ਤਨਖ਼ਾਹ 3 ਕਰੋੜ ਤੇ ਕੰਮ ਕੋਈ ਨਹੀਂ, ਕੀ ਤੁਸੀਂ Amazon ਦੇ ਇਸ ਮੁਲਾਜ਼ਮ ਦੇ ਦਾਅਵੇ 'ਤੇ ਕਰੋਗੇ ਯਕੀਨ ?
ਐਮਾਜ਼ਾਨ ਦੇ ਇੱਕ ਸੀਨੀਅਰ ਕਰਮਚਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਕੋਈ ਵੀ ਕੰਮ ਨਹੀਂ ਕਰਦਾ ਹੈ, ਪਰ ਉਸਨੁੂੰ ਤਨਖਾਹ ਵਜੋਂ 3 ਕਰੋੜ ਰੁਪਏ ਮਿਲਦੇ ਹਨ। ਜਾਣੋ ਪੂਰਾ ਮਾਮਲਾ...
Amazon manager : ਗੂਗਲ, ਮਾਈਕ੍ਰੋਸਾਫਟ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਵਿੱਚ ਕਰੋੜਾਂ ਦੀ ਤਨਖਾਹ ਆਮ ਹੈ। ਪਰ, ਜੇਕਰ ਕੋਈ ਕਰਮਚਾਰੀ ਦਾਅਵਾ ਕਰਦਾ ਹੈ ਕਿ ਉਸਨੂੰ ਕੋਈ ਖਾਸ ਕੰਮ ਕੀਤੇ ਬਿਨਾਂ 3 ਕਰੋੜ ਰੁਪਏ ਤੋਂ ਵੱਧ ਦੀ ਤਨਖਾਹ ਮਿਲਦੀ ਹੈ, ਤਾਂ ਕੀ ਤੁਸੀਂ ਇਸ 'ਤੇ ਵਿਸ਼ਵਾਸ ਕਰੋਗੇ? ਦਰਅਸਲ, ਐਮਾਜ਼ਾਨ ਦੇ ਇੱਕ ਕਰਮਚਾਰੀ ਨੇ ਇਹ ਦਾਅਵਾ ਕੀਤਾ ਹੈ। ਉਸ ਨੇ ਇਸ ਬਾਰੇ ਪ੍ਰੋਫੈਸ਼ਨਲ ਫੋਰਮ ਬਲਾਇੰਡ 'ਤੇ ਦੱਸਿਆ ਹੈ। ਉਨ੍ਹਾਂ ਦੇ ਇਸ ਦਾਅਵੇ ਦੀ ਕਾਫੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਕੀ ਹੈ ਇਹ ਪੂਰਾ ਮਾਮਲਾ।
ਕੰਮ ਨਾ ਕਰਨ ਦੇ ਇਰਾਦੇ ਨਾਲ ਨੌਕਰੀ ਕੀਤੀ ਸੀ ਜੁਆਇਨ
ਇਹ ਕਰਮਚਾਰੀ ਐਮਾਜ਼ਾਨ ਵਿੱਚ ਇੱਕ ਸੀਨੀਅਰ ਤਕਨੀਕੀ ਪ੍ਰੋਗਰਾਮ ਮੈਨੇਜਰ ਹੈ। ਉਸ ਨੇ ਦੱਸਿਆ ਹੈ ਕਿ ਉਸ ਨੇ ਥੋੜ੍ਹੇ ਜਿਹੇ ਕੰਮ ਲਈ ਮੋਟੀ ਤਨਖਾਹ ਲੈਣ ਦੇ ਇਰਾਦੇ ਨਾਲ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਦੀ ਸਾਲਾਨਾ ਤਨਖਾਹ 3,70,000 ਡਾਲਰ ਹੈ, ਜੋ ਕਿ ਰੁਪਏ ਵਿੱਚ 3,10,39,263 ਕਰੋੜ ਰੁਪਏ ਸਾਲਾਨਾ ਬਣਦੀ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਇੰਨੀ ਜ਼ਿਆਦਾ ਤਨਖਾਹ ਲੈਣ ਦੇ ਬਾਵਜੂਦ ਉਸ ਨੇ ਕੋਈ ਵੱਡਾ ਟੀਚਾ ਹਾਸਲ ਨਹੀਂ ਕੀਤਾ। ਉਹ ਘੱਟੋ ਤੋਂ ਘੱਟ ਕੰਮ ਕਰਦਾ ਹੈ ਅਤੇ ਉਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਸਿਰਫ਼ ਤਿੰਨ ਦਿਨ ਕੰਮ ਕੀਤਾ ਤੇ ਤਿੰਨ ਮਹੀਨੇ ਦੱਸੇ ਗਏ
ਉਨ੍ਹਾਂ ਨੇ ਬਲਾਇੰਡ 'ਤੇ ਲਿਖਿਆ ਹੈ, "ਮੈਂ ਗੂਗਲ ਤੋਂ ਕੱਢੇ ਜਾਣ ਤੋਂ ਬਾਅਦ 1.5 ਸਾਲ ਪਹਿਲਾਂ ਐਮਾਜ਼ੋਨ ਨਾਲ ਜੁੜਿਆ ਸੀ। ਮੈਂ ਸਿਰਫ ਤਨਖਾਹ ਲੈਣ ਲਈ ਇਸ ਨੌਕਰੀ 'ਤੇ ਜੁਆਇਨ ਕੀਤਾ ਸੀ। ਅੰਤ 'ਚ ਮੈਨੂੰ ਪਰਫਾਰਮੈਂਸ ਇੰਪਰੂਵਮੈਂਟ ਪ੍ਰੋਗਰਾਮ (ਪੀ.ਆਈ.ਪੀ.) 'ਚ ਰੱਖਿਆ ਗਿਆ ਸੀ।" ਉਨ੍ਹਾਂ ਇਹ ਵੀ ਦੱਸਿਆ ਕਿ ਨੌਕਰੀ ਦੌਰਾਨ ਉਨ੍ਹਾਂ ਨੇ ਸਿਰਫ਼ 7 ਸਪੋਰਟ ਟਿਕਟਾਂ ਹੀ ਪੂਰੀਆਂ ਕੀਤੀਆਂ ਹਨ। ਹੁਣੇ ਇੱਕ ਸਵੈਚਲਿਤ ਡੈਸ਼ਬੋਰਡ ਬਣਾਇਆ ਹੈ। ਪਰ, ਉਸਨੇ ਇਸ ਨੂੰ ਤਿੰਨ ਮਹੀਨਿਆਂ ਵਿੱਚ ਬਣਾਉਣ ਦਾ ਦਾਅਵਾ ਕੀਤਾ। ਅਸਲੀਅਤ ਇਹ ਹੈ ਕਿ ਚੈਟਜੀਪੀਟੀ ਦੀ ਮਦਦ ਨਾਲ ਇਸ ਨੂੰ ਬਣਾਉਣ 'ਚ ਸਿਰਫ 3 ਦਿਨ ਲੱਗੇ ਹਨ।
ਐਮਾਜ਼ਾਨ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ
ਯੂਜ਼ਰ ਨੇ ਲਿਖਿਆ ਹੈ ਕਿ ਅਜਿਹੇ ਲੋਕਾਂ ਦੀ ਵਜ੍ਹਾ ਨਾਲ ਉਨ੍ਹਾਂ ਲੋਕਾਂ ਦਾ ਕੰਮ ਖਰਾਬ ਹੋ ਜਾਂਦਾ ਹੈ, ਜੋ ਸਖ਼ਤ ਮਿਹਨਤ ਕਰਕੇ ਇਮਾਨਦਾਰੀ ਨਾਲ ਰੋਟੀ ਕਮਾਉਣਾ ਚਾਹੁੰਦੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ। ਬੰਦਾ ਸਾਰਾ ਦਿਨ ਵਿਹਲਾ ਕਿਵੇਂ ਬੈਠ ਸਕਦਾ ਹੈ? ਇਸ ਦੌਰਾਨ ਐਮਾਜ਼ਾਨ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ।