Amritsar News : ਅਦਾਲਤ ਦਾ ਵੱਡਾ ਫੈਸਲਾ, 6 ਸਾਲਾ ਮਾਸੂਮ ਧੀ ਨਾਲ ਜਬਰ-ਜਨਾਹ ਕਰਨ ਵਾਲੇ ਪਿਓ ਨੂੰ ਫਾਂਸੀ ਦੀ ਸਜ਼ਾ

Crime against Children : ਅੰਮ੍ਰਿਤਸਰ ਅਦਾਲਤ ਨੇ 6 ਸਾਲਾ ਬੱਚੀ ਨਾਲ ਜਬਰ-ਜਨਾਹ ਦੇ 5 ਸਾਲ ਪੁਰਾਣੇ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ 6 ਸਾਲਾ ਮਾਸੂਮ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਪਿਓ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

By  KRISHAN KUMAR SHARMA August 30th 2024 12:20 PM -- Updated: August 30th 2024 12:34 PM

Crime against Children : ਅੰਮ੍ਰਿਤਸਰ ਅਦਾਲਤ ਨੇ 6 ਸਾਲਾ ਬੱਚੀ ਨਾਲ ਜਬਰ-ਜਨਾਹ ਦੇ 5 ਸਾਲ ਪੁਰਾਣੇ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ 6 ਸਾਲਾ ਮਾਸੂਮ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਪਿਓ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਜਾਣਕਾਰੀ ਅਨੁਸਾਰ ਮਾਮਲਾ 5 ਸਾਲ ਪੁਰਾਣਾ, ਜਿਸ ਵਿੱਚ ਅੰਮ੍ਰਿਤਸਰ ਦੀ ਫਾਸਟ ਟਰੈਕ ਅਦਾਲਤ ਨੇ ਆਪਣੀ ਹੀ 6 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਅਤੇ ਫਿਰ ਕਤਲ ਕਰਨ ਦੇ ਮਾਮਲੇ 'ਚ ਪਿਓ ਨੂੰ  ਡੇਢ ਲੱਖ ਰੁਪਏ ਜੁਰਮਾਨਾ ਅਤੇ ਫਾਂਸੀ ਦੀ ਸਜ਼ਾ ਸੁਣਾਈ ਹੈ।

ਵਧੀਕ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਤ੍ਰਿਪਤਜੋਤ ਕੌਰ ਦੀ ਅਦਾਲਤ ਨੇ ਬਾਬਾ ਬਕਾਲਾ ਦੇ ਪਿੰਡ ਲੱਖੂਵਾਲ ਦੇ ਵਾਸੀ 36 ਸਾਲਾ ਪ੍ਰਤਾਪ ਸਿੰਘ ਨੂੰ ਇਹ ਸਜ਼ਾ 4-5 ਜਨਵਰੀ 2020 ਦੀ ਦਰਮਿਆਨੀ ਰਾਤ ਨੂੰ ਕੀਤੇ ਘਿਨੌਣੇ ਅਪਰਾਧ ਲਈ ਧਾਰਾ 302 ਅਤੇ ਪੌਸਕੋ ਐਕਟ ਦੀ ਧਾਰਾ 6 ਅਧੀਨ ਦਰਜ ਮੁਕੱਦਮੇ ਦੀ ਸੁਣਵਾਈ ਦੌਰਾਨ ਸੁਣਾਈ। ਅਦਾਲਤ ਨੇ ਧਾਰਾ 302 ਤਹਿਤ ਫਾਂਸੀ ਦੀ ਸਜਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਅਤੇ ਪੌਸਕੋ ਐਕਟ ਦੀ ਧਾਰਾ 6 ਤਹਿਤ ਤਾਅ ਉਮਰ ਲਈ ਉਮਰ ਕੈਦ ਤੇ 50,000 ਰੁਪਏ ਜੁਰਮਾਨੇ ਦੀ ਸਖਤ ਸਜਾ ਸੁਣਾਈ। ਇਹ ਦੋਵੇਂ ਸਜਾਵਾਂ ਇਕੱਠੀਆਂ ਚੱਲਣਗੀਆਂ।

ਬੱਚੀ ਦੀ ਮਾਂ ਨੇ ਰੋ-ਰੋ ਕੇ ਦੱਸ ਵਾਰਦਾਤ, ਅਦਾਲਤ ਦੇ ਫੈਸਲੇ ਨੂੰ ਦੱਸਿਆ ਸਹੀ

ਅਦਾਲਤ ਦੇ ਫੈਸਲੇ 'ਤੇ ਸਜ਼ਾ ਜਾਫਤਾ ਪ੍ਰਤਾਪ ਸਿੰਘ ਦੀ ਪਤਨੀ ਰਮਨਦੀਪ ਕੌਰ ਨੇ ਰੋ-ਰੋ ਕੇ ਸਾਰੀ ਦਾਸਤਾਨ ਦੱਸੀ। ਉਸ ਨੇ ਦੱਸਿਆ ਕਿ ਉਹ ਪਰਿਵਾਰਕ ਝਗੜੇ ਕਰਕੇ ਪ੍ਰਤਾਪ ਤੋਂ ਬੱਚਿਆਂ ਸਮੇਤ ਵੱਖ ਰਹਿੰਦੀ ਸੀ ਅਤੇ ਦੋਸ਼ੀ ਸਮੇਂ-ਸਮੇਂ ‘ਤੇ ਆਪਣੀ ਬੱਚੀ ਨੂੰ ਆਪਣੇ ਨਾਲ ਲੈ ਕੇ ਜਾਂਦਾ ਸੀ। ਵਾਰਦਾਤ ਵਾਲੇ ਦਿਨ 4 ਜਨਵਰੀ ਸ਼ਾਮ ਨੂੰ ਉਹ ਬੱਚੀ ਨੂੰ ਆਪਣੇ ਨਾਲ ਲੈ ਗਿਆ ਪਰ ਵਾਪਸ ਛੱਡਣ ਨਹੀਂ ਆਇਆ। ਉਪਰੰਤ ਬੱਚੀ ਦੀ ਭਾਲ ਕਰਨ 'ਤੇ ਪਤਾ ਲੱਗਾ ਸੀ ਕਿ ਪ੍ਰਤਾਪ ਨੇ ਜੰਗਲੀ ਇਲਾਕੇ ਵਿੱਚ ਨੰਨ੍ਹੀ ਬੱਚੀ ਨਾਲ ਜਬਰ-ਜਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਜਿਸ ਤੋਂ ਬਾਅਦ ਆਪਣੀ ਬੱਚੀ ਦੀ ਲਾਸ਼ ਦਰਖਤ ਨਾਲ ਲਟਕਾ ਦਿੱਤੀ ਸੀ।

ਰਮਨਦੀਪ ਕੌਰ ਨੇ ਫੈਸਲੇ ਨੂੰ ਸਹੀ ਕਿਹਾ ਤੇ ਮੰਗ ਕੀਤੀ ਕਿ ਪੱਕੇ ਤੌਰ 'ਤੇ ਇਹ ਕਾਨੂੰਨ ਬਣਾ ਦਿੱਤਾ ਜਾਣਾ ਚਾਹੀਦਾ ਹੈ, ਕਿ ਅਜਿਹੀ ਦਰਿੰਦਗੀ ਕਰਨ ਵਾਲੇ ਨੂੰ ਮੌਕੇ 'ਤੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ।

Related Post