Maniac Song Controversy : ਯੋ ਯੋ Honey Singh ਦੇ ਗੀਤ ਚ ਘੋੜਾ, T-Series ਦੇ ਮਾਲਕ ਨੂੰ ਨੋਟਿਸ, FIR ਦੀ ਮੰਗ, ਜਾਣੋ ਪੂਰਾ ਮਾਮਲਾ

Maniac Song Ghoda Controversy : ਗੀਤ ਵਿੱਚ 'ਘੋੜੇ' ਵਰਤੋਂ ਨੂੰ ਲੈ ਕੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਨੂੰ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਐਨੀਮਲ ਬੋਰਡ ਆਫ਼ ਇੰਡੀਆ ਨੇ ਜਾਰੀ ਕੀਤਾ ਹੈ, ਜਿਸ ਵਿੱਚ ਘੋੜੇ ਦੀ ਵਰਤੋਂ 'ਤੇ ਇਤਰਾਜ਼ ਜਤਾਇਆ ਗਿਆ ਹੈ।

By  KRISHAN KUMAR SHARMA March 29th 2025 12:32 PM -- Updated: March 29th 2025 01:09 PM
Maniac Song Controversy : ਯੋ ਯੋ Honey Singh ਦੇ ਗੀਤ ਚ ਘੋੜਾ, T-Series ਦੇ ਮਾਲਕ ਨੂੰ ਨੋਟਿਸ, FIR ਦੀ ਮੰਗ, ਜਾਣੋ ਪੂਰਾ ਮਾਮਲਾ

Maniac Song Ghoda Controversy : ਬਾਲੀਵੁੱਡ ਸਿੰਗਰ ਯੋ ਯੋ ਹਨੀ ਸਿੰਘ ਦੀਆਂ ਗੀਤ 'ਮਾਨਿਅਕ' ਨੂੰ ਲੈ ਕੇ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਗੀਤ ਵਿੱਚ 'ਘੋੜੇ' ਵਰਤੋਂ ਨੂੰ ਲੈ ਕੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਨੂੰ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਐਨੀਮਲ ਬੋਰਡ ਆਫ਼ ਇੰਡੀਆ ਨੇ ਜਾਰੀ ਕੀਤਾ ਹੈ, ਜਿਸ ਵਿੱਚ ਘੋੜੇ ਦੀ ਵਰਤੋਂ 'ਤੇ ਇਤਰਾਜ਼ ਜਤਾਇਆ ਗਿਆ ਹੈ।

ਜਾਣਕਾਰੀ ਬੋਰਡ ਨੇ ਇਹ ਸ਼ੋਅ-ਕਾਜ ਨੋਟਿਸ ਪੰਡਿਤ ਰਾਓ ਧਰੇਨਵਰ ਦੀ ਸ਼ਿਕਾਇਤ 'ਤੇ ਜਾਰੀ ਕੀਤਾ ਹੈ। ਇਸ ਵਿੱਚ ਯੋ ਯੋ ਹਨੀ ਸਿੰਘ ਦੇ ਗੀਤ "Maniac" ਨੂੰ ਲੈ ਕੇ ਕਿਹਾ ਗਿਆ ਹੈ ਕਿ ਇਸ ਗੀਤ ਵਿੱਚ ਬਿਨਾਂ ਅਗਾਊਂ ਮਨਜੂਰੀ ਲਏ ਅਤੇ ਬਿਨਾਂ ਕੋਈ ਨੌ-ਅਬਜੈਕਸ਼ਨ (NOC) ਸਰਟੀਫਿਕੇਟ ਦੇ ਘੋੜੇ ਦੀ ਵਰਤੋਂ ਕੀਤੀ ਗਈ ਹੈ, ਜਿਸ 'ਤੇ ਇਤਰਾਜ਼ ਜਤਾਇਆ ਗਿਆ ਹੈ।

ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਟੀ-ਸੀਰੀਜ਼ ਨੇ ਬਿਨਾਂ ਬੋਰਡ ਤੋਂ ਮਨਜੂਰੀ ਲਏ ਘੋੜੇ ਦੀ ਵਰਤੋਂ ਕੀਤੀ ਹੈ, ਜੋ ਕਿ ਪ੍ਰੀਵੈਨਸ਼ਨ ਆਫ ਕਰੂਏਲਟੀ ਟੂ ਐਨੀਮਲਜ਼ ਐਕਟ 1960 ਦੀ ਧਾਰਾ 26ਏ ਦੀ ਉਲੰਘਣਾ ਹੈ। ਬਿਨਾਂ ਮਨਜੂਰੀ ਜਾਨਵਰਾਂ ਨੂੰ ਪ੍ਰਦਰਸ਼ਿਤ ਕਰਨਾ ਗ਼ੈਰ-ਕਾਨੂੰਨੀ ਹੈ। 


ਬੋਰਡ ਨੇ ਨੋਟਿਸ ਰਾਹੀਂ 7 ਦਿਨਾਂ ਦੇ ਅੰਦਰ-ਅੰਦਰ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ, ਨਹੀਂ ਤਾਂ ਬਿਨਾਂ ਕਿਸੇ ਸੂਚਨਾ ਦੇ ਕਾਰਵਾਈ ਕਰਨ ਬਾਰੇ ਲਿਖਿਆ ਹੈ।

ਜ਼ਿਕਰਯੋਗ ਹੈ ਕਿ 2 ਸਾਲਾਂ ਪਹਿਲਾਂ ਵੀ ਪੰਡਿਤਰਾਓ ਧਰੇਨਵਰ, ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਸਰਕਾਰ ਕਾਲਜ, ਸੈਕਟਰ -46 ਚੰਡੀਗੜ੍ਹ ਨੇ ਸੀਪੀ ਗਿੱਲ ਅਤੇ ਸਿੱਧੂ ਮੂਸੇਵਾਲਾ ਨੂੰ ਗੀਤਾਂ 'ਚ ਜਾਨਵਰਾਂ ਦੀ ਵਰਤੋਂ ਕਰਨ ਲਈ ਵੀ ਇਸੇ ਕਿਸਮ ਦਾ  ਨੋਟਿਸ ਜਾਰੀ ਕੀਤਾ ਗਿਆ ਸੀ।

Related Post