Akshay Tritiya 2024 : ਅਕਸ਼ੈ ਤ੍ਰਿਤੀਆ ਖਾਸ ਕਿਉਂ ਹੁੰਦੀ ਹੈ? ਜਾਣੋ ਇਸ ਦੀ ਮਹੱਤਤਾ

ਵੈਸੇ ਤਾਂ ਇਸ ਦਿਨ ਨੂੰ ਕਈ ਕਾਰਨਾਂ ਕਰਕੇ ਸਾਲ ਦਾ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ। ਕਿਉਂਕਿ ਪੌਰਾਣਿਕ ਮਾਨਤਾਵਾਂ ਦੇ ਮੁਤਾਬਕ ਸਤਯੁਗ ਅਤੇ ਤ੍ਰੇਤਾਯੁਗ ਦੀ ਸ਼ੁਰੂਆਤ ਅਕਸ਼ੈ ਤ੍ਰਿਤੀਆ ਤੋਂ ਹੋਈ ਸੀ।

By  Aarti May 10th 2024 10:42 AM

Akshay Tritiya 2024: ਹਿੰਦੂ ਕਲੈਂਡਰ ਮੁਤਾਬਕ ਵੈਸਾਖ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਅਕਸ਼ੈ ਤ੍ਰਿਤੀਆ ਕਿਹਾ ਜਾਂਦਾ ਹੈ। ਦਸ ਦਈਏ ਕਿ ਇਸ ਦਿਨ ਸੂਰਜ ਅਤੇ ਚੰਨ ਦੋਵੇਂ ਆਪਣੇ ਉੱਚੇ ਸਥਾਨ ’ਤੇ ਸਥਿਤ ਹੁੰਦੇ ਹਨ ਅਤੇ ਸ਼ੁਭ ਫਲ ਦਿੰਦੇ ਹਨ। ਇਨ੍ਹਾਂ ਦੋਹਾਂ ਦੀ ਕਿਰਪਾ ਦਾ ਨਤੀਜਾ ਅਕਸ਼ੈ ਹੁੰਦਾ ਹੈ। ਜੋਤਿਸ਼ਾ ਮੁਤਾਬਕ ਇਸ ਦਿਨ ਕੀਮਤੀ ਵਸਤੂਆਂ ਦੀ ਖਰੀਦਦਾਰੀ ਅਤੇ ਦਾਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ। ਖਾਸ ਕਰ ਕੇ ਸੋਨਾ ਖਰੀਦਣਾ ਇਸ ਦਿਨ ਲਈ ਸ਼ੁਭ ਮੰਨਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦਿਨ ਦੀ ਮਹੱਤਤਾ 

ਅਕਸ਼ੈ ਤ੍ਰਿਤੀਆ ਖਾਸ ਕਿਉਂ ਹੁੰਦੀ ਹੈ?

ਵੈਸੇ ਤਾਂ ਇਸ ਦਿਨ ਨੂੰ ਕਈ ਕਾਰਨਾਂ ਕਰਕੇ ਸਾਲ ਦਾ ਸਭ ਤੋਂ ਸ਼ੁਭ ਦਿਨ ਮੰਨਿਆ ਜਾਂਦਾ ਹੈ। ਕਿਉਂਕਿ ਪੌਰਾਣਿਕ ਮਾਨਤਾਵਾਂ ਦੇ ਮੁਤਾਬਕ ਸਤਯੁਗ ਅਤੇ ਤ੍ਰੇਤਾਯੁਗ ਦੀ ਸ਼ੁਰੂਆਤ ਅਕਸ਼ੈ ਤ੍ਰਿਤੀਆ ਤੋਂ ਹੋਈ ਸੀ। ਦਸ ਦਈਏ ਕਿ ਭਗਵਾਨ ਵਿਸ਼ਨੂੰ ਨੇ ਵੀ ਇਸ ਦਿਨ ਨਰ ਨਾਰਾਇਣ ਦਾ ਅਵਤਾਰ ਲਿਆ ਸੀ। ਇਸ ਤੋਂ ਇਲਾਵਾ ਭਗਵਾਨ ਪਰਸ਼ੂਰਾਮ ਦਾ ਜਨਮ ਵੀ ਅਕਸ਼ੈ ਤ੍ਰਿਤੀਆ 'ਤੇ ਹੋਇਆ ਸੀ। ਨਾਲ ਹੀ ਇਸ ਸ਼ੁਭ ਦਿਨ ਤੋਂ ਭਗਵਾਨ ਗਣੇਸ਼ ਨੇ ਮਹਾਭਾਰਤ ਦਾ ਗ੍ਰੰਥ ਲਿਖਣਾ ਵੀ ਸ਼ੁਰੂ ਕੀਤਾ ਸੀ।  

