Amarnath Yatra Update: ਖ਼ਰਾਬ ਮੌਸਮ ਕਾਰਨ ਰੋਕੀ ਗਈ ਸ਼੍ਰੀ ਅਮਰਨਾਥ ਯਾਤਰਾ, ਜਾਣੋ ਯਾਤਰਾ ਨੂੰ ਲੈ ਕੇ ਹਰ ਇੱਕ ਜਾਣਕਾਰੀ

1 ਜੁਲਾਈ ਤੋਂ ਸ਼ੁਰੂ ਹੋਈ ਸ਼੍ਰੀ ਅਮਰਨਾਥ ਯਾਤਰਾ ਦਾ ਇੱਕ ਹੋਰ ਜੱਥਾ ਬਾਬਾ ਬਰਫਾਨੀ ਲਈ ਰਵਾਨਾ ਹੋਇਆ ਪਰ ਇਸ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ ਹੈ।

By  Aarti July 7th 2023 10:22 AM -- Updated: July 7th 2023 10:57 AM

Amarnath Yatra Update: 1 ਜੁਲਾਈ ਤੋਂ ਸ਼ੁਰੂ ਹੋਈ ਸ਼੍ਰੀ ਅਮਰਨਾਥ ਯਾਤਰਾ ਦਾ ਇੱਕ ਹੋਰ ਜੱਥਾ ਬਾਬਾ ਬਰਫਾਨੀ ਲਈ ਰਵਾਨਾ ਹੋਇਆ ਪਰ ਇਸ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਖਰਾਬ ਮੌਸਮ ਕਾਰਨ ਅੱਜ ਬਾਲਟਾਲ ਅਤੇ ਨੁਨਵਾਨ ਸਥਿਤ ਸ਼੍ਰੀ ਅਮਰੇਸ਼ਵਰ ਧਾਮ ਦੀ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਖਰਾਬ ਮੌਸਮ ਕਾਰਨ ਰੋਕੀ ਗਈ ਯਾਤਰਾ 

ਦੱਸ ਦਈਏ ਕਿ ਯਾਤਰਾ ਨੂੰ ਰੋਕੇ ਜਾਣ ਤੋਂ ਬਾਅਦ ਸ਼ਰਧਾਲੂਆਂ ਨੂੰ ਪਵਿੱਤਰ ਗੁਫਾ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਅਧਿਕਾਰੀਆਂ ਮੁਤਾਬਕ ਮੌਸਮ ਠੀਕ ਹੋਣ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਅੱਗੇ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਹੁਣ ਤੱਕ 84768 ਸ਼ਰਧਾਲੂ ਕਰ ਚੁੱਕੇ ਬਾਬਾ ਬਰਫਾਨੀ ਦੇ ਦਰਸ਼ਨ 

ਕਾਬਿਲੇਗੌਰ ਹੈ ਕਿ ਸ਼੍ਰੀ ਅਮਰਨਾਥ ਯਾਤਰਾ ਲਈ ਦੇਸ਼ ਅਤੇ ਦੁਨੀਆ ਤੋਂ ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਜੰਮੂ-ਕਸ਼ਮੀਰ ਪਹੁੰਚ ਰਹੇ ਹਨ। ਇਸ ਦੌਰਾਨ ਵੀਰਵਾਰ ਨੂੰ 17202 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਇਸ ਦੇ ਨਾਲ ਹੀ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 84768 ਸ਼ਰਧਾਲੂਆਂ ਨੇ ਦਰਬਾਰ 'ਚ ਹਾਜ਼ਰੀ ਭਰੀ ਹੈ।

ਕਾਰੋਬਾਰੀਆਂ ਦੇ ਚਿਹਰੇ ਖਿੜੇ 

ਫਿਲਹਾਲ ਯਾਤਰਾ ਕਾਰਨ ਸਥਾਨਕ ਬਾਜ਼ਾਰਾਂ ਦੀ ਰੌਣਕ ਵਧ ਗਈ ਹੈ। ਸ਼ਰਧਾਲੂ ਵਿਸ਼ੇਸ਼ ਤੌਰ 'ਤੇ ਸ਼੍ਰੀ ਰਘੂਨਾਥ ਮੰਦਰ ਅਤੇ ਆਸ-ਪਾਸ ਦੇ ਤੀਰਥ ਸਥਾਨਾਂ 'ਤੇ ਪਹੁੰਚ ਰਹੇ ਹਨ। ਇਸ ਕਾਰਨ ਕਾਰੋਬਾਰੀਆਂ ਦੇ ਚਿਹਰੇ ਵੀ ਖਿੜੇ ਹੋਏ ਹਨ। 

ਇਹ ਵੀ ਪੜ੍ਹੋ: ਸੰਨੀ ਦਿਓਲ ਨਹੀਂ ਇਹ ਸ਼ਖਸ 'ਗਦਰ' ਦਾ ਅਸਲੀ 'ਤਾਰਾ ਸਿੰਘ'; ਜਾਣੋ ਕੌਣ ਸੀ ਬੂਟਾ ਸਿੰਘ ਅਤੇ ਉਸਦੀ ਅਸਲ ਕਹਾਣੀ

Related Post