Arvind Kejriwal Overconfidence : 'ਬਹੁਤ ਜ਼ਿਆਦਾ ਆਤਮਵਿਸ਼ਵਾਸੀ ਹੋਣਾ ਵੀ ਚੰਗਾ ਨਹੀਂ, ਕਿਸੇ ਵੀ ਚੋਣ ਨੂੰ ਹਲਕੇ 'ਚ ਨਾ ਲਓ' ਹਰਿਆਣਾ 'ਚ AAP ਦੀ ਹਾਰ 'ਤੇ ਕੇਜਰੀਵਾਲ ਦਾ ਬਿਆਨ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਚੋਣ ਨਤੀਜਿਆਂ ਦਾ 'ਸਭ ਤੋਂ ਵੱਡਾ ਸਬਕ' ਇਹ ਹੈ ਕਿ ਚੋਣਾਂ 'ਚ ਕਦੇ ਵੀ 'ਜਿਆਦਾ ਆਤਮਵਿਸ਼ਵਾਸ' ਵਿਚ ਨਹੀਂ ਰਹਿਣਾ ਚਾਹੀਦਾ।

By  Aarti October 8th 2024 03:45 PM

Arvind Kejriwal Overconfidence : ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁਣ ਸਾਫ਼ ਹਨ। ਇੱਕ ਵਾਰ ਫਿਰ ਯਾਨੀ ਕਿ ਲਗਾਤਾਰ ਤੀਜੀ ਵਾਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਕਾਂਗਰਸ ਨੂੰ ਇਸ ਵਾਰ ਜਿੱਤ ਦੀ ਉਮੀਦ ਸੀ ਪਰ ਭਾਜਪਾ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਹੁਣ ਇਨ੍ਹਾਂ ਨਤੀਜਿਆਂ 'ਤੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਹਨ।

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਚੋਣ ਨਤੀਜਿਆਂ ਦਾ 'ਸਭ ਤੋਂ ਵੱਡਾ ਸਬਕ' ਇਹ ਹੈ ਕਿ ਚੋਣਾਂ 'ਚ ਕਦੇ ਵੀ 'ਜਿਆਦਾ ਆਤਮਵਿਸ਼ਵਾਸ' ਵਿਚ ਨਹੀਂ ਰਹਿਣਾ ਚਾਹੀਦਾ।

ਕੀ ਕਿਹਾ ਕੇਜਰੀਵਾਲ ਨੇ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਚੋਣ ਨਤੀਜਿਆਂ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਚੋਣਾਂ 'ਚ ਕਦੇ ਵੀ ਜ਼ਿਆਦਾ ਆਤਮਵਿਸ਼ਵਾਸੀ ਨਹੀਂ ਰਹਿਣਾ ਚਾਹੀਦਾ। ਕੇਜਰੀਵਾਲ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਭਾਜਪਾ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ।

'ਆਪ' ਦੇ ਨਗਰ ਨਿਗਮ ਮੈਂਬਰਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 'ਦੇਖਦੇ ਹਾਂ ਕਿ ਹਰਿਆਣਾ 'ਚ ਕੀ ਨਤੀਜੇ ਆਉਂਦੇ ਹਨ। ਇਸ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਚੋਣਾਂ ਵਿਚ ਕਦੇ ਵੀ ਜ਼ਿਆਦਾ ਆਤਮ-ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਕਿਸੇ ਵੀ ਚੋਣ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਹਰ ਚੋਣ ਅਤੇ ਹਰ ਸੀਟ ਮੁਸ਼ਕਲ ਹੁੰਦੀ ਹੈ।

ਦੱਸ ਦਈਏ ਕਿ ਹਰਿਆਣਾ ਚੋਣਾਂ 'ਚ 'ਆਪ'-ਕਾਂਗਰਸ ਦੇ ਗਠਜੋੜ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਪਰ ਗਠਜੋੜ ਨਹੀਂ ਬਣ ਸਕਿਆ। ਇਸ ਤੋਂ ਬਾਅਦ 'ਆਪ' ਨੇ ਸੂਬੇ ਦੀਆਂ ਕੁੱਲ 90 ਸੀਟਾਂ 'ਚੋਂ 89 'ਤੇ ਇਕੱਲੇ ਚੋਣ ਲੜੀ ਸੀ। 'ਆਪ' ਦੇ ਉਮੀਦਵਾਰ ਲਗਭਗ ਸਾਰੀਆਂ ਸੀਟਾਂ 'ਤੇ ਭਾਜਪਾ ਅਤੇ ਕਾਂਗਰਸ ਤੋਂ ਪਛੜ ਰਹੇ ਹਨ। ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਨੇ ਪਹਿਲਾਂ ਕਿਹਾ ਸੀ ਕਿ ‘ਆਪ’ ਦੇ ਸਮਰਥਨ ਤੋਂ ਬਿਨਾਂ ਸੂਬੇ ਵਿੱਚ ਕੋਈ ਵੀ ਸਰਕਾਰ ਨਹੀਂ ਬਣੇਗੀ।

ਇਹ ਵੀ ਪੜ੍ਹੋ : Haryana-J&K Assembly Election 2024 Result Live Updates : ਸਿਰਸਾ ਵਿਧਾਨ ਸਭਾ ਸੀਟ ਤੋਂ ਬੀਜੇਪੀ ਨੂੰ ਵੱਡਾ ਝਟਕਾ, ਉਮੀਦਵਾਰ ਗੋਪਾਲ ਕਾਂਡਾ ਹਾਰੇ

Related Post