10 ਸਾਲ ਦੇ ਸਿੱਖ ਬੱਚੇ ਦੀ ਕਹਾਣੀ ਨੇ ਆਨੰਦ ਮਹਿੰਦਰਾ ਨੂੰ ਕੀਤਾ ਭਾਵੁਕ, ਉਦਯੋਗਪਤੀ ਨੇ ਮਦਦ ਲਈ ਵਧਾਇਆ ਹੱਥ

Anand Mahindra: ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਮਵਾਰ ਨੂੰ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਮੁੰਡੇ ਨੂੰ ਆਪਣਾ ਸਮਰਥਨ ਦਿੱਤਾ ਅਤੇ ਪਰਿਵਾਰ ਲਈ ਉਸਦੇ ਯਤਨਾਂ ਦੀ ਸ਼ਲਾਘਾ ਕੀਤੀ।

By  KRISHAN KUMAR SHARMA May 7th 2024 11:33 AM -- Updated: May 7th 2024 11:35 AM

Anand Mahindra: ਆਪਣੇ ਸਮਾਜ ਸੇਵੀ ਕੰਮਾਂ ਨੂੰ ਲੈ ਕੇ ਆਨੰਦ ਮਹਿੰਦਰਾ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਇੱਕ 10 ਸਾਲ ਦੇ ਬੱਚੇ ਦੀ ਮਦਦ ਲਈ ਹੱਥ ਵਧਾਇਆ ਹੈ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਹ ਬੱਚਾ ਖਾਣ ਵਾਲੇ ਰੋਲ ਵੇਚ ਕੇ ਪਰਿਵਾਰ ਦਾ ਗੁਜਾਰਾ ਕਰ ਰਿਹਾ ਹੈ। ਮੁੰਡੇ ਦਾ ਨਾਮ ਜਸਪ੍ਰੀਤ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਮਵਾਰ ਨੂੰ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਮੁੰਡੇ ਨੂੰ ਆਪਣਾ ਸਮਰਥਨ ਦਿੱਤਾ ਅਤੇ ਪਰਿਵਾਰ ਲਈ ਉਸਦੇ ਯਤਨਾਂ ਦੀ ਸ਼ਲਾਘਾ ਕੀਤੀ।

ਬੱਚੇ ਦਾ ਨਾਮ ਜਸਪ੍ਰੀਤ ਹੈ ਅਤੇ ਉਹ ਦਿੱਲੀ ਦੇ ਤਿਲਕ ਨਗਰ ਵਿੱਚ ਰਹਿੰਦਾ ਹੈ। ਜਸਪ੍ਰੀਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਆਪਣੇ ਪਿਤਾ ਦੇ ਸਟਾਲ 'ਤੇ ਰੋਲ ਬਣਾ ਕੇ ਵੇਚ ਰਿਹਾ ਹੈ। ਵੀਡੀਓ ਜਸਪ੍ਰੀਤ ਦੀ ਕਹਾਣੀ ਬਿਆਨ ਕਰਦੀ ਹੈ, ਜਿਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲਈ ਹੈ।

ਗੁਰੂ ਗੋਬਿੰਦ ਸਿੰਘ ਦਾ ਬੱਚਾ ਹਾਂ: ਜਸਪ੍ਰੀਤ ਸਿੰਘ

ਵਾਇਰਲ ਵੀਡੀਓ 'ਚ ਜਸਪ੍ਰੀਤ ਨੇ ਦੱਸਿਆ ਕਿ ਕਿਵੇਂ ਪਿਤਾ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ 'ਤੇ ਆ ਗਈ। ਹੁਣ ਉਹ ਆਪਣਾ ਅਤੇ ਆਪਣੀ ਭੈਣ ਦਾ ਗੁਜ਼ਾਰਾ ਚਲਾਉਣ ਲਈ ਰੋਲ ਵੇਚ ਰਿਹਾ ਹੈ। ਜਸਪ੍ਰੀਤ ਨੇ ਅੱਗੇ ਕਿਹਾ, 'ਮੈਂ ਗੁਰੂ ਗੋਬਿੰਦ ਸਿੰਘ ਦਾ ਬੱਚਾ ਹਾਂ, ਜਦੋਂ ਤੱਕ ਮੇਰੇ ਸਰੀਰ 'ਚ ਤਾਕਤ ਹੈ, ਉਦੋਂ ਤੱਕ ਲੜਾਂਗਾ।'

ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਵਾਇਰਲ ਵੀਡੀਓ ਨੂੰ ਪੋਸਟ ਕਰਦੇ ਹੋਏ ਉਦਯੋਗਪਤੀ ਮਹਿੰਦਰਾ ਨੇ ਲਿਖਿਆ, “ਹਿੰਮਤ ਦਾ ਨਾਮ ਜਸਪ੍ਰੀਤ ਹੈ। ਪਰ ਉਸ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਹੈ ਕਿ ਉਹ ਦਿੱਲੀ ਦੇ ਤਿਲਕ ਨਗਰ ਵਿੱਚ ਰਹਿੰਦਾ ਹੈ। ਜੇਕਰ ਕਿਸੇ ਕੋਲ ਉਸਦਾ ਸੰਪਰਕ ਨੰਬਰ ਹੈ ਤਾਂ ਸ਼ੇਅਰ ਕਰੋ। ਮਹਿੰਦਰਾ ਫਾਊਂਡੇਸ਼ਨ ਦੀ ਟੀਮ ਇਹ ਪਤਾ ਲਗਾਵੇਗੀ ਕਿ ਅਸੀਂ ਉਸ ਦੀ ਸਿੱਖਿਆ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ।

Related Post