Amazing Fact: ਉਹ ਕਿਹੜਾ ਦੇਸ਼, ਜਿੱਥੇ ਦਿਨ ‘ਚ ਇੱਕ ਵਾਰ ਹੱਸਣਾ ਹੈ ਜ਼ਰੂਰੀ ! ਕੀ ਤੁਸੀਂ ਜਾਣਦੇ ਹੋ ?

ਜਪਾਨ ਦੇ ਇੱਕ ਸੂਬੇ ਵਿੱਚ ਕਾਨੂੰਨ ਬਣਾਇਆ ਗਿਆ ਹੈ ਕਿ ਦਿਨ ਵਿੱਚ ਇੱਕ ਵਾਰ ਹੱਸਣਾ ਬਹੁਤ ਜ਼ਰੂਰੀ ਹੈ। ਪੜ੍ਹੋ ਪੂਰੀ ਖਬਰ...

By  Dhalwinder Sandhu July 14th 2024 06:04 PM

Law To Laugh At Least Once A Day : ਮਾਹਿਰਾਂ ਮੁਤਾਬਕ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਨਾਲ ਬਹੁਤੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਇਸੇ ਕਾਰਨ ਦੁਨੀਆਂ 'ਚ ਇੱਕ ਅਜਿਹਾ ਦੇਸ਼ ਹੈ, ਜਿਥੋਂ ਦੇ ਇੱਕ ਸੂਬੇ 'ਚ ਦਿਨ 'ਚ ਘੱਟੋ-ਘੱਟ ਇੱਕ ਵਾਰ ਹੱਸਣ ਦਾ ਕਾਨੂੰਨ ਬਣਾਇਆ ਗਿਆ ਹੈ। ਹੁਣ ਇਸ ਸੂਬੇ ਦੇ ਲੋਕਾਂ ਨੂੰ ਹਰ ਰੋਜ਼ ਘੱਟੋ-ਘੱਟ ਇੱਕ ਵਾਰ ਹੱਸਣਾ ਪਵੇਗਾ। ਪਰ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਹੜਾ ਦੇਸ਼ ਹੈ? ਅਸੀਂ ਇਹ ਦਾਅਵਾ ਕਰਦੇ ਹਾਂ ਕਿ 90 ਫੀਸਦ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੋਵੇਗਾ ! ਜੇਕਰ ਤੁਸੀਂ ਵੀ ਇਸ ਦੇਸ਼ ਅਤੇ ਇਸ ਦੇ ਨਵੇਂ ਕਾਨੂੰਨ ਬਾਰੇ ਨਹੀਂ ਜਾਣਦੇ ਤਾਂ ਇਹ ਲੇਖ ਜ਼ਰੂਰ ਪੜ੍ਹੋ।

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜਾਪਾਨ ਉਹ ਦੇਸ਼ ਹੈ ਜਿਸ ਦੇ ਇੱਕ ਸੂਬੇ 'ਚ ਇਹ ਅਜੀਬ ਪਰ ਪ੍ਰਭਾਵਸ਼ਾਲੀ ਕਾਨੂੰਨ ਪਾਸ ਕੀਤਾ ਗਿਆ ਹੈ। ਪਿਛਲੇ ਹਫ਼ਤੇ, ਜਾਪਾਨ ਦੇ ਯਾਮਾਗਾਤਾ ਪ੍ਰੀਫੈਕਚਰ 'ਚ ਪ੍ਰਸ਼ਾਸਨ ਨੇ ਆਪਣੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਇੱਕ ਵਿਸ਼ੇਸ਼ ਤਰੀਕਾ ਤਿਆਰ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਅਜਿਹਾ ਕਾਨੂੰਨ ਬਣਾ ਦਿੱਤਾ ਹੈ ਕਿ ਹੁਣ ਲੋਕਾਂ ਨੂੰ ਦਿਨ 'ਚ ਘੱਟੋ-ਘੱਟ ਇੱਕ ਵਾਰ ਹੱਸਣਾ ਹੀ ਪਵੇਗਾ। ਕਿਉਂਕਿ ਇਸ ਨਿਯਮ ਨੂੰ ਬਣਾਉਣ ਪਿੱਛੇ ਇੱਕ ਖੋਜ ਹੈ, ਜੋ ਹਾਲ ਹੀ 'ਚ ਉੱਥੋਂ ਦੀ ਯੂਨੀਵਰਸਿਟੀ 'ਚ ਕੀਤੀ ਗਈ ਸੀ।

