ਅੰਮ੍ਰਿਤਸਰ: 20-25 ਨੌਜਵਾਨਾਂ ਵੱਲੋਂ ਘਰ ਦੀ ਭੰਨਤੋੜ; ਪਰਿਵਾਰ 'ਤੇ ਹਮਲੇ ਦੀ CCTV ਫੁਟੇਜ ਆਈ ਸਾਹਮਣੇ
ਅੰਮ੍ਰਿਤਸਰ: ਇਹ ਮਾਮਲਾ ਅੰਮ੍ਰਿਤਸਰ ਦੇ ਗਹਿਰੀ ਮੰਡੀ ਦਾ ਹੈ, ਜਿਥੋਂ ਦੇ ਇਕ ਪਰਿਵਾਰ ਉਪਰ ਕੁਝ ਨੋਜਵਾਨਾ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਨੌਜਵਾਨਾਂ ਵੱਲੋਂ ਘਰ ਦੀ ਭੰਨਤੋੜ ਵੀ ਕੀਤੀ ਗਈ, ਜਿਸਦੀ ਸੀ.ਸੀ.ਟੀ.ਵੀ. ਸਾਹਮਣੇ ਆਈ ਹੈ, ਜਿਸ ਵਿਚ ਹਮਲਾ ਕਰਦੇ ਨੋਜਵਾਨ ਸਾਫ ਦਿਖਾਈ ਦੇ ਰਹੇ ਹਨ।
ਜਿਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਰਿਵਾਰ 'ਤੇ ਮਾਰਚ ਮਹੀਨੇ ਵੀ ਇਹਨਾ ਨੋਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਹੁਣ ਬੀਤੀ ਰਾਤ ਮੁੜ ਤੋਂ ਰੰਜਿਸ਼ ਤਹਿਤ ਘਰ ਉਪਰ 20 ਤੋਂ 25 ਨੋਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਜਿੱਥੇ ਮਕਾਨ ਦੀ ਭੰਨਤੋੜ ਕੀਤੀ ਗਈ, ਉੱਥੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ। ਜਿੱਥੇ ਘਰ ਦਾ ਸਮਾਨ ਤੋੜਿਆ, ਉਥੇ ਹੀ ਇਟਾਂ-ਰੋੜਿਆਂ ਦੇ ਹਮਲੇ 'ਚ ਪੀੜਤ ਮਹਿਲਾ ਦਾ ਬੇਟਾ ਵੀ ਜ਼ਖਮੀ ਹੋ ਗਿਆ।
ਇਸ ਪੂਰੇ ਹਮਲੇ ਦੀ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਜਿਸ ਵਿੱਚ ਹਮਲਾਵਰ ਵੀ ਸਾਫ ਦਿਖਾਈ ਦੇ ਰਹੇ ਹਨ। ਜਿਸ ਦੇ ਚਲਦੇ ਹੁਣ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਹੈ ਅਤੇ ਪੰਜਾਬ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰ ਰਹੇ ਹਨ।
ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲੀ ਸੀ। ਜਿਸਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇ ਧਿਰਾ ਦਾ ਆਪਸੀ ਰਜਿੰਸ਼ ਦੇ ਚਲਦਿਆ ਝਗੜਾ ਚਲਦਾ ਆ ਰਿਹਾ ਹੈ। ਜਿਸ ਦੇ ਚਲਦੇ ਮੁੜ ਤੋਂ ਲੰਘੀ ਰਾਤ ਵੀ ਕੁਝ ਨੋਜਵਾਨਾਂ ਵੱਲੋਂ ਪਰਮਜੀਤ ਕੌਰ ਪਤਨੀ ਸਰਦੂਲ ਸਿੰਘ ਦੇ ਘਰ ਹਮਲਾ ਕਰ ਭੰਨਤੋੜ ਕਰਦਿਆਂ ਇਟ-ਰੋੜੇ ਚਲਾਏ ਗਏ। ਜਿਸ ਸਬੰਧੀ ਜਾਂਚ ਚਲ ਰਹੀ ਹੈ, ਜਲਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।