Amritsar News : ਵਕੀਲ ਪਤੀ ਨੇ ਦਾਤਰ ਮਾਰ ਕੇ ਕੀਤਾ ਪਤਨੀ ਦਾ ਕਤਲ, ਕਾਰਨ ਪੜ੍ਹ ਕੇ ਉਡ ਜਾਣਗੇ ਤੁਹਾਡੇ ਹੋਸ਼

Wife Muder in Amritsar : ਦੱਸਿਆ ਜਾ ਰਿਹਾ ਹੈ ਕਿ ਵਕੀਲ ਬਲਜੀਤ ਮਾਨ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਜਾਇਜ਼ ਸੰਬੰਧ ਸਨ, ਜਿਸ ਦੇ ਚਲਦੇ ਉਸ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦਾ ਨਾਂ ਵਿਕਰਮਜੀਤ ਕੌਰ ਹੈ ਤੇ ਉਹ ਇੱਕ ਸਕੂਲ ਦੇ ਵਿੱਚ ਟੀਚਰ ਸੀ।

By  KRISHAN KUMAR SHARMA November 8th 2024 04:58 PM -- Updated: November 8th 2024 05:01 PM

Husband Killed Wife : ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਦੇ ਅਧੀਨ ਆਉਂਦੇ ਇਲਾਕਾ ਜੋੜਾ ਫਾਟਕ ਦੇ ਕੋਲ ਜੱਜ ਨਗਰ ਇਲਾਕੇ ਦੇ ਵਿੱਚ ਇੱਕ ਵਕੀਲ ਵੱਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ 'ਤੇ ਹੀ ਮੁਲਜ਼ਮ ਵਕੀਲ ਨੂੰ ਕਾਬੂ ਕਰ ਲਿਆ।

ਪਹਿਲੇ ਅੰਦਾਜ਼ੇ 'ਚ ਪ੍ਰੇਮ ਸਬੰਧਾਂ ਕਾਰਨ ਦੱਸਿਆ ਜਾ ਰਿਹਾ ਕਤਲ

ਘਟਨਾ ਦੇਰ ਰਾਤ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਵਕੀਲ ਬਲਜੀਤ ਮਾਨ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਜਾਇਜ਼ ਸੰਬੰਧ ਸਨ, ਜਿਸ ਦੇ ਚਲਦੇ ਉਸ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਉਮਰ 37 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਦੋਵਾਂ ਦਾ ਇੱਕ ਬੱਚਾ ਵੀ ਹੈ। ਮ੍ਰਿਤਕਾ ਦਾ ਨਾਂ ਵਿਕਰਮਜੀਤ ਕੌਰ ਹੈ ਤੇ ਉਹ ਇੱਕ ਸਕੂਲ ਦੇ ਵਿੱਚ ਟੀਚਰ ਸੀ।

ਪੁਲਿਸ ਵੱਲੋਂ ਅੱਜ ਮੁਲਜ਼ਮ ਬਲਜੀਤ ਮਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਦੇ ਚਲਦੇ ਅਦਾਲਤ ਵੱਲੋਂ ਪੁਲਿਸ ਨੂੰ ਬਲਜੀਤ ਸਿੰਘ ਮਾਨ ਦਾ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ।

ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਬਲਜੀਤ ਮਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ ਕਿਉਂਕਿ ਉਸ ਵੱਲੋਂ ਕੱਲ ਦੇਰ ਰਾਤ ਆਪਣੀ ਪਤਨੀ ਦਾ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਦਿਨ ਦੇ ਰਿਮਾਂਡ ਉਪਰੰਤ ਕੱਲ ਇਸ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਪੁਲਿਸ ਕਤਲ ਦਾ ਅਸਲ ਕਾਰਨ ਜਾਨਣ ਦੀ ਕੋਸ਼ਿਸ਼ ਕਰੇਗੀ, ਜਿਸ ਦੇ ਚਲਦੇ ਬਲਜੀਤ ਮਾਨ ਨੇ ਆਪਣੀ ਪਤਨੀ ਦਾ ਕਤਲ ਕੀਤਾ।

Related Post