'ਗਦਰ 2' ਦੀ ਰਿਲੀਜ਼ ਤੋਂ ਪਹਿਲਾਂ ਪ੍ਰੋਡਕਸ਼ਨ ਟੀਮ 'ਤੇ ਭੜਕੀ ਅਮੀਸ਼ਾ ਪਟੇਲ; ਲਾਏ ਗੰਭੀਰ ਇਲਜ਼ਾਮ
PTC News Desk: ਸਾਲ 2001 'ਚ ਰਿਲੀਜ਼ ਹੋਈ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ: ਏਕ ਪ੍ਰੇਮ ਕਥਾ' ਦਾ ਸੀਕਵਲ 'ਗਦਰ 2' 22 ਸਾਲਾਂ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ 'ਚ ਇੱਕ ਵਾਰ ਫਿਰ ਤਾਰਾ ਅਤੇ ਸਕੀਨਾ ਦੀ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ। 22 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ 'ਗਦਰ: ਏਕ ਪ੍ਰੇਮ ਕਥਾ' ਨੇ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਅਜਿਹੇ 'ਚ ਨਿਰਮਾਤਾਵਾਂ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ 'ਗਦਰ 2' ਤੋਂ ਕਾਫੀ ਉਮੀਦਾਂ ਹਨ। ਪਰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਅਦਾਕਾਰਾ ਅਮੀਸ਼ਾ ਪਟੇਲ ਨੇ ਨਿਰਦੇਸ਼ਕ ਅਨਿਲ ਸ਼ਰਮਾ 'ਤੇ ਗੰਭੀਰ ਇਲਜ਼ਾਮ ਲਗਾ ਛੱਡੇ ਹਨ।
ਇਹ ਵੀ ਪੜ੍ਹੋ: ਜਦੋਂ ਸ਼ਰਾਬ ਦੇ ਰੱਜੇ ਧਰਮਿੰਦਰ ਦੀ ਇਸ ਗਲਤੀ ਨੇ ਉਤਾਰ ਦਿੱਤਾ ਸੀ ਉਨ੍ਹਾਂ ਦਾ ਸਾਰਾ ਨਸ਼ਾ, ਕਰਨਾ ਪਿਆ ਸੀ ਇਹ ਵਾਅਦਾ
ਟਵਿੱਟਰ 'ਤੇ ਇਲਜ਼ਾਮਾਂ ਦੀ ਲਗਾਈ ਝੜੀ
ਦਰਅਸਲ ਅਮੀਸ਼ਾ ਪਟੇਲ ਨੇ ਟਵਿੱਟਰ 'ਤੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਪ੍ਰਸ਼ੰਸਕਾਂ ਨੂੰ ਅਨਿਲ ਸ਼ਰਮਾ ਦੇ ਪ੍ਰੋਡਕਸ਼ਨ ਨਾਲ ਜੁੜੀ ਇੱਕ ਹੋਰ ਚਿੰਤਾ ਹੈ। 'ਗਦਰ 2' ਦੇ ਫਾਈਨਲ ਸ਼ੈਡਿਊਲ 'ਚ ਚੰਡੀਗੜ੍ਹ 'ਚ ਕਈ ਘਟਨਾਵਾਂ ਵਾਪਰੀਆਂ। ਕੁਝ ਸਵਾਲ ਸਨ ਕਿ ਕਈ ਤਕਨੀਸ਼ੀਅਨ, ਮੇਕਅੱਪ ਕਲਾਕਾਰਾਂ ਅਤੇ ਕਾਸਟਿਊਮ ਡਿਜ਼ਾਈਨਰਾਂ ਨੂੰ ਅਨਿਲ ਸ਼ਰਮਾ ਪ੍ਰੋਡਕਸ਼ਨ ਤੋਂ ਉਨ੍ਹਾਂ ਦਾ ਪੂਰਾ ਮਿਹਨਤਾਨਾ ਅਤੇ ਬਕਾਇਆ ਨਹੀਂ ਮਿਲਿਆ। ਹਾਂ ਉਨ੍ਹਾਂ ਨੂੰ ਇਹ ਨਹੀਂ ਮਿਲਿਆ ਪਰ ਜ਼ੀ ਸਟੂਡੀਓ ਨੇ ਇੱਕ ਵੱਡਾ ਕਦਮ ਚੁੱਕਿਆ ਅਤੇ ਸਾਰੇ ਬਕਾਏ ਕਲੀਅਰ ਕਰ ਦਿੱਤੇ ਗਏ ਕਿਉਂਕਿ ਇਹ ਇੱਕ ਪੇਸ਼ੇਵਰ ਕੰਪਨੀ ਹੈ।"
