Alia Bhatt Baby Girl: ਆਲੀਆ ਭੱਟ ਬਣੀ ਮਾਂ, ਰਣਬੀਰ ਕਪੂਰ ਦੇ ਘਰ ਬੇਟੀ ਨੇ ਲਿਆ ਜਨਮ

By  Pardeep Singh November 6th 2022 01:18 PM

Alia Bhatt Baby Girl:  ਬਾਲੀਵੁੱਡ ਅਦਾਕਾਰਾ ਆਲੀਆ ਭੱਟ ਮਾਂ ਬਣ ਗਈ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਘਰ ਇੱਕ ਬੱਚੀ ਨੇ ਜਨਮ ਲਿਆ। ਕਪੂਰ ਪਰਿਵਾਰ ਅਤੇ ਭੱਟ ਪਰਿਵਾਰ ਦੇ ਘਰ ਬੇਟੀ ਆਉਣ ਨਾਲ ਖੁਸੀ ਦੀ ਲਹਿਰ ਹੈ। ਪਰਿਵਾਰ ਨੂੰ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੈ। 

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਲੀਆ ਭੱਟ ਦੀ ਸੀ-ਸੈਕਸ਼ਨ ਡਿਲੀਵਰੀ ਹੋ ਚੁੱਕੀ ਹੈ। ਹਾਲਾਂਕਿ ਇਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।  ਦੱਸ ਦੇਈਏ ਕਿ ਰਣਬੀਰ ਕਪੂਰ ਐਤਵਾਰ ਤੜਕੇ ਪਤਨੀ ਆਲੀਆ ਨਾਲ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ਪਹੁੰਚੇ ਸਨ।

ਰਣਬੀਰ ਤੇ ਆਲੀਆ ਦੇ ਹਸਪਤਾਲ ਪਹੁੰਚਣ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਉਸ ਦੀ ਡਿਲੀਵਰੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਜਦਕਿ ਉਸ ਦੇ ਐਚ.ਐਨ. ਰਿਲਾਇੰਸ ਹਸਪਤਾਲ ਵਿੱਚ ਡਿਲੀਵਰੀ ਲਈ ਵੀ ਨਾਮ ਦਰਜ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਦਿਨ ਪਹਿਲਾਂ ਉਸ ਦੇ ਨਾਂ 'ਤੇ ਇਕ ਕਮਰਾ ਵੀ ਬੁੱਕ ਕਰਵਾਇਆ ਗਿਆ ਸੀ। ਇਹ ਹਸਪਤਾਲ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਸਥਿਤ ਹੈ। 

ਹਾਲ ਹੀ 'ਚ ਆਲੀਆ ਦੇ ਗੋਦ ਭਰਾਈ ਦੀਆਂ ਰਸਮਾਂ ਹੋਈਆਂ ਸਨ। ਇਸ ਸਮਾਰੋਹ 'ਚ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਰਸਮਾਂ ਵਿੱਚ, ਭੱਟ ਅਤੇ ਕਪੂਰ ਖਾਨਦਾਨ ਜੋੜੇ ਅਤੇ ਉਨ੍ਹਾਂ ਦੇ ਬੱਚੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਇਸ ਗੋਦ ਭਰਾਈ ਦੀਆਂ ਕਈ ਤਸਵੀਰਾਂ ਆਲੀਆ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਦੇ ਰਿਸ਼ਤੇ ਤੋਂ ਬਾਅਦ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਅਪ੍ਰੈਲ 2022 ਵਿਚ ਵਿਆਹ ਕਰਵਾ ਲਿਆ ਸੀ ਤੇ ਹੁਣ ਉਨ੍ਹਾਂ ਦਾ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ।

ਇਹ ਵੀ ਪੜ੍ਹੋ: ਡਿਲਵਿਰੀ ਲਈ ਅਦਾਕਾਰਾ ਆਲੀਆ ਭੱਟ ਹਸਪਤਾਲ 'ਚ ਦਾਖ਼ਲ, ਅਪ੍ਰੈਲ 'ਚ ਹੋਇਆ ਸੀ ਵਿਆਹ

Related Post