ਇੰਨਾ ਹੀ ਨਹੀਂ, ਬਦਰੀਨਾਥ ਦੇ ਦਰਵਾਜ਼ੇ ਅਕਸ਼ੈ ਤ੍ਰਿਤੀਆ 'ਤੇ ਹੀ ਖੁੱਲ੍ਹਦੇ ਹਨ ਅਤੇ ਇਸ ਦਿਨ ਹੀ ਵਰਿੰਦਾਵਨ 'ਚ ਭਗਵਾਨ ਬਾਂਕੇ-ਬਿਹਾਰੀ ਜੀ ਦੇ ਚਰਨਾਂ ਦੇ ਦਰਸ਼ਨ ਹੁੰਦੇ ਹਨ। ਵੈਸਾਖ ਸ਼ੁਕਲ ਤ੍ਰਿਤੀਆ ਤਿਥੀ ਨੂੰ ਅਖਾ ਤੀਜ ਵਜੋਂ ਵੀ ਮਨਾਇਆ ਜਾਂਦਾ ਹੈ। ਕੁਝ ਲੋਕ ਇਸ ਨੂੰ ਅਕਸ਼ੈ ਤੀਜ ਵੀ ਕਹਿੰਦੇ ਹਨ।

ਅਕਸ਼ੈ ਤ੍ਰਿਤੀਆ ਤਿਥੀ : 

ਦਸ ਦਈਏ ਕਿ ਇਸ ਸਾਲ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਸ਼ੁੱਕਰਵਾਰ 10 ਮਈ ਨੂੰ ਸਵੇਰੇ 4:17 ਵਜੇ ਸ਼ੁਰੂ ਹੋਵੇਗਾ 'ਤੇ 11 ਮਈ ਨੂੰ ਸਵੇਰੇ 02:50 ਵਜੇ ਸਮਾਪਤ ਹੋਵੇਗੀ। ਉੜੀਆ ਤਿਥੀ ਦੇ ਕਾਰਨ ਅਕਸ਼ੈ ਤ੍ਰਿਤੀਆ 10 ਮਈ ਨੂੰ ਮਨਾਈ ਜਾਵੇਗੀ।

ਅਕਸ਼ੈ ਤ੍ਰਿਤੀਆ ਦੀ ਮਹੱਤਤਾ : 

ਅਜਿਹੇ ਮੰਨਿਆ ਜਾਂਦਾ ਹੈ ਕਿ ਅਕਸ਼ੈ ਤ੍ਰਿਤੀਆ 'ਤੇ ਸੋਨਾ ਅਤੇ ਚਾਂਦੀ ਦੀਆਂ ਵਸਤੂਆਂ ਖਰੀਦਣਾ ਚੰਗਾ ਮੰਨਿਆ ਜਾਂਦਾ ਹੈ। ਨਾਲ ਹੀ ਪਵਿੱਤਰ ਨਦੀਆਂ 'ਚ ਇਸ਼ਨਾਨ, ਦਾਨ-ਪੁੰਨ, ਬ੍ਰਾਹਮਣ ਤਿਉਹਾਰ, ਸ਼ਰਾਧ ਕਰਮਕਾਂਡ, ਯੱਗ ਅਤੇ ਭਗਵਾਨ ਦੀ ਪੂਜਾ ਵਰਗੇ ਸ਼ੁਭ ਕਰਮ ਵੀ ਇਸ ਤਿਥੀ ਨੂੰ ਫਲਦਾਇਕ ਮੰਨੇ ਜਾਣਦੇ ਹਨ। ਦਸ ਦਈਏ ਕਿ ਧਾਰਮਿਕ ਮਾਨਤਾ ਮੁਤਾਬਕ ਇਸ ਦਿਨ ਸ਼ੁਰੂ ਕੀਤਾ ਕੋਈ ਵੀ ਕੰਮ ਆਸਾਨੀ ਨਾਲ ਪੂਰਾ ਹੋ ਜਾਂਦਾ ਹੈ। ਇਸ ਦਿਨ ਤੁਸੀਂ ਸ਼ੁਭ ਸਮਾਂ ਦੇਖੇ ਬਿਨਾਂ ਕੋਈ ਵੀ ਕੰਮ ਪੂਰਾ ਕਰ ਸਕਦੇ ਹੋ।

ਇਹ ਵੀ ਪੜ੍ਹੋ: Char dham Yatra 2024: ਸ਼ੁਭ ਮਹੂਰਤ 'ਚ ਖੁੱਲ੍ਹੇ ਕੇਦਾਰਨਾਥ ਧਾਮ ਦੇ ਦਰਵਾਜ਼ੇ, ਜਾਣੋ ਗੰਗੋਤਰੀ-ਯਮੁਨੋਤਰੀ ਦੇ ਦਰਵਾਜ਼ੇ ਖੁੱਲ੍ਹਣ ਦਾ ਸਮਾਂ

Related Post