ਸਿੱਖ ਨਸਲਕੁਸ਼ੀ ਬਾਰੇ ਕਮਲ ਨਾਥ ਦਾ ਪੱਖ ਪੂਰ ਕੇ ਘਿਰੇ ਪੰਜਾਬ ਕਾਂਗਰਸ ਪ੍ਰਧਾਨ, ਕਿਹਾ...

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਮਲ ਨਾਥ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਲੀ ’ਚ ਕਮਲ ਨਾਥ ਵੱਲੋਂ ਸਿੱਖਾਂ ’ਤੇ ਜੁਲਮ ਬਾਰੇ ਸੁਣਿਆ ਨਹੀਂ ਹੈ।

By  Aarti October 31st 2023 03:26 PM -- Updated: October 31st 2023 04:50 PM

Warring Statement On Kamal Nath: ਸਿੱਖ ਨਸਲਕੁਸ਼ੀ ਬਾਰੇ ਕਮਲ ਨਾਥ ਨੂੰ ਕਲੀਨ ਚਿੱਟ ਦੇ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਘਿਰ ਗਏ ਹਨ। ਦੱਸ ਦਈਏ ਕਿ ਮੱਧ ਪ੍ਰਦੇਸ਼ ’ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਮਲ ਨਾਥ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਮਲ ਨਾਥ ਵੱਲੋਂ ਸਿੱਖਾਂ ’ਤੇ ਜੁਲਮ ਬਾਰੇ ਸੁਣਿਆ ਨਹੀਂ ਹੈ। 

ਐਸਜੀਪੀਸੀ ਨੇ ਕੀਤੀ ਬਿਆਨ ਦੀ ਨਿਖੇਧੀ 

ਇਸ ਸਬੰਧ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਝੂਠ ਬੋਲ ਕੇ ਲਹੂ ਭਿੱਜੇ ਇਤਿਹਾਸ ਨੂੰ ਬਦਲਿਆ ਨਹੀਂ ਸਕਦਾ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ’ਚ ਹਿੰਸਕ ਭੀੜ ਦੀ ਅਗਵਾਈ ਕਮਲ ਨਾਥ ਨੇ ਕੀਤੀ ਸੀ। 

ਸਿੱਖਾਂ ਦੇ ਜਖਮਾਂ ’ਤੇ ਲੂਣ ਛਿੜਕਣ ਵਾਲਾ ਵੜਿੰਗ ਦਾ ਬਿਆਨ- ਵਲਟੋਹਾ 

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੜਿੰਗ ਦੇ ਬਿਆਨ ਨੂੰ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਵਾਲਾ ਆਖਿਆ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਆਪਣੇ ਇਸ ਬਿਆਨ ਲਈ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਕਮਲਨਾਸ਼ ਵਰਗੇ ਗਾਂਧੀ ਪਰਿਵਾਰ ਦੇ ਚਹੇਤਿਆਂ ਨੇ ਸਿੱਖ ਨਸਲਕੁਸ਼ੀ ’ਚ ਅਗਵਾਈ ਕੀਤੀ ਸੀ। 84 ਸਿੱਖ ਕਤਲੇਆਮ ਦੇ 39 ਸਾਲ ਪੂਰੇ ਹੋਣ ਮੌਕੇ ਰਾਜਾ ਵੜਿੰਗ ਦਾ ਗੈਰ ਸੰਵੇਦਨਸ਼ੀਲ ਬਿਆਨ ਹੈ। 


ਸਿੱਖ ਕੌਮ ਤੋਂ ਮੁਆਫੀ ਮੰਗੇ ਵੜਿੰਗ- ਮਜੀਠੀਆ 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ (ਐਕਸ) ਕਰਕੇ ਕਿਹਾ ਕਿ ਕਿਸੇ ਨੂੰ ਵੀ ਕੋਈ ਹੈਰਾਨੀ ਨਹੀਂ ਹੁੰਦੀ ਹੈ। ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿਣ ਵਾਲਾ ਬੰਦਾ 1984 ਸਿੱਖ ਕਤਲੇਆਮ ਦੇ ਕੇਸਾਂ ’ਚ ਕਮਲਨਾਥ ਨੂੰ ਆਸਾਨੀ ਨਾਲ ਕਲੀਨ ਚਿੱਟ ਦੇ ਸਕਦਾ ਹੈ। ਅਸੀਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮਾਂ 'ਤੇ ਵਾਰ-ਵਾਰ ਲੂਣ ਛਿੜਕਣਾ ਬਰਦਾਸ਼ਤ ਨਹੀਂ ਕਰਾਂਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੇ ਬਿਆਨ ਲਈ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। 

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦਾ ਬਿਆਨ 

ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਮਲਨਾਥ ਜੀ ਨੇ ਸਿੱਖਾਂ ’ਤੇ ਅੱਤਿਆਚਾਰ ਕੀਤਾ ਹੈ। ਮੇਰੀ ਉਮਰ 44 ਸਾਲ ਦੀ ਹੈ, ਮੈ ਕੈਬਨਿਟ ਮੰਤਰੀ ਵੀ ਰਹਿ ਚੁੱਕਿਆ ਹਾਂ ਪਰ ਮੈ ਅੱਜ ਤੱਕ ਨਾ ਸੁਣਿਆ ਨਾ ਹੀ ਦੇਖਿਆ ਕਿ ਕਮਲਨਾਥ ਜੀ ਨੇ ਸਰਦਾਰਾਂ ’ਤੇ ਕੋਈ ਅੱਤਿਆਚਾਰ ਕੀਤਾ ਹੈ। 

ਇਹ ਵੀ ਪੜ੍ਹੋ: MLA Kulwant SIngh: ਈਡੀ ਦੀ ਰਡਾਰ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ

Related Post