ਬਜ਼ੁਰਗ ਨੂੰ ਕਾਰ ਨਾਲ 8 ਕਿਲੋਮੀਟਰ ਘੜੀਸ ਕੇ ਮੌਤ ਦੇ ਘਾਟ ਉਤਾਰਿਆ, ਮਾਮਲਾ ਦਰਜ

By  Ravinder Singh January 22nd 2023 03:46 PM

ਚੰਪਾਰਣ : ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਕੋਟਵਾ ਥਾਣਾ ਖੇਤਰ ਦੇ NH 27 'ਤੇ ਸ਼ੁੱਕਰਵਾਰ ਨੂੰ ਇਕ ਦਰਦਨਾਕ ਸੜਕ ਹਾਦਸੇ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਇਕ ਕਾਰ ਚਾਲਕ ਨੇ ਪਹਿਲਾਂ ਸਾਈਕਲ ਸਵਾਰ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਦੇ ਬੋਨਟ ਵਿੱਚ ਫਸੇ ਬਜ਼ੁਰਗ ਨੂੰ ਅੱਠ ਕਿਲੋਮੀਟਰ ਤੱਕ ਘੜੀਸ ਕੇ ਲੈ ਗਿਆ। ਇਸ ਤੋਂ ਬਾਅਦ ਕਾਰ ਚਾਲਕ ਨੇ ਬ੍ਰੇਕ ਮਾਰ ਕੇ ਬਜ਼ੁਰਗ ਨੂੰ ਬੋਨਟ ਤੋਂ ਹੇਠਾਂ ਸੁੱਟ ਕੇ ਬੇਰਹਿਮੀ ਨਾਲ ਕਾਰ ਹੇਠਾਂ ਦਰੜ ਦਿੱਤਾ ਹੈ। ਇਸ ਤੋਂ ਬਾਅਦ ਕਾਰ ਚਾਲਕ ਕਾਰ ਸਮੇਤ ਫ਼ਰਾਰ ਹੋ ਗਿਆ।



ਇਸ ਸੜਕ ਹਾਦਸੇ 'ਚ ਜ਼ਖਮੀ ਹੋਏ ਮ੍ਰਿਤਕ ਬਜ਼ੁਰਗ ਦੀ ਪਛਾਣ ਕੋਟਵਾ ਥਾਣਾ ਖੇਤਰ ਦੇ ਪਿੰਡ ਬੰਗਰਾ ਨਿਵਾਸੀ 70 ਸਾਲਾ ਸ਼ੰਕਰ ਚੌਧਰੀ ਵਜੋਂ ਹੋਈ ਹੈ। ਉਧਰ ਪਿਪਰਾਕੋਠੀ ਥਾਣਾ ਖੇਤਰ ਦੀ ਪੁਲਿਸ ਨੇ ਕਾਰ ਜ਼ਬਤ ਕਰ ਲਈ ਹੈ ਪਰ ਕਾਰ ਚਾਲਕ ਤੇ ਹੋਰ ਕਾਰ ਸਵਾਰ ਫ਼ਰਾਰ ਹੋ ਗਏ। ਦੱਸਿਆ ਜਾਂਦਾ ਹੈ ਕਿ ਸਾਈਕਲ ਸਵਾਰ ਸ਼ੰਕਰ ਚੌਧਰੀ ਬਾਂਗਰਾ ਚੌਕ ਨੇੜੇ NH-27 ਨੂੰ ਪਾਰ ਕਰ ਰਿਹਾ ਸੀ। ਇਸੇ ਦੌਰਾਨ ਗੋਪਾਲਗੰਜ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਸ਼ੰਕਰ ਚੌਧਰੀ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ।

ਟੱਕਰ ਮਗਰੋਂ ਸ਼ੰਕਰ ਚੌਧਰੀ ਨੇ ਕਾਰ ਦੇ ਬੋਨਟ 'ਤੇ ਛਾਲ ਮਾਰ ਕੇ ਵਾਈਪਰ ਨੂੰ ਫੜ ਲਿਆ। ਇਸ ਦੌਰਾਨ ਉਹ ਰੌਲਾ ਪਾਉਂਦਾ ਰਿਹਾ ਅਤੇ ਕਾਰ ਰੋਕਣ ਦੀ ਮਿੰਨਤ ਕਰਦਾ ਰਿਹਾ। ਜਿਸ ਨੂੰ ਸੜਕ ਕਿਨਾਰੇ ਖੜ੍ਹੇ ਲੋਕਾਂ ਨੇ ਦੇਖਿਆ। ਉਸ ਨੇ ਕਾਰ ਰੋਕਣ ਲਈ ਉੱਚੀ-ਉੱਚੀ ਰੌਲਾ ਵੀ ਪਾਇਆ। ਜਦਕਿ ਕੁਝ ਲੋਕਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਕਾਰ ਚਾਲਕ ਉਸੇ ਹੀ ਤੇਜ਼ ਰਫਤਾਰ ਨਾਲ ਕਾਰ ਭਜਾਉਂਦਾ ਰਿਹਾ।

ਇਹ ਵੀ ਪੜ੍ਹੋ : ਲੁਧਿਆਣਾ ’ਚ ਬੇਖੌਫ ਲੁਟੇਰੇ, ਬਜ਼ੁਰਗ ਔਰਤ ਦੀਆਂ ਖੋਹੀਆਂ ਵਾਲੀਆਂ

ਕੋਟਵਾ ਦੇ ਕਦਮ ਚੌਕ ਨੇੜੇ ਡਰਾਈਵਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਤੇ ਸ਼ੰਕਰ ਅੱਗੇ ਜਾ ਡਿੱਗਿਆ। ਇਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੋਟਵਾ ਥਾਣਾ ਮੁਖੀ ਅਨੁਜ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਨਐੱਚ ਸਾਈਡ ਦੇ ਸਾਰੇ ਥਾਣਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਿਪਰਾਕੋਠੀ ਪੁਲਿਸ ਨੇ ਕਾਰ ਨੂੰ ਕਬਜ਼ੇ 'ਚ ਲੈ ਲਿਆ ਹੈ ਪਰ ਕਾਰ ਚਾਲਕ ਤੇ ਸਵਾਰ ਸਾਰੇ ਫ਼ਰਾਰ ਹੋ ਗਏ। ਇਸ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਕਾਰ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ।

Related Post