ਅਗਲੇ ਟਵੀਟ 'ਚ ਲਿਖਿਆ
ਇੰਨਾ ਹੀ ਨਹੀਂ, ਅਮੀਸ਼ਾ ਪਟੇਲ ਨੇ ਅੱਗੇ ਲਿਖਿਆ, "ਹਾਂ, ਸ਼ੂਟ ਦੇ ਆਖਰੀ ਦਿਨ ਚੰਡੀਗੜ੍ਹ ਏਅਰਪੋਰਟ 'ਤੇ ਰਿਹਾਇਸ਼, ਆਵਾਜਾਈ, ਖਾਣੇ ਦੇ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਗਿਆ। ਨਾਲ ਹੀ ਕੁਝ ਕਲਾਕਾਰਾਂ ਅਤੇ ਕਰੂ ਮੈਂਬਰਾਂ ਨੂੰ ਕਾਰਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਪਰ ਫਿਰ ਜ਼ੀ ਸਟੂਡੀਓਜ਼ ਨੇ ਅਨਿਲ ਸ਼ਰਮਾ ਦੁਆਰਾ ਬਣਾਈਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਹੈ।"
ਜ਼ੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੀਤਾ ਧੰਨਵਾਦ
ਅੰਤ 'ਚ ਅਮੀਸ਼ਾ ਪਟੇਲ ਨੇ ਜ਼ੀ ਸਟੂਡੀਓ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਲਿਖਿਆ, ''ਫਿਲਮ ਨਾਲ ਜੁੜੇ ਹਰ ਕੋਈ ਜਾਣਦਾ ਹੈ ਕਿ ਗਦਰ 2 ਦਾ ਨਿਰਮਾਣ ਅਨਿਲ ਸ਼ਰਮਾ ਪ੍ਰੋਡਕਸ਼ਨ ਦੁਆਰਾ ਕੀਤਾ ਜਾ ਰਿਹਾ ਸੀ, ਜੋ ਬਦਕਿਸਮਤੀ ਨਾਲ ਕਈ ਵਾਰ ਅਸਫਲ ਰਿਹਾ ਪਰ ਜ਼ੀ ਸਟੂਡੀਓ ਨੇ ਹਮੇਸ਼ਾ ਸਥਿਤੀ ਨੂੰ ਸੰਭਾਲਿਆ। ਸ਼ਾਰਿਕ ਪਟੇਲ, ਨੀਰਜ ਜੋਸ਼ੀ, ਕਬੀਰ ਘੋਸ਼ ਅਤੇ ਨਿਸ਼ਿਤ ਦਾ ਧੰਨਵਾਦ।" ਅਮੀਸ਼ਾ ਪਟੇਲ ਦੇ ਇਸ ਟਵੀਟ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਅਮੀਸ਼ਾ ਪਟੇਲ ਨੂੰ ਫਟਕਾਰ ਲਗਾਈ। ਉਸ ਨੇ ਲਿਖਿਆ, "ਇਹ ਗੱਲਾਂ ਕਰਕੇ ਤੁਸੀਂ ਆਪਣੀ ਇੱਜ਼ਤ ਨੂੰ ਬਰਬਾਦ ਕਰ ਰਹੇ ਹੋ। ਇੱਕ ਕਲਾਕਾਰ ਕਦੇ ਪੱਖਪਾਤੀ ਨਹੀਂ ਹੁੰਦਾ ਪਰ ਤੁਸੀਂ ਵੀ ਪੱਖਪਾਤੀ ਹੋ, ਇਸਰਾਲੁ ਵੀ।" ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ 2' 11 ਅਗਸਤ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਦਿਵਿਆਂਗ ਗੁਰਸਿੱਖ ਕੋਲੋਂ 10-10 ਰੁਪਏ ਜੋੜਕੇ ਲਿਆ ਫੋਨ ਲੁਟੇਰਿਆਂ ਨੇ ਖੋਹਿਆ, ਮੁੜ ਮੋਬਾਇਲ ਮਿਲਣ ‘ਤੇ ਪੀੜਤ ਨੇ ਆਖੀ ਇਹ ਗੱਲ੍ਹ