Amritsar News : Burger ਦੇ ਆਰਡਰ ਨੂੰ ਲੈ ਕੇ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਹਾਲਤ ਨਾਜ਼ੁਕ
firing in Amritsar : ਕੱਥੂਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਨਾਮੀ ਰੈਸਟੋਰੈਂਟ ਦੇ ਇੱਕ ਕਰਿੰਦੇ ਨੇ ਗਾਹਕ ਵੱਲੋਂ ਬਰਗਰ ਲੇਟ ਹੋਣ ਦੀ ਸ਼ਿਕਾਇਤ 'ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Burger Order firing in Amritsar : ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਖਿੱਲੀ ਉਡਾਈ ਜਾ ਰਹੀ ਹੈ। ਨਿੱਤ ਦਿਨ ਸਾਹਮਣੇ ਆ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ 'ਚ ਹੁਣ ਤਾਜ਼ਾ ਘਟਨਾ ਅੰਮ੍ਰਿਤਸਰ ਦੀ ਸਾਹਮਣੇ ਆਈ ਹੈ। ਇਥੇ ਕੱਥੂਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਨਾਮੀ ਰੈਸਟੋਰੈਂਟ ਦੇ ਇੱਕ ਕਰਿੰਦੇ ਨੇ ਗਾਹਕ ਵੱਲੋਂ ਬਰਗਰ ਲੇਟ ਹੋਣ ਦੀ ਸ਼ਿਕਾਇਤ 'ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਸਿੰਘ ਨਾਮ ਦਾ ਇੱਕ ਮੁੰਡਾ ਇਥੇ ਰੈਸਟੋਰੈਂਟ 'ਚ ਬਰਗਰ ਖਾਣ ਲਈ ਆਇਆ ਸੀ। ਉਸ ਨੇ ਇਸ ਦੌਰਾਨ ਆਰਡਰ ਕੀਤਾ ਤੇ ਜਦੋਂ ਬਰਗਰ ਦਾ ਆਰਡਰ ਕਾਫੀ ਦੇਰ ਨਾ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਗ੍ਰਾਹਕ ਦੇ ਨਾਲ "ਤੂੰ-ਤੂੰ ਮੈਂ-ਮੈਂ " ਸ਼ੁਰੂ ਕਰ ਦਿੱਤੀ। ਬਹਿਸ ਇੰਨੀ ਵੱਧ ਗਈ ਕਿ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਗ੍ਰਾਹਕ ਸੁਰਜੀਤ ਸਿੰਘ 'ਤੇ ਗੋਲੀ ਚਲਾ ਦਿੱਤੀ। ਨਤੀਜੇ ਵੱਜੋਂ ਸੁਰਜੀਤ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਾਤ ਨਾਜ਼ੁਕ ਬਣੀ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਮੰਗੀ ਸਖਤ ਕਾਰਵਾਈ
ਉਧ, ਜ਼ਖ਼ਮੀ ਸੁਰਜੀਤ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਰਜੀਤ, ਕੱਥੂਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਰੈਸਟੋਰੈਂਟ 'ਚ ਬਰਗਰ ਖਾਣ ਗਿਆ ਸੀ। ਜਦੋਂ ਉਸਨੇ ਬਰਗਰ ਦਾ ਆਰਡਰ ਦਿੱਤਾ ਅਤੇ ਬਰਗਰ ਕਾਫੀ ਦੇਰ ਤੱਕ ਉਸਨੂੰ ਨਹੀਂ ਮਿਲਿਆ, ਤਾਂ ਉਸਨੇ ਰੈਸਟੋਰੈਂਟ ਦੇ ਨੌਜਵਾਨ ਨੌਜਵਾਨ ਨਾਲ ਗੱਲਬਾਤ ਕੀਤੀ, ਪਰ ਉਲਟਾ ਨੌਜਵਾਨ ਅੱਗੋਂ ਬਦਸਲੂਕੀ ਕਰਨ ਲੱਗਿਆ। ਇਸ ਦੌਰਾਨ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਸੁਰਜੀਤ ਸਿੰਘ 'ਤੇ ਗੋਲੀ ਚਲਾ ਦਿੱਤੀ ਅਤੇ ਹੁਣ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅੱਗੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਅਜਿਹੇ ਲੋਕ ਜੋ ਛੋਟੇ-ਛੋਟੇ ਗੱਲ 'ਤੇ ਗੋਲੀਆਂ ਚਲਾਉਂਦੇ ਹਨ, ਉਨ੍ਹਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਭਵਿੱਖ ਵਿੱਚ ਉਹ ਅਜਿਹੀ ਹਰਕਤ ਨਾ ਕਰਨ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕੱਥੂਨੰਗਲ ਟੋਲ ਪਲਾਜ਼ਾ ਨਜ਼ਦੀਕ ਨਿੱਜੀ ਰੈਸਟੋਰੈਂਟ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਨੌਜਵਾਨ ਨੂੰ ਗੋਲੀ ਲੱਗੀ ਹੈ ਉਹ ਪਿੰਡ ਦੇ ਮੌਜੂਦਾ ਸਰਪੰਚ ਦਾ ਮੁੰਡਾ ਹੈ।ਫਿਲਹਾਲ ਜਖਮੀ ਨੌਜਵਾਨ ਦੇ ਬਿਆਨ ਕਲਮਬੱਧ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।