ਅੰਮ੍ਰਿਤਸਰ : ਅੱਜ ਮੌਰੀਸ਼ਸ ਦੀ ਸਫੀਰ ਸ਼੍ਰੀਮਤੀ ਮੇਰੀ ਕਲੇਅਰ ਜੇ. ਮੌਂਟੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੀ। ਉਨ੍ਹਾਂ ਵੱਲੋਂ ਨਤਮਸਤਕ ਹੋ ਕੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਫੀਰ ਸ਼੍ਰੀਮਤੀ ਮੇਰੀ ਕਲੇਅਰ ਜੇ. ਮੌਂਟੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਦਾ ਵੀ ਦੌਰਾ ਕੀਤਾ ਤੇ ਕੁੱਝ ਸਮਾਂ ਲੰਗਰ ਹਾਲ 'ਚ ਸੇਵਾ ਵੀ ਕੀਤੀ ਗਈ।
ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਦੇ ਅਧਿਕਾਰੀਆ ਨੇ ਜੇ.ਮੌਂਟੀ ਦਾ ਵਿਸ਼ੇਸ਼ ਤੌਰ ਉਤੇ ਸਨਮਾਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਅੰਮ੍ਰਿਤਸਰ ਫੇਰੀ ਉਤੇ ਪੁੱਜੇ ਹਾਂ ਤੇ ਆਸਥਾ ਦੇ ਪ੍ਰਤੀਕ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਵਿਖੇ ਆਕੇ ਮਨ ਨੂੰ ਬਹੁਤ ਸ਼ਾਂਤੀ ਤੇ ਸਕੂਨ ਮਿਲਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ’ਚ ਬੰਬ ਦੀ ਸੂਚਨਾ ਨਿਕਲੀ ਮੌਕ ਡਰਿੱਲ
ਵਾਹਿਗੁਰੂ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ 'ਚ ਆਪਸੀ ਭਾਈਚਾਰਕ ਸਾਂਝ ਬਣੀ ਰਹੇ, ਇਸ ਨੂੰ ਲੈ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਉਹ ਅਟਾਰੀ ਵਾਘਾ ਸਰਹੱਦ ਉਤੇ ਪਰੇਡ ਦੇਖਣ ਵੀ ਜਾਣਗੇ।