ਇਸ ਕਾਰਨ ਬਣਾਇਆ ਗਿਆ ਹੈ ਕਾਨੂੰਨ   

ਦੱਸ ਦਈਏ ਕਿ ਯਾਮਾਗਾਤਾ ਯੂਨੀਵਰਸਿਟੀ ਦੀ ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਹੱਸਣ ਨਾਲ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ। ਕਿਉਂਕਿ ਇਸ ਨਾਲ ਦਿਲ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਅਤੇ ਬੰਦੇ ਦੀ ਉਮਰ ਵੀ ਵਧਦੀ ਹੈ। ਇਸ ਕਾਨੂੰਨ ਤਹਿਤ ਹੱਸਣ 'ਤੇ ਕੋਈ ਜ਼ਬਰਦਸਤੀ ਜ਼ੋਰ ਨਹੀਂ ਦਿੱਤਾ ਜਾਂਦਾ, ਵੈਸੇ ਤਾਂ ਇਸ ਰਾਹੀਂ ਨਾਗਰਿਕਾਂ ਨੂੰ ਦਿਨ ਭਰ ਖੁਸ਼ਹਾਲ ਮਾਹੌਲ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਕਾਨੂੰਨ ਤਹਿਤ ਕੰਮ ਕਰਨ ਵਾਲੀਆਂ ਥਾਵਾਂ ’ਤੇ ਵੀ ਹਲਕਾ-ਫੁਲਕਾ ਮਾਹੌਲ ਸਿਰਜਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਹੁਣ ਹਰ ਮਹੀਨੇ ਦੀ 8 ਤਾਰੀਖ ਨੂੰ ਹਾਸਰਸ ਦਿਵਸ ਵਜੋਂ ਮਨਾਇਆ ਜਾਵੇਗਾ।

ਵਿਰੋਧੀ ਧਿਰਾਂ ਨੇ ਕੀਤੀ ਆਲੋਚਨਾ

ਇਸ ਕਾਨੂੰਨ ਰਾਹੀਂ ਪ੍ਰਸ਼ਾਸਨ ਵਧੀਆ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਦੂਜੇ ਪਾਸੇ ਵਿਰੋਧੀ ਧਿਰ ਨੇ ਇਸ ਕਾਨੂੰਨ 'ਤੇ ਇਤਰਾਜ਼ ਹੈ। ਜਾਪਾਨੀ ਕਮਿਊਨਿਸਟ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ ਇਹ ਕਾਨੂੰਨ ਮਨੁੱਖੀ ਆਜ਼ਾਦੀ ਦੀ ਉਲੰਘਣਾ ਕਰਦਾ ਹੈ। ਕਿਉਂਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਹੱਸਣ ਜਾਂ ਨਾ ਹੱਸਣ ਦਾ ਅਧਿਕਾਰ ਸੰਵਿਧਾਨ ਦੁਆਰਾ ਦਿੱਤਾ ਗਿਆ ਅਧਿਕਾਰ ਹੈ।

ਸੰਵਿਧਾਨਕ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਕਿਹਾ ਗਿਆ ਹੈ ਕਿ ਇਹ ਕਾਨੂੰਨ ਉਨ੍ਹਾਂ ਲੋਕਾਂ ਦਾ ਧਿਆਨ ਨਹੀਂ ਰੱਖਦਾ ਜੋ ਕਿਸੇ ਬੀਮਾਰੀ, ਜ਼ੁਲਮ ਜਾਂ ਉਦਾਸੀ ਕਾਰਨ ਹੱਸਦੇ ਨਹੀਂ ਹਨ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਹ ਹੁਕਮ ਨਹੀਂ ਸਗੋਂ ਪ੍ਰੇਰਨਾ ਵਜੋਂ ਬਣਾਇਆ ਗਿਆ ਕਾਨੂੰਨ ਹੈ। ਅਜਿਹੇ 'ਚ ਜੇਕਰ ਕੋਈ ਹੱਸਦਾ ਨਹੀਂ ਤਾਂ ਉਸ 'ਤੇ ਕੋਈ ਜ਼ੁਰਮਾਨਾ ਨਹੀਂ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ: Banur Gangster Encounter: ਪੁਲਿਸ ਤੇ ਗੈਂਗਸਟਰ ਵਿਚਾਲੇ ਫਾਇਰਿੰਗ, ਮੁਠਭੇੜ ਦੌਰਾਨ ਗੈਂਗਸਟਰ ਦੇ ਵੱਜੀ ਗੋਲੀ

Related Post