Amrita Warring Entry In Politics : ਕੌਣ ਹਨ ਅੰਮ੍ਰਿਤਾ ਵੜਿੰਗ ? ਸਿਆਸਤ ’ਚ ਆਉਣ ਤੋਂ ਪਹਿਲਾਂ ਚਲਾ ਰਹੇ ਹਨ NGO, ਜਾਣੋ ਇਨ੍ਹਾਂ ਬਾਰੇ ਸਭ ਕੁਝ

45 ਸਾਲਾਂ ਅੰਮ੍ਰਿਤਾ ਵੜਿੰਗ ਇਸ ਸੀਟ ਤੋਂ ਉਮੀਦਵਾਰ ਹਨ ਅਤੇ ਰਾਜਨੀਤੀ ’ਚ ਪਹਿਲੀ ਵਾਰ ਕਦਮ ਰੱਖਣ ਵਾਲੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਪਤੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਂਗ ਪਹਿਲਾਂ ਹੀ ਭਾਸ਼ਣਕਾਰੀ ਹੁਨਰ ਨਾਲ ਆਪਣੇ ਲਈ ਇੱਕ ਸਥਾਨ ਬਣਾ ਲਿਆ ਹੈ।

By  Aarti October 23rd 2024 12:31 PM -- Updated: October 23rd 2024 04:23 PM

Amrita Warring Entry In Politics : ਕਾਂਗਰਸ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਆਪਣੀ ਸੂਚੀ ਵਿਚ ਦੋ ਸੀਟਾਂ 'ਤੇ ਆਪਣੇ ਪੁਰਾਣੇ ਵਿਧਾਇਕਾਂ, ਜੋ ਸੰਸਦ ਮੈਂਬਰ ਬਣ ਚੁੱਕੇ ਹਨ, ਦੀਆਂ ਪਤਨੀਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਦੇ ਨਾਲ ਹੀ ਦੋ ਸੀਟਾਂ 'ਤੇ ਨਵੇਂ ਚਿਹਰੇ ਮੈਦਾਨ 'ਚ ਹਨ।

ਉੱਥੇ ਹੀ ਜੇਕਰ ਗਿੱਦੜਬਾਹਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਤੋਂ ਅੰਮ੍ਰਿਤਾ ਵੜਿੰਗ ਨੂੰ ਸਿਆਸੀ ਮੈਦਾਨ ’ਚ ਉਤਾਰਿਆ ਗਿਆ ਹੈ। 45 ਸਾਲਾਂ ਅੰਮ੍ਰਿਤਾ ਵੜਿੰਗ ਇਸ ਸੀਟ ਤੋਂ ਉਮੀਦਵਾਰ ਹਨ ਅਤੇ ਰਾਜਨੀਤੀ ’ਚ ਪਹਿਲੀ ਵਾਰ ਕਦਮ ਰੱਖਣ ਵਾਲੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਪਤੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਂਗ ਪਹਿਲਾਂ ਹੀ ਭਾਸ਼ਣਕਾਰੀ ਹੁਨਰ ਨਾਲ ਆਪਣੇ ਲਈ ਇੱਕ ਸਥਾਨ ਬਣਾ ਲਿਆ ਹੈ।

ਦੱਸ ਦਈਏ ਕਿ ਅੰਮ੍ਰਿਤਾ ਦੇ ਪਹਿਲਾਂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦੀ ਉਮੀਦ ਸੀ ਪਰ ਪਾਰਟੀ ਨੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਮੈਦਾਨ ਵਿੱਚ ਉਤਾਰਿਆ। ਪਰ ਹੁਣ ਉਹ ਗਿੱਦੜਬਾਹਾ ਤੋਂ ਚੋਣ ਲੜਨਗੇ। 

ਕੌਣ ਹਨ ਅੰਮ੍ਰਿਤਾ ਵੜਿੰਗ 

ਦੱਸ ਦਈਏ ਕਿ ਗਿੱਦੜਬਾਹਾ ਤੋਂ ਪਹਿਲਾਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਧਾਇਕ ਸਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਪਣੀ ਸੀਟ ਛੱਡ ਦਿੱਤੀ ਸੀ। ਹੁਣ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਮੈਦਾਨ 'ਚ ਉਤਾਰਿਆ ਹੈ।


