Japan Airport Blast : ਜਾਪਾਨ ਦੇ ਹਵਾਈ ਅੱਡੇ 'ਤੇ ਅਚਾਨਕ ਫਟਿਆ ਅਮਰੀਕੀ ਬੰਬ, 80 ਤੋਂ ਵੱਧ ਉਡਾਣਾਂ ਰੱਦ

ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਇੱਕ ਅਮਰੀਕੀ ਬੰਬ ਬੁੱਧਵਾਰ ਨੂੰ ਜਾਪਾਨ ਦੇ ਇੱਕ ਹਵਾਈ ਅੱਡੇ ਵਿੱਚ ਅਚਾਨਕ ਫਟ ਗਿਆ। ਇਸ ਕਾਰਨ ਪੂਰੇ ਏਅਰਪੋਰਟ 'ਤੇ ਹਫੜਾ-ਦਫੜੀ ਮਚ ਗਈ। ਧਮਾਕੇ ਕਾਰਨ ਟੈਕਸੀਵੇਅ 'ਚ ਵੱਡਾ ਟੋਆ ਬਣ ਗਿਆ ਹੈ। ਇਸ ਕਾਰਨ 80 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਪਾਨ ਦੇ ਭੂਮੀ ਅਤੇ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਅਚਾਨਕ ਹੋਇਆ।

By  Dhalwinder Sandhu October 2nd 2024 09:24 PM

Japan Airport Blast : ਜਾਪਾਨ ਦੇ ਇੱਕ ਹਵਾਈ ਅੱਡੇ 'ਤੇ ਇੱਕ ਅਮਰੀਕੀ ਬੰਬ ਅਚਾਨਕ ਫਟ ਗਿਆ। ਧਮਾਕੇ ਕਾਰਨ ਏਅਰਪੋਰਟ ਦੇ ਟੈਕਸੀਵੇਅ 'ਤੇ ਵੱਡਾ ਟੋਆ ਪੈ ਗਿਆ। ਇਸ ਕਾਰਨ ਇੱਥੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਜਾਪਾਨੀ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਸ 'ਤੇ ਭੂਮੀ ਅਤੇ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੱਖਣੀ-ਪੱਛਮੀ ਜਾਪਾਨ ਦੇ ਮਿਆਜ਼ਾਕੀ ਹਵਾਈ ਅੱਡੇ 'ਤੇ ਬੰਬ ਧਮਾਕਾ ਹੋਇਆ ਤਾਂ ਉੱਥੇ ਕੋਈ ਜਹਾਜ਼ ਨਹੀਂ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸਵੈ-ਰੱਖਿਆ ਬਲਾਂ ਅਤੇ ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਧਮਾਕਾ 500 ਪਾਊਂਡ ਦੇ ਅਮਰੀਕੀ ਬੰਬ ਨਾਲ ਹੋਇਆ ਸੀ। ਹਾਲਾਂਕਿ ਫਿਲਹਾਲ ਕੋਈ ਖ਼ਤਰਾ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਅਚਾਨਕ ਧਮਾਕਾ ਕਿਸ ਕਾਰਨ ਹੋਇਆ।

80 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ

ਇਹ ਹਾਦਸਾ ਇੱਕ ਏਵੀਏਸ਼ਨ ਸਕੂਲ ਤੋਂ ਰਿਕਾਰਡ ਕੀਤੀ ਗਈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ। ਧਮਾਕੇ ਕਾਰਨ ਅਸਫਾਲਟ ਦੇ ਟੁਕੜੇ ਫੁਹਾਰਿਆਂ ਵਾਂਗ ਹਵਾ ਵਿੱਚ ਉੱਛਲਦੇ ਦੇਖੇ ਗਏ। ਜਾਪਾਨੀ ਮੀਡੀਆ ਮੁਤਾਬਕ, ਵਾਇਰਲ ਹੋਈ ਵੀਡੀਓ ਵਿੱਚ ਟੈਕਸੀਵੇਅ ਵਿੱਚ ਇੱਕ ਡੂੰਘਾ ਟੋਆ ਦਿਖਾਈ ਦੇ ਰਿਹਾ ਹੈ। ਇਸ ਤੋਂ ਤੁਰੰਤ ਬਾਅਦ ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਹਵਾਈ ਅੱਡੇ 'ਤੇ 80 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਬਾਰੇ ਉਨ੍ਹਾਂ ਦੱਸਿਆ ਕਿ ਇੱਕ ਦਿਨ ਬਾਅਦ ਕਾਰਵਾਈ ਸ਼ੁਰੂ ਹੋ ਜਾਵੇਗੀ।

70 ਤੋਂ 80 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ

ਵਿਸ਼ਵ ਯੁੱਧ ਦੌਰਾਨ ਜਾਪਾਨ ਨੇ ਹਥਿਆਰ ਨਹੀਂ ਰੱਖੇ ਸਨ। ਹਾਰਨ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ। ਇਸ ਤੋਂ ਬਾਅਦ 6 ਅਗਸਤ 1945 ਨੂੰ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਦੇ ਉਪਰੋਂ ਉਡਾਣ ਭਰੀ ਅਤੇ ਬੰਬਾਰ ਤੋਂ ਐਟਮ ਬੰਬ ਸੁੱਟਿਆ। ਇਸ ਬੰਬ ਦਾ ਨਾਂ ਲਿਟਲ ਬੁਆਏ ਸੀ। ਇਹ ਬੰਬ ਸ਼ਹਿਰ ਤੋਂ ਮਹਿਜ਼ 600 ਮੀਟਰ ਉੱਪਰ ਫਟਿਆ। ਇਸ ਧਮਾਕੇ ਕਾਰਨ 70 ਤੋਂ 80 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਸੀ। ਹਾਲਾਂਕਿ, ਤਿੰਨ ਦਿਨ ਬਾਅਦ, 9 ਅਗਸਤ, 1945 ਨੂੰ, ਅਮਰੀਕਾ ਨੇ ਨਾਗਾਸਾਕੀ 'ਤੇ ਦੂਜਾ ਐਟਮ ਬੰਬ 'ਫੈਟ ਮੈਨ' ਸੁੱਟਿਆ।

ਇਹ ਵੀ ਪੜ੍ਹੋ : iPhone 16 Pro Max ਦੀ ਤਸਕਰੀ ! ਦਿੱਲੀ ਏਅਰਪੋਰਟ 'ਤੇ ਮਹਿਲਾ ਤੋਂ ਫੜ੍ਹੇ 26 ਫੋਨ

Related Post