'Poha' ਨਾ ਬਣਾ ਕੇ ਦੇਣਾ ਪਤੀ ਨੂੰ ਪਿਆ ਮਹਿੰਗਾ, ਪਤਨੀ ਨੇ ਨਾਰਾਜ਼ ਹੋ ਕੇ ਗੁੱਸੇ 'ਚ ਚੁੱਕਿਆ ਖੌਫਨਾਕ ਕਦਮ

Madhya Pradesh News : ਜਦੋਂ ਕਵਿਤਾ ਦੇ ਪਤੀ ਬਾਲਕਿਸ਼ਨ ਨੇ ਪੋਹਾ ਨਹੀਂ ਬਣਾਇਆ ਤਾਂ ਉਸ ਨੇ ਗੁੱਸੇ 'ਚ ਆ ਕੇ ਜੀਵਨਲੀਲਾ ਸਮਾਪਤੀ ਵਰਗਾ ਕਦਮ ਚੁੱਕ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਹਾਊਸ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

By  KRISHAN KUMAR SHARMA September 1st 2024 12:06 PM

Gwalior News : ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤਨੀ ਨੇ ਆਪਣੇ ਪਤੀ ਨੂੰ ਪੋਹਾ ਬਣਾਉਣ ਦੀ ਬੇਨਤੀ ਕੀਤੀ। ਪਤੀ ਨੇ ਪੋਹਾ ਬਣਾਉਣ ਤੋਂ ਮਨ੍ਹਾ ਕੀਤਾ ਤਾਂ ਪਤਨੀ ਇੰਨੀ ਗੁੱਸੇ 'ਚ ਆਈ ਕਿ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਇਹ ਘਟਨਾ ਗਵਾਲੀਅਰ ਦੇ ਮੁਰਾਰ ਇਲਾਕੇ ਦੀ ਹੈ। ਅਸਲ 'ਚ ਬਾਲਕਿਸ਼ਨ ਜਾਦੌਨ ਦਾ ਵਿਆਹ ਇਕ ਸਾਲ ਪਹਿਲਾਂ ਕਵਿਤਾ ਨਾਮ ਦੀ ਲੜਕੀ ਨਾਲ ਹੋਇਆ ਸੀ। ਸ਼ਨੀਵਾਰ ਨੂੰ ਨਵੀਂ ਵਿਆਹੀ ਕਵਿਤਾ ਨੇ ਆਪਣੇ ਪਤੀ ਨੂੰ ਪੋਹਾ ਖਾਣ ਦੀ ਇੱਛਾ ਜ਼ਾਹਰ ਕੀਤੀ ਅਤੇ ਫਿਰ ਉਸ ਨੂੰ ਪੋਹਾ ਬਣਾਉਣ ਲਈ ਕਿਹਾ।

ਜਦੋਂ ਕਵਿਤਾ ਦੇ ਪਤੀ ਬਾਲਕਿਸ਼ਨ ਨੇ ਪੋਹਾ ਨਹੀਂ ਬਣਾਇਆ ਤਾਂ ਉਸ ਨੇ ਗੁੱਸੇ 'ਚ ਆ ਕੇ ਜੀਵਨਲੀਲਾ ਸਮਾਪਤੀ ਵਰਗਾ ਕਦਮ ਚੁੱਕ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਹਾਊਸ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਡੀਸ਼ਨਲ ਐਸਪੀ ਨਿਰੰਜਨ ਸ਼ਰਮਾ ਦਾ ਕਹਿਣਾ ਹੈ ਕਿ ਕਵਿਤਾ ਨਵ-ਵਿਆਹੀ ਸੀ, ਇਸ ਲਈ ਪੁਲਿਸ ਦਾਜ ਸਮੇਤ ਘਰੇਲੂ ਹਿੰਸਾ ਵਰਗੇ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਪੋਹਾ ਨਾ ਬਣਾਉਣ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਪੁਲਿਸ ਨੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਸਮੇਤ ਕੁੜੀ ਪੱਖ ਦੇ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰੇਗੀ।

Related Post