ਜੇਕਰ ਅੰਮ੍ਰਿਤਾ ਵੜਿੰਗ ਦੀ ਗੱਲ੍ਹ ਕੀਤੀ ਜਾਵੇ ਤਾਂ ਅੰਮ੍ਰਿਤਾ ਵੜਿੰਗ ਆਸਰਾ ਫਾਊਂਡੇਸ਼ਨ ਦੇ ਸੰਸਥਾਪਕ ਹਨ। ਇਹ ਇੱਕ ਐਨਜੀਓ ਹੈ ਜਿੱਥੇ ਉਨ੍ਹਾਂ ਵੱਲੋਂ ਲੋੜਵੰਦਾਂ ਦੀ ਸੇਵਾ ਕਰਦੀ ਹੈ ਅਤੇ ਮੁੱਖ ਤੌਰ 'ਤੇ ਇਸ ਐਨਜੀਓ ਵੱਲੋਂ ਸਿੱਖਿਆ ਅਤੇ ਸਿਹਤ ਸੰਭਾਲ ਖੇਤਰ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। 


ਇਸੇ ਆਸਰਾ ਫਾਊਂਡੇਸ਼ਨ ਦੇ ਅਧੀਨ ਹਾਲ ਹੀ ਵਿੱਚ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ ਸੀ ਅਤੇ ਲਗਭਗ 10,000 ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਸੀ ਕਿਉਂਕਿ ਐਨਜੀਓ ਨੇ ਉਹਨਾਂ ਨੂੰ ਇਸ ਡਰਾਈਵ ਵਿੱਚ ਐਨਕਾਂ ਪ੍ਰਦਾਨ ਕੀਤੀਆਂ ਸਨ।

ਇਸੇ ਤਰ੍ਹਾਂ ਸੰਸਥਾ ਵੱਲੋਂ ਕੋਵਿਡ ਦੌਰਾਨ ਲੋੜਵੰਦਾਂ ਨੂੰ ਮੁਫਤ ਰਾਸ਼ਨ, ਬੱਚਿਆਂ ਨੂੰ ਸਵੈਟਰ ਅਤੇ ਸਕੂਲੀ ਵਰਦੀਆਂ ਮੁਹੱਈਆ ਕਰਵਾਈਆਂ ਗਈਆਂ ਅਤੇ ਐਨਜੀਓ ਵੱਲੋਂ ਕਈ ਹੋਰ ਸਮਾਜਿਕ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਉੱਥੇ ਹੀ ਜੇਕਰ ਅੰਮ੍ਰਿਤਾ ਵੜਿੰਗ ਦੀ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕੰਪਿਊਟਰ ਐਪਲੀਕੇਸ਼ਨ ’ਚ ਮਾਸਟਰ ਦੀ ਡਿਗਰੀ ਹਾਸਿਲ ਕੀਤੀ ਹੋਈ ਹੈ। 

ਅੰਮ੍ਰਿਤਾ ਵੜਿੰਗ ਦਾ ਪਹਿਲਾ ਬਿਆਨ 

ਗਿੱਦੜਬਾਹਾ ਤੋਂ ਟਿਕਟ ਮਿਲਣ ’ਤੇ ਅੰਮ੍ਰਿਤਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਮੇਰਾ ਟੀਚਾ ਸਿਰਫ ਜਿੱਤ ਹਾਸਿਲ ਕਰਨਾ ਹੈ। ਉਨ੍ਹਾਂ ਇਸ ਮੌਕੇ ਕਾਂਗਰਸ ਹਾਈਕਮਾਨ ਤੇ ਪਤੀ ਪੰਜਾਬ ਕਾਂਗਰਸ ਦੇ ਪ੍ਰਧਾਨ ਅੰਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ। 

ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ - ਗਿੱਦੜਬਾਹਾ 

  • ਆਮ ਆਦਮੀ ਪਾਰਟੀ - ਡਿੰਪੀ ਢਿੱਲੋਂ
  • ਬੀਜੇਪੀ- ਮਨਪ੍ਰੀਤ ਸਿੰਘ ਬਾਦਲ 
  • ਕਾਂਗਰਸ- ਅੰਮ੍ਰਿਤਾ ਵੜਿੰਗ 
  • ਸ਼੍ਰੋਮਣੀ ਅਕਾਲੀ ਦਲ- ਕੋਈ ਐਲਾਨ ਨਹੀਂ 

ਇਹ ਵੀ ਪੜ੍ਹੋ : Farmer Shot Dead : ਕਿਸਾਨ ਦਾ ਗੋਲੀ ਮਾਰ ਕੇ ਕਤਲ, 25 ਏਕੜ ਜ਼ਮੀਨ 'ਤੇ ਕਬਜ਼ਾ ਕਰਨ ਆਏ ਸਨ ਮੁਲਜ਼ਮ

Related Post