ਜੂਸ ਦਾ ਸੇਵਨ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਜੋ ਚਿੰਤਾ, ਮਾਈਗਰੇਨ ਅਤੇ ਇਨਸੌਮਨੀਆ ਵਰਗੀਆਂ ਸਮੱਸਿਆਵਾਂ 'ਚ ਮਦਦ ਕਰਦਾ ਹੈ। ਅੰਜੀਰ ਖਾਣ ਨਾਲ ਨੀਂਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਕਬਜ਼ ਤੋਂ ਰਾਹਤ ਦਵਾਉਣ 'ਚ ਫਾਇਦੇਮੰਦ : 

ਜਿਨ੍ਹਾਂ ਲੋਕਾਂ ਨੂੰ ਕਬਜ਼ ਜਾ ਪੇਟ ਨਾਲ ਜੁੜੀ ਕੋਈ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਅੰਜੀਰ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਅੰਜੀਰ 'ਚ ਭਰਪੂਰ ਮਾਤਰਾ 'ਚ ਉੱਚ ਫਾਈਬਰ ਅਤੇ ਘੱਟ ਚਰਬੀ ਹੁੰਦੀ ਹੈ। ਦਸ ਦਈਏ ਕਿ ਜੇਕਰ ਤੁਸੀਂ ਰੋਜ਼ਾਨਾ ਅੰਜੀਰ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪੁਰਾਣੀ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।

ਪੱਥਰੀ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ : 

ਪੱਥਰੀ ਦੇ ਮਰੀਜ਼ਾਂ ਲਈ ਵੀ ਅੰਜੀਰ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਯੂਰੋਲੀਥੀਆਟਿਕ ਅਤੇ ਡਾਇਯੂਰੇਟਿਕ ਗੁਣ ਪਾਏ ਜਾਣਦੇ ਹਨ, ਜੋ ਪੱਥਰੀ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਕਾਰਨ ਸਰੀਰ 'ਚ ਪੱਥਰੀ ਘੱਟ ਬਣਦੀ ਹੈ।

ਸਾਹ ਦੀਆਂ ਬੀਮਾਰੀਆਂ 'ਤੋਂ ਰਾਹਤ ਦਵਾਉਣ 'ਚ ਫਾਇਦੇਮੰਦ : 

ਅੰਜੀਰ ਸਾਹ ਪ੍ਰਣਾਲੀ ਯਾਨੀ ਸਾਹ ਲੈਣ ਦੀ ਪ੍ਰਕਿਰਿਆ 'ਚ ਸੁਧਾਰ ਕਰਦੇ ਹਨ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫੀਨੋਲਿਕ ਐਸਿਡ ਪਾਇਆ ਜਾਂਦਾ ਹੈ, ਜੋ ਸਾਹ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਅੰਜੀਰ ਦਾ ਜੂਸ ਪੀਣ ਨਾਲ ਗਲਾ ਸਾਫ਼ ਹੁੰਦਾ ਹੈ ਅਤੇ ਬਲਗਮ ਬਣਨਾ ਬੰਦ ਹੋ ਜਾਂਦਾ ਹੈ।

ਭਾਰ ਘਟਾਉਣ 'ਚ ਮਦਦਗਾਰ :

ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਜੀਰ ਦੇ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤਕ ਭਰੀਆਂ ਰੱਖਣ 'ਚ ਮਦਦ ਕਰਦਾ ਹੈ। ਨਾਲ ਹੀ ਇਹ ਪਾਚਨ ਤੰਤਰ ਨੂੰ ਸੰਤੁਲਿਤ ਕਰਨ 'ਚ ਮਦਦ ਕਰਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ : 

ਸੁੱਕੇ ਅੰਜੀਰ ਦਾ ਸਵਾਦ ਮਿੱਠਾ ਹੁੰਦਾ ਹੈ ਪਰ ਜੇਕਰ ਤੁਸੀਂ ਅੰਜੀਰ ਦੇ ਫਲ ਦਾ ਜੂਸ ਪੀਂਦੇ ਹੋ, ਤਾਂ ਇਸ ਨਾਲ ਸ਼ੂਗਰ ਦੇ ਮਰੀਜ਼ ਨੂੰ ਵੀ ਫਾਇਦਾ ਹੁੰਦਾ ਹੈ। ਅੰਜੀਰ ਖਾਣ ਨਾਲ ਬਲੱਡ ਗਲੂਕੋਜ਼ ਲੈਵਲ ਅਤੇ ਕੋਲੈਸਟ੍ਰਾਲ ਲੈਵਲ ਸੰਤੁਲਿਤ ਰਹਿੰਦਾ ਹੈ। ਅੰਜੀਰ ਦਾ ਜੂਸ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅਲਜ਼ਾਈਮਰ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।) 

ਇਹ ਵੀ ਪੜ੍ਹੋ : Hair Tips : ਡੈਂਡਰਫ ਅਤੇ ਵਾਲਾਂ ਦੇ ਝੜਨ ਤੋਂ ਹੋ ਪਰੇਸ਼ਾਨ, ਨਿੰਮ ਦੇ ਪੱਤੇ ਕਰਨਗੇ ਤੁਹਾਡੇ ਸਮੱਸਿਆ ਦਾ ਹੱਲ, ਜਾਣੋ

